Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    11:24:39 AM

  • good news for delivery boys of swiggy  zomato and blinkit  special benefits

    Swiggy, Zomato ਅਤੇ Blinkit ਦੇ Delivery Boys...

  • solar eclipse in europe

    27 ਸਾਲਾਂ ਬਾਅਦ ਯੂਰਪ 'ਚ ਪੂਰਨ ਸੂਰਜ ਗ੍ਰਹਿਣ, ਦਿਨ...

  • young wrestler charanjit singh

    ਭਿਆਨਕ ਹਾਦਸੇ ਦੌਰਾਨ ਪੰਜਾਬ ਦੇ ਉਭਰ ਰਹੇ ਪਹਿਲਵਾਨ...

  • vigilance arrests 14 people for accepting bribe in july

    ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਸਬਜ਼ੀਆਂ ਦੀ ਕੀਮਤ ਹੋਈ ਦੁੱਗਣੀ , ਰਸੋਈ ਦਾ ਬਜਟ ਸੰਭਾਲਣਾ ਹੋ ਗਿਆ ਮੁਸ਼ਕਲ

BUSINESS News Punjabi(ਵਪਾਰ)

ਸਬਜ਼ੀਆਂ ਦੀ ਕੀਮਤ ਹੋਈ ਦੁੱਗਣੀ , ਰਸੋਈ ਦਾ ਬਜਟ ਸੰਭਾਲਣਾ ਹੋ ਗਿਆ ਮੁਸ਼ਕਲ

  • Edited By Harinder Kaur,
  • Updated: 14 Jul, 2024 02:14 PM
New Delhi
the price of vegetables has doubled kitchen budget
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਭਾਸ਼ਾ) - ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ’ਚ ਦੇਰ ਨਾਲ ਪਏ ਮੀਂਹ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦੌਰਾਨ ਰਾਸ਼ਟਰੀ ਰਾਜਧਾਨੀ ’ਚ ਸਬਜ਼ੀਆਂ ਦੇ ਮੁੱਲ ਆਸਮਾਨ ਛੂਹ ਰਹੇ ਹਨ। ਅਜਿਹੇ ’ਚ ਆਮ ਖਪਤਕਾਰਾਂ ਨੂੰ ਟਮਾਟਰ ਵਰਗੀਆਂ ਰੋਜ਼ਾਨਾ ਦੀਆਂ ਚੀਜ਼ਾਂ ਦੁੱਗਣੀ ਕੀਮਤ ’ਤੇ ਖਰੀਦਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ । ਇਸ ਨਾਲ ਰਸੋਈ ਦਾ ਬਜਟ ਵਿਗੜ ਗਿਆ ਹੈ।

ਥੋਕ ਬਾਜ਼ਾਰਾਂ ’ਚ ਦੁਕਾਨਦਾਰਾਂ ਨੇ ਦੱਸਿਆ ਕਿ ਖਾਸ ਤੌਰ ’ਤੇ ਆਲੂ, ਪਿਆਜ਼ ਅਤੇ ਟਮਾਟਰ ਵਰਗੀਆਂ ਰਸੋਈ ਦੀਆਂ ਮੁੱਖ ਵਸਤਾਂ ਨਾਲ ਹੀ ਫੁੱਲਗੋਭੀ, ਪੱਤਾਗੋਭੀ ਅਤੇ ਕੱਦੂ ਵਰਗੀਆਂ ਹਰੀਆਂ ਸਬਜ਼ੀਆਂ ਦੇ ਭਾਅ ’ਚ ਉਛਾਲ ਆਇਆ ਹੈ। ਉਥੇ ਹੀ, ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਦੱਖਣੀ ਸੂਬਿਆਂ ਵੱਲੋਂ ਸਪਲਾਈ ਵਧਣ ਨਾਲ ਆਉਣ ਵਾਲੇ ਹਫਤਿਆਂ ’ਚ ਇਸ ’ਚ ਨਰਮੀ ਆਉਣ ਦੀ ਉਮੀਦ ਹੈ। ਅਧਿਕਾਰੀ ਨੇ ਕਿਹਾ ਕਿ ਸਪਲਾਈ ’ਚ ਰੁਕਾਵਟ ਕਾਰਨ ਵਧੀਆਂ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਦੇ ਜਲਦ ਸਥਿਰ ਹੋਣ ਦੀ ਉਮੀਦ ਹੈ।

ਸਬਜ਼ੀਆਂ ਦੀ ਕੀਮਤ ਦੁੱਗਣੀ ਹੋਈ

ਆਜ਼ਾਦਪੁਰ ਸਬਜ਼ੀ ਮੰਡੀ ਦੇ ਇਕ ਵਪਾਰੀ ਸੰਜੈ ਭਗਤ ਨੇ ਦੱਸਿਆ,‘‘ਫਿਲਹਾਲ ਟਮਾਟਰ ਦਾ ਥੋਕ ਭਾਅ 50 ਤੋਂ 60 ਰੁਪਏ ਪ੍ਰਤੀ ਕਿਲੋ ਹੈ। ਸਥਾਨਕ ਕਿਸਮ ਦਾ ਟਮਾਟਰ 1,200 ਰੁਪਏ ਪ੍ਰਤੀ 28 ਕਿਲੋ (ਇਕ ਕਰੇਟ) ਅਤੇ ਹਾਈਬ੍ਰਿਡ ਕਿਸਮ ਦਾ ਟਮਾਟਰ 1,400 ਤੋਂ 1,700 ਰੁਪਏ ’ਚ ਵਿਕ ਰਿਹਾ ਹੈ । ਪਹਿਲਾਂ ਟਮਾਟਰ ਦਾ ਭਾਅ 25-30 ਰੁਪਏ ਪ੍ਰਤੀ ਕਿਲੋ ਸੀ।

ਉਨ੍ਹਾਂ ਕਿਹਾ,‘‘ਥੋਕ ਬਾਜ਼ਾਰ ’ਚ ਹੋਰ ਸਬਜ਼ੀਆਂ ਦੀ ਕੀਮਤ ਕਰੀਬ 25 ਤੋਂ 28 ਰੁਪਏ ਪ੍ਰਤੀ ਕਿਲੋ ਹੈ। ਜੋ ਸਬਜ਼ੀਆਂ 10 ਤੋਂ 15 ਰੁਪਏ ’ਚ ਵਿਕਦੀਆਂ ਸਨ, ਉਹ ਹੁਣ 25 ਤੋਂ 30 ਰੁਪਏ ’ਚ ਮਿਲ ਰਹੀਆਂ ਹਨ। ਬੀਨਸ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ, ਜੋ 40 ਤੋਂ 50 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।

ਇਸ ਕਾਰਨ ਕੀਮਤਾਂ ’ਚ ਆਇਆ ਉਛਾਲ

ਇਸ ਸਾਲ ਤੇਜ਼ ਗਰਮੀ ਅਤੇ ਮੀਂਹ ’ਚ ਦੇਰੀ ਕਾਰਨ ਕੀਮਤਾਂ ’ਚ ਉਛਾਲ ਆਇਆ ਹੈ। ਭਗਤ ਨੇ ਕਿਹਾ ਕਿ ਜ਼ਿਆਦਾਤਰ ਸਪਲਾਈਕਰਤਾ ਹਿਮਾਚਲ ਪ੍ਰਦੇਸ਼ ਤੋਂ ਟਮਾਟਰ ਮੰਗਵਾਉਂਦੇ ਹਨ, ਜਿੱਥੇ ਫਸਲ ਸੁੱਕ ਗਈ ਹੈ। ਉਨ੍ਹਾਂ ਕਿਹਾ ਕਿ ਪਹਾੜਾਂ ’ਚ ਫਸਲਾਂ ਮੀਂਹ ’ਤੇ ਨਿਰਭਰ ਕਰਦੀਆਂ ਹਨ ਅਤੇ ਇਸ ਵਾਰ ਗਰਮੀ ਬਹੁਤ ਸੀ ਅਤੇ ਮੀਂਹ ਬਹੁਤ ਘੱਟ ਹੋਇਆ। ਇਸ ਨਾਲ ਬੂਟੇ ਸੁੱਕ ਗਏ।

ਉਨ੍ਹਾਂ ਕਿਹਾ ਕਿ ਸੋਕੇ ਤੋਂ ਬਾਅਦ ਭਾਰੀ ਮੀਂਹ ਹੋਇਆ, ਜਿਸ ਦੇ ਨਾਲ ਫਸਲਾਂ ਨੂੰ ਹੋਰ ਨੁਕਸਾਨ ਪੁੱਜਾ। ਓਖਲਾ ਸਬਜ਼ੀ ਮੰਡੀ ਦੇ ਇਕ ਵਪਾਰੀ ਨੇ ਕਿਹਾ ਕਿ ਅਜੇ ਸਿਰਫ 2 ਥਾਵਾਂ ਤੋਂ ਟਮਾਟਰ ਦੀ ਸਪਲਾਈ ਹੋ ਰਹੀ ਹੈ-ਕਰਨਾਟਕ ਅਤੇ ਹਿਮਾਚਲ ਪ੍ਰਦੇਸ਼। ਮਹਾਰਾਸ਼ਟਰ ਤੋਂ 10-15 ਅਗਸਤ ਦੇ ਆਸ-ਪਾਸ ਨਵੀਂ ਫਸਲ ਆਉਣ ਤੱਕ ਕੀਮਤਾਂ ਉੱਚੀਆਂ ਰਹਿਣਗੀਆਂ।

ਰਸੋਈ ਦਾ ਬਜਟ ਸੰਭਾਲਣਾ ਹੋਇਆ ਮੁਸ਼ਕਲ

ਦਿੱਲੀ ’ਚ ਕਈ ਲੋਕਾਂ ਨੇ ਕਿਹਾ ਕਿ ਸਬਜ਼ੀਆਂ ਦੀਆਂ ਉੱਚੀਆਂ ਕੀਮਤਾਂ ਨੇ ਉਨ੍ਹਾਂ ਦੇ ਬਜਟ ਨੂੰ ਵਿਗਾੜ ਦਿੱਤਾ ਹੈ । ਲਕਸ਼ਮੀ ਨਗਰ ਸਬਜ਼ੀ ਮੰਡੀ ’ਚ ਕਰਿਆਨੇ ਦਾ ਸਾਮਾਨ ਖਰੀਦ ਰਹੀ ਸਰਿਤਾ ਨੇ ਕਿਹਾ,‘‘ਮੈਂ ਸੀਮਿਤ ਮਾਤਰਾ ’ਚ ਹੀ ਖਰੀਦ ਰਹੀ ਹਾਂ ਅਤੇ ਸਿਰਫ ਉਹੀ ਚੀਜ਼ਾਂ ਖਰੀਦ ਰਹੀ ਹਾਂ, ਜੋ ਰਸੋਈ ’ਚ ਬਿਲਕੁੱਲ ਜ਼ਰੂਰੀ ਹਨ। ਆਮ ਆਦਮੀ ਅਜੇ ਸਬਜ਼ੀਆਂ ਨਹੀਂ ਖਰੀਦ ਸਕਦਾ।

ਮਹਰੌਲੀ ਸਬਜ਼ੀ ਮੰਡੀ ’ਚ ਦੀਪਕ ਨੇ ਕਿਹਾ,‘‘ਪਹਿਲਾਂ 200 ਤੋਂ 300 ਰੁਪਏ ’ਚ ਅਸੀਂ ਪੂਰੇ ਹਫਤੇ ਦੀਆਂ ਸਬਜ਼ੀਆਂ ਖਰੀਦ ਲੈਂਦੇ ਸੀ ਪਰ ਹੁਣ ਇਹ 2 ਤੋਂ 3 ਦਿਨ ’ਚ ਹੀ ਖਤਮ ਹੋ ਜਾਂਦੀਆਂ ਹਨ। ਰਸੋਈ ਦਾ ਬਜਟ ਸੰਭਾਲਣਾ ਮੁਸ਼ਕਲ ਹੋ ਗਿਆ ਹੈ।

ਰੈਸਟੋਰੈਂਟ ਚਲਾਉਣ ਵਾਲੇ ਵੀ ਮੁਸ਼ਕਲ ’ਚ

ਦੂਜੀ ਪਾਸੇ, ਕੀਮਤਾਂ ’ਚ ਵਾਧੇ ਦੇ ਬਾਵਜੂਦ ਕਈ ਰੈਸਟੋਰੈਂਟ ਕੀਮਤਾਂ ’ਚ ਬਦਲਾਅ ਕਰਨ ਤੋਂ ਬੱਚ ਰਹੇ ਹਨ। ਕਨਾਟ ਪਲੇਸ ’ਚ ਜੈਨ ਰੈਸਟੋਰੈਂਟ ਦੇ ਮਾਲਿਕ ਅਤੇ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਦੇ ਆਨਰੇਰੀ ਖਜ਼ਾਨਚੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਰੈਸਟੋਰੈਂਟ ’ਚ ਨਿਸ਼ਚਿਤ ਮਿੰਨੂ ਹੁੰਦੇ ਹਨ ਅਤੇ ਉਨ੍ਹਾਂ ਕੋਲ ਨਿਯਮਿਤ ਗਾਹਕ ਹੁੰਦੇ ਹਨ, ਇਸ ਲਈ ਉਹ ਸਪਲਾਈਕਰਤਾਵਾਂ ਦੀ ਤਰ੍ਹਾਂ ਕੀਮਤਾਂ ’ਚ ਉਤਰਾਅ-ਚੜ੍ਹਾਅ ਨਹੀਂ ਕਰ ਸਕਦੇ। ਉਨ੍ਹਾਂ ਕਿਹਾ,‘‘ਇਸ ਨਾਲ ਸਾਡੇ ਮਾਰਜਿਨ ’ਤੇ ਦਬਾਅ ਪੈਂਦਾ ਹੈ। ਅਸੀਂ ਆਪਣੀਆਂ ਕੀਮਤਾਂ ’ਚ ਬਹੁਤ ਜ਼ਿਆਦਾ ਵਾਧਾ ਨਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਕਦੇ-ਕਦੇ ਸਾਨੂੰ ਅਪ੍ਰਤੱਖ ਲਾਗਤ ਵਾਧੇ ਕਾਰਨ ਅਜਿਹਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।

  • Vegetables
  • price
  • doubled
  • kitchen
  • budget
  • increased
  • ਸਬਜ਼ੀ
  • ਕੀਮਤ
  • ਦੁੱਗਣੀ
  • ਰਸੋਈ
  • ਬਜਟ
  • ਵਧਿਆ

ਪਹਿਲਾ ਭਾਰਤੀ ਜਹਾਜ਼ ਕੱਚੇ ਖੁਰਾਕੀ ਪਦਾਰਥ ਲੈ ਕੇ ਮਾਲਦੀਵ ਦੀ ਦੱਖਣੀ ਬੰਦਰਗਾਹ ’ਤੇ ਪੁੱਜਾ

NEXT STORY

Stories You May Like

  • rain  kitchen budget  vegetables  prices
    ਮੀਂਹ ਨੇ ਵਿਗਾੜਿਆ ਰਸੋਈ ਦਾ ਬਜਟ, ਸਬਜ਼ੀਆਂ ਦੀਆਂ ਕੀਮਤਾਂ 'ਚ ਭਾਰੀ ਉਛਾਲ
  • a misplaced knife in the kitchen can empty your pocket
    ਰਸੋਈ 'ਚ ਗਲਤ ਤਰੀਕੇ ਨਾਲ ਰੱਖਿਆ ਗਿਆ ਚਾਕੂ ਕਰ ਸਕਦੈ ਤੁਹਾਡੀ ਜੇਬ ਖਾਲੀ ! ਜਾਣੋ ਰੱਖਣ ਦਾ ਸਹੀ ਤਰੀਕਾ
  • realme  s flagship phone with 50mp camera is launching soon
    50MP ਦੇ ਕੈਮਰੇ ਨਾਲ ਜਲਦ ਲਾਂਚ ਹੋ ਰਿਹਾ Realme ਦਾ ਧਾਕੜ ਫੋਨ ! ਜਾਣੋ ਕਿੰਨੀ ਹੋਵੇਗੀ ਕੀਮਤ
  • women gold coin silk saree cm vijay budget
    ਔਰਤਾਂ ਨੂੰ ਹੁਣ ਸੋਨੇ ਦਾ ਸਿੱਕਾ ਤੇ ਸਾੜ੍ਹੀ ਦੇਵੇਗੀ ਵਿਜੇ ਸਰਕਾਰ, ਬਜਟ 'ਚ ਕਰ 'ਤੇ ਵੱਡੇ ਐਲਾਨ
  • people are getting irritated due to reels and apps  report
    ਰੀਲਾਂ ਤੇ ਐਪਸ ਕਾਰਨ ਲੋਕ ਹੋ ਰਹੇ ਚਿੜਚਿੜੇ, ਨਹੀਂ ਰਿਹਾ ਆਪਣੀ ਕਿਸੇ ਜ਼ਿੰਮੇਵਾਰੀ ਦਾ ਅਹਿਸਾਸ : ਰਿਪੋਰਟ
  • petrol price rs 125 per liter government claims
    ਪੈਟਰੋਲ ਦੀ ਕੀਮਤ ਹੁੰਦੀ 125 ਰੁਪਏ ਪ੍ਰਤੀ ਲੀਟਰ... ਸਰਕਾਰ ਦਾ ਦਾਅਵਾ
  • a sink built in the wrong direction can make you poor
    ਰਸੋਈ 'ਚ ਗਲਤ ਦਿਸ਼ਾ 'ਚ ਬਣੀ ਹੋਈ ਸਿੰਕ ਕਰ ਸਕਦੀ ਹੈ ਤੁਹਾਨੂੰ ਕੰਗਾਲ ! ਜਾਣੋ ਸਹੀ ਦਿਸ਼ਾ ਤੇ ਨਿਯਮ
  • social media ludhiana girl video goes viral
    ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਲੁਧਿਆਣਾ ਦੀ ਕੁੜੀ ਦੀ ਵੀਡੀਓ, ਨੈੱਟ 'ਤੇ ਪੈਂਦੇ ਹੀ ਪੈ ਗਿਆ ਭੜਥੂ
  • robbers arrested for robbing bike and cash from kolkata man at gunpoint
    ਤੇਜ਼ਧਾਰ ਹਥਿਆਰ ਵਿਖਾ ਕੇ ਕੋਲਕਾਤਾ ਦੇ ਵਿਅਕਤੀ ਤੋਂ ਬਾਈਕ ਤੇ ਕੈਸ਼ ਲੁੱਟਣ ਵਾਲੇ 2...
  • vigilance arrests 14 people for accepting bribe in july
    ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ...
  • special camps will be set up at 1997 polling booths in the district
    ਡਰਾਫਟ ਵੋਟਰ ਸੂਚੀਆਂ ਦੀ ਜਾਂਚ ਲਈ 16 ਅਗਸਤ ਨੂੰ ਜ਼ਿਲ੍ਹੇ ਦੇ 1997 ਪੋਲਿੰਗ ਬੂਥਾਂ...
  • amritsar express 6  jansewa express 1
    ਜਲੰਧਰ ਸਟੇਸ਼ਨ ’ਤੇ ਟ੍ਰੇਨਾਂ ਦੀ ਲੇਟ-ਲਤੀਫ਼ੀ ਜਾਰੀ, ਅੰਮ੍ਰਿਤਸਰ ਐਕਸਪ੍ਰੈੱਸ 6 ਅਤੇ...
  • tiranga yatra  is a symbol of our unity
    ‘ਤਿਰੰਗਾ ਯਾਤਰਾ’ ਸਾਡੀ ਏਕਤਾ, ਅਖੰਡਤਾ ਤੇ ਗੌਰਵ ਦਾ ਪ੍ਰਤੀਕ : ਮਨੋਰੰਜਨ ਕਾਲੀਆ
  • punjab heavy rain imd issues warning for 14 districts
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ...
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
Trending
Ek Nazar
famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • bofa strikes  1 9 billion deal for stake in lender jio credit
      ਭਾਰਤੀ ਵਿੱਤੀ ਖੇਤਰ 'ਚ ਵੱਡਾ ਧਮਾਕਾ: ਬੈਂਕ ਆਫ਼ ਅਮਰੀਕਾ 'Jio Credit' 'ਚ...
    • houthis to impose tax
      ਇਰਾਨ ਤੋਂ ਬਾਅਦ ਹੁਣ ਹੂਤੀ ਵੀ ਵਸੂਲਣਗੇ ਜਹਾਜ਼ਾਂ ਤੋਂ ਟੈਕਸ ! ਸਿਰਫ਼ ਇਸ ਦੇਸ਼ ਨੂੰ...
    • russia oil crisis
      ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...
    • fitch maintains india  s credit rating at bbb
      ਫਿਚ ਨੇ ਭਾਰਤ ਦੀ ਕ੍ਰੈਡਿਟ ਰੇਟਿੰਗ 'BBB-' 'ਤੇ ਬਰਕਰਾਰ ਰੱਖੀ, ਆਉਟਲੁੱਕ...
    • investors in mutual funds
      Mutual Funds ਤੋਂ ਦੂਰ ਹੋਣ ਲੱਗੇ ਨਿਵੇਸ਼ਕ ! ਲਾਰਜ ਕੈਪ ਫੰਡਜ਼ 'ਚੋਂ ਵਾਪਸ...
    • indigo flight air engine failure 224 passengers
      IndiGo ਦੇ ਜਹਾਜ਼ ਦਾ ਇੰਜਣ ਫੇਲ੍ਹ! ਹਵਾ 'ਚ ਲਟਕੀ 224 ਲੋਕਾਂ ਦੀ ਜਾਨ, ਚੇਨਈ...
    • n chandrashekhran resigns
      ਰਤਨ ਟਾਟਾ ਵੱਲੋਂ ਚੁਣੇ ਗਏ ਚੰਦਰਸ਼ੇਖਰਨ ਨੇ TATA Sons ਦੇ ਚੇਅਰਮੈਨ ਦੇ ਅਹੁਦੇ...
    • gold and silver prices increased again today
      ਅੱਜ ਫਿਰ ਵਧ ਗਈਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਦੇਖੋ ਅੱਜ ਦਾ ਤਾਜ਼ਾ ਭਾਅ
    • stock market
      ਲਾਲ ਨਿਸ਼ਾਨ 'ਚ ਖੁੱਲ੍ਹਾ ਸ਼ੇਅਰ ਬਾਜ਼ਾਰ ! ਸੈਂਸੈਕਸ 300 ਤੇ ਨਿਫਟੀ 100 ਅੰਕ...
    • sweets become expensive before festivals
      ਤਿਉਹਾਰਾਂ ਤੋਂ ਪਹਿਲਾਂ ਮਹਿੰਗੀ ਹੋਈ ਮਿਠਾਸ, ਦੁੱਧ-ਘਿਓ ਦੀਆਂ ਕੀਮਤਾਂ ਵਧਣ ਕਾਰਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +