ਮੁੰਬਈ - ਘਰੇਲੂ ਸ਼ੇਅਰ ਬਾਜ਼ਾਰ ਵਿਚ ਸਕਾਰਾਤਮਕ ਰੁਖ਼ ਦੇ ਕਾਰਨ ਰੁਪਿਆ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ 18 ਪੈਸੇ ਮਜ਼ਬੂਤ ਹੋ ਕੇ 73.33 ਦੇ ਪੱਧਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਸਥਾਨਕ ਮੁਦਰਾ ਅਮਰੀਕੀ ਡਾਲਰ ਦੇ ਮੁਕਾਬਲੇ 73.34 'ਤੇ ਖੁਲ੍ਹੀ ਅਤੇ ਫਿਰ ਵਾਧਾ ਦਰਜ ਕਰਦੇ ਹੋਏ 73.33 ਦੇ ਪੱਧਰ 'ਤੇ ਪਹੁੰਚ ਗਈ, ਜਿਹੜੀ ਪਿਛਲੇ ਬੰਦ ਭਾਅ ਦੇ ਮੁਕਾਬਲੇ 18 ਪੈਸੇ ਦਾ ਵਾਧਾ ਦਰਸਾਉਂਦੀ ਹੈ। ਹਾਲਾਂਕਿ ਸ਼ੁਰੂਆਤੀ ਸੌਦੇ ਵਿਚ ਰੁਪਏ ਨੇ 73.41 ਦੇ ਹੇਠਲੇ ਪੱਧਰ ਨੂੰ ਵੀ ਛੋਹਿਆ। ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ ਸ਼ੁੱਕਰਵਾਰ ਨੂੰ 73.51 'ਤੇ ਬੰਦ ਹੋਇਆ ਸੀ। ਇਸ ਦਰਮਿਆਨ 6 ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਅੰਕ 0.05 ਫੀਸਦ ਵਧ ਕੇ 90.27 'ਤੇ ਆ ਗਿਆ। ਗਲੋਬਲ ਤੇਲ ਬੈਂਕਮਾਰਕ ਬ੍ਰੇਂਟ ਕਰੂਡ ਵਾਇਦਾ 0.51 ਫ਼ੀਸਦੀ ਵਧ ਕੇ 68.63 ਡਾਲਰ ਪ੍ਰਤੀ ਬੈਰਲ 'ਤੇ ਸੀ।
ਹਵਾਈ ਯਾਤਰਾ ਲਈ ਕੋਵਿਡ ਨੈਗੇਟਿਵ ਰਿਪੋਰਟ ਨੂੰ ਲੈ ਕੇ ਬਦਲ ਸਕਦੈ ਨਿਯਮ
NEXT STORY