ਮੁੰਬਈ — ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ ਸੋਮਵਾਰ ਨੂੰ 68 ਪੈਸੇ ਟੁੱਟ ਕੇ 71.60 'ਤੇ ਖੁੱਲ੍ਹਿਆ। ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ 'ਚ ਤੇਜ਼ ਉਛਾਲ ਦੇ ਕਾਰਨ ਨਿਵੇਸ਼ਕਾਂ ਦੀ ਧਾਰਨਾਂ ਪ੍ਰਭਾਵਿਤ ਹੋਈ ਹੈ। ਮੁਦਰਾ ਕਾਰੋਬਾਰੀਆਂ ਅਨੁਸਾਰ ਸਾਊਦੀ ਅਰਬ 'ਚ ਤੇਲ ਦੇ ਖੂਹ 'ਤੇ ਡ੍ਰੋਨ ਹਮਲੇ ਦੇ ਬਾਅਦ ਉਥੇ ਕੱਚੇ ਤੇਲ ਦੇ ਉਤਪਾਦਨ 'ਚ ਕਟੌਤੀ ਕੀਤੀ ਗਈ ਹੈ। ਇਸ ਕਾਰਨ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਜਿਸ ਕਾਰਨ ਨਿਵੇਸ਼ਕਾਂ 'ਚ ਚਿੰਤਾ ਦੇਖੀ ਗਈ। ਬ੍ਰੇਂਟ ਕੱਚਾ ਤੇਲ ਭਾਅ ਸੋਮਵਾਰ ਨੂੰ 9.86 ਫੀਸਦੀ ਦੀ ਤੇਜ਼ੀ ਨਾਲ 66.16 ਡਾਲਰ ਪ੍ਰਤੀ ਬੈਰਲ 'ਤੇ ਚਲ ਰਿਹਾ ਹੈ। ਅੰਤਰਰਾਸ਼ਟਰੀ ਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਜ਼ਾਰ 'ਚ ਰੁਪਿਆ 71.54 ਰੁਪਏ ਪ੍ਰਤੀ ਡਾਲਰ 'ਤੇ ਖੁਲ੍ਹਿਆ ਅਤੇ ਜਲਦੀ ਹੀ ਪਿਛਲੇ ਬੰਦ ਦੇ ਮੁਕਾਬਲੇ 68 ਪੈਸੇ ਡਿੱਗ ਕੇ ਇਹ 71.60 ਰੁਪਏ ਪ੍ਰਤੀ ਡਾਲਰ 'ਤੇ ਚਲ ਰਿਹਾ ਹੈ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 70.92 'ਤੇ ਬੰਦ ਹੋਇਆ ਸੀ। ਸ਼ੁਰੂਆਤੀ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ਤੋਂ 405.45 ਕਰੋੜ ਰੁਪਏ ਦੀ ਨਿਕਾਸੀ ਕੀਤੀ।
ਸੈਂਸੈਕਸ 'ਚ 200 ਤੋਂ ਵੱਧ ਅੰਕ ਦੀ ਗਿਰਾਵਟ, ਨਿਫਟੀ ਇੰਨਾ ਡਿੱਗਾ
NEXT STORY