ਮੁੰਬਈ - ਪਿਛਲੇ ਇਕ ਸਾਲ 'ਚ ਲੋਨ ਦੇ ਐੱਨ. ਪੀ. ਏ. ਬਣਨ ਦੀ ਰਫਤਾਰ ਘਟ ਗਈ ਹੈ। ਬੈਂਕ ਬੈਡ ਲੋਨ ਨੂੰ ਸ਼ੁਰੂਆਤ 'ਚ ਹੀ ਰਿਕੋਗਨਾਈਜ਼ ਕਰਨ ਲੱਗੇ ਹਨ। ਇਸ ਤੋਂ ਇਲਾਵਾ ਕੰਪਨੀਆਂ ਦੀ ਵਿੱਤੀ ਹਾਲਤ 'ਚ ਸੁਧਾਰ ਆ ਰਿਹਾ ਹੈ। ਇਸ ਸਭ ਤੋਂ ਇਹ ਸੰਭਾਵਨਾ ਮਜ਼ਬੂਤ ਹੋ ਰਹੀ ਹੈ ਕਿ ਬੈਂਕਿੰਗ ਸਿਸਟਮ 'ਤੇ ਬਣਿਆ ਬੈਡ ਲੋਨ ਦਾ ਦਬਾਅ ਹੁਣ ਨਹੀਂ ਵਧੇਗਾ। ਇਸ ਦਾ ਪਤਾ ਕ੍ਰੈਡਿਟ ਇਨਫਾਰਮੇਸ਼ਨ ਕੰਪਨੀ ਸਿਬਿਲ ਦੇ ਨਵੇਂ ਡਾਟਾ ਤੋਂ ਲੱਗਦਾ ਹੈ।
ਬੈਂਕਿੰਗ ਸਿਸਟਮ 'ਤੇ ਫਿਲਹਾਲ 54.2 ਲੱਖ ਕਰੋੜ ਰੁਪਏ ਦਾ ਲੋਨ ਹੈ, ਜਿਸ 'ਚੋਂ ਲਗਭਗ 19 ਫ਼ੀਸਦੀ ਯਾਨੀ 10.4 ਲੱਖ ਕਰੋੜ ਰੁਪਏ ਦਾ ਲੋਨ ਮਾਰਚ 2018 'ਚ ਨਾਨ ਪ੍ਰਫਾਰਮਿੰਗ ਏਸੈੱਟਸ (ਐੱਨ. ਪੀ. ਏ.) ਸੀ। ਸਾਲ ਭਰ ਪਹਿਲਾਂ ਬੈਂਕਿੰਗ ਸਿਸਟਮ 'ਚ ਕੁਲ 49.4 ਲੱਖ ਕਰੋੜ ਰੁਪਏ ਦਾ ਲੋਨ ਸੀ, ਜਿਸ 'ਚੋਂ 16 ਫ਼ੀਸਦੀ ਯਾਨੀ 8 ਲੱਖ ਕਰੋੜ ਰੁਪਏ ਦਾ ਬੈਡ ਲੋਨ ਸੀ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਬਿਲ ਦਾ ਅੰਦਾਜ਼ਾ ਹੈ ਕਿ ਮਾਰਚ 2017 ਨੂੰ ਅਨਰਿਕੋਗਨਾਈਜ਼ਡ ਐੱਨ. ਪੀ. ਏ. 5.5 ਲੱਖ ਕਰੋੜ ਰੁਪਏ ਸੀ ਜੋ ਮਾਰਚ 2018 ਨੂੰ 3.1 ਲੱਖ ਕਰੋੜ ਰਹਿ ਗਿਆ ਜੋ ਟ੍ਰੈਂਡ ਰਿਵਰਸਲ ਹੋਣ ਦਾ ਸੰਕੇਤ ਹੈ। ਸਿਬਿਲ ਬੈਂਕਾਂ ਵਲੋਂ ਡਿਕਲੇਅਰ ਕੀਤੇ ਗਏ ਟੋਟਲ ਐੱਨ. ਪੀ. ਏ. ਤੋਂ ਇਲਾਵਾ ਅਨਰਿਕੋਗਨਾਈਜ਼ਡ ਐੱਨ. ਪੀ. ਏ. 'ਤੇ ਵੀ ਨਜ਼ਰ ਰੱਖਦੀ ਹੈ। ਇਹ ਅਜਿਹੇ ਲੋਨ ਹੁੰਦੇ ਹਨ, ਜਿਨ੍ਹਾਂ ਨੂੰ ਇਕ ਬੈਂਕ ਨੇ ਤਾਂ ਐੱਨ. ਪੀ. ਏ. ਕਰਾਰ ਦਿੱਤਾ ਹੁੰਦਾ ਹੈ ਪਰ ਬਾਕੀ ਦੇ ਕੋਲ ਉਹ ਸਟੈਂਡਰਡ ਹੁੰਦਾ ਹੈ। ਅਨਰਿਕੋਗਨਾਈਜ਼ਡ ਐੱਨ. ਪੀ. ਏ. 'ਚ ਕਮੀ ਆਉਣ ਦਾ ਮਤਲਬ ਇਹ ਹੈ ਕਿ ਨਵੇਂ ਐੱਨ. ਪੀ. ਏ. ਬਣਨ ਦੀ ਸੰਭਾਵਨਾ ਹੁਣ ਘਟ ਰਹੀ ਹੈ।
ਸਿਬਿਲ ਦੇ ਸੀ. ਈ. ਓ. ਸਤੀਸ਼ ਪਿੱਲੈ ਮੁਤਾਬਕ ਡਾਟਾ ਐੱਨ. ਪੀ. ਏ. ਪ੍ਰਾਬਲਮ ਦੇ ਸਤੰਬਰ 2017 'ਚ ਹੀ ਪੀਕ 'ਤੇ ਪੁੱਜਣ ਦਾ ਸੰਕੇਤ ਦਿੰਦਾ ਹੈ।
ਰੁਪਿਆ 3 ਪੈਸੇ ਕਮਜ਼ੋਰ ਹੋ ਕੇ 68.91 'ਤੇ ਖੁੱਲ੍ਹਿਆ
NEXT STORY