ਮੁੰਬਈ (ਭਾਸ਼ਾ) - ਬੈਂਕਿੰਗ ਸਟਾਕਾਂ ਵਿੱਚ ਲਗਾਤਾਰ ਖਰੀਦਦਾਰੀ ਅਤੇ ਗਲੋਬਲ ਬਾਜ਼ਾਰਾਂ ਵਿੱਚ ਸੁਧਾਰ ਨਾਲ ਪ੍ਰਮੁੱਖ ਸ਼ੇਅਰ ਬਾਜ਼ਾਰਾਂ ਵਿੱਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਾਧਾ ਦੇਖਣ ਨੂੰ ਮਿਲਿਆ। ਇਸ ਦੌਰਾਨ ਸੈਂਸੈਕਸ 672 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਸੀ। ਵਪਾਰੀਆਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੀ ਲਗਾਤਾਰ ਆਮਦ ਨੇ ਵੀ ਬਾਜ਼ਾਰ ਨੂੰ ਸਮਰਥਨ ਦਿੱਤਾ।
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 672.06 ਅੰਕ ਚੜ੍ਹ ਕੇ 59,813.29 'ਤੇ ਰਿਹਾ। ਦੂਜੇ ਪਾਸੇ NSE ਨਿਫਟੀ 209.5 ਅੰਕ ਵਧ ਕੇ 17,831.75 'ਤੇ ਪਹੁੰਚ ਗਿਆ।
ਟਾਪ ਗੇਨਰਜ਼
ਇੰਡਸਇੰਡ ਬੈਂਕ, ਬਜਾਜ ਫਿਨਸਰਵ, ਬਜਾਜ ਫਾਈਨਾਂਸ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਲਾਰਸਨ ਐਂਡ ਟੂਬਰੋ, ਟਾਟਾ ਸਟੀਲ
ਗਲੋਬਲ ਬਾਜ਼ਾਰਾਂ ਦਾ ਹਾਲ
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ 'ਚ ਤੇਜ਼ੀ ਨਾਲ ਕਾਰੋਬਾਰ ਹੋਇਆ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ।
ਸੋਮਵਾਰ ਨੂੰ ਸੈਂਸੈਕਸ 300.44 ਅੰਕ ਜਾਂ 0.51 ਫੀਸਦੀ ਵਧ ਕੇ 59,141.23 'ਤੇ ਬੰਦ ਹੋਇਆ ਸੀ, ਜਦਕਿ ਨਿਫਟੀ 91.40 ਅੰਕ ਜਾਂ 0.52 ਫੀਸਦੀ ਵਧ ਕੇ 17,622.25 'ਤੇ ਬੰਦ ਹੋਇਆ ਸੀ।
ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.21 ਫੀਸਦੀ ਵਧ ਕੇ 92.19 ਡਾਲਰ ਪ੍ਰਤੀ ਬੈਰਲ ਹੋ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸੋਮਵਾਰ ਨੂੰ 312.31 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਇਹ ਵੀ ਪੜ੍ਹੋ : ਦੇਸ਼ 'ਚ ਕਣਕ ਦਾ ਢੁਕਵਾਂ ਸਟਾਕ, ਲੋੜ ਪੈਣ 'ਤੇ ਭੰਡਾਰ ਕਰਨ ਵਾਲਿਆਂ ਖ਼ਿਲਾਫ ਹੋਵੇਗੀ ਕਾਰਵਾਈ : ਖੁਰਾਕ ਸਕੱਤਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ, ਸਾਊਦੀ ਅਰਬ ਨੇ ਰੁਪਏ-ਰਿਆਲ ਵਪਾਰ, UPI ਭੁਗਤਾਨ ਵਿਵਸਥਾ ’ਤੇ ਕੀਤੀ ਚਰਚਾ
NEXT STORY