ਨਵੀਂ ਦਿੱਲੀ — ਦੇਸ਼ ਦੇ ਨਾਲ-ਨਾਲ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ ਪਿਛਲੇ ਦਿਨੀਂ ਉਨ੍ਹਾਂ ਦੀ ਬਚਪਨ ਦੀ ਦੋਸਤ ਸ਼ਲੋਕਾ ਮਹਿਤਾ ਨਾਲ ਹੋਈ । ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਕਾਸ਼-ਸ਼ਲੋਕਾ ਦੇ ਦਸੰਬਰ 'ਚ ਹੋਣ ਵਾਲੇ ਵਿਆਹ ਦੀ ਗਵਾਹੀ ਉੱਤਰਾਖੰਡ ਦਾ ਅਖੰਡ ਸੁਭਾਗ ਦਾ ਪ੍ਰਤੀਕ ਤ੍ਰਿਯੁਗੀ ਨਾਰਾਇਣ ਮੰਦਰ ਬਣ ਸਕਦਾ ਹੈ।

ਇਸ ਮੰਦਿਰ 'ਚ ਹੋ ਚੁੱਕਾ ਹੈ ਸ਼ਿਵ-ਪਾਰਵਤੀ ਦਾ ਵਿਆਹ
ਖਬਰਾਂ ਅਨੁਸਾਰ ਸ਼ਲੋਕਾ ਮਹਿਤਾ ਨੇ ਤ੍ਰਿਯੁਗੀ ਨਾਰਾਇਣ ਦੇ ਮਹੱਤਵ ਨੂੰ ਦੇਖਦੇ ਹੋਏ ਉਸ ਅਸਥਾਨ 'ਤੇ ਵਿਆਹ ਦੀ ਕੋਈ ਰਸਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਦੌਰਾਨ ਅੰਬਾਨੀ ਪਰਿਵਾਰ ਨੇ ਆਪਣੇ ਖਾਨਦਾਨੀ ਪੰਡਤ ਕੋਲੋਂ ਤ੍ਰਿਯੁਗੀ ਨਾਰਾਇਣ ਮੰਦਿਰ ਬਾਰੇ ਜਾਣਕਾਰੀ ਹਾਸਲ ਕੀਤੀ। ਕੁਝ ਦਿਨ ਪਹਿਲਾਂ ਰਿਲਾਂਇੰਸ ਕੰਪਨੀ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਰੁਦਰਪ੍ਰਆਗ ਜ਼ਿਲੇ ਦੇ ਇਸ ਮੰਦਰ ਦਾ ਦੌਰਾ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਮੰਦਰ 'ਚ ਤਿੰਨ ਯੁਗਾ ਤੋਂ ਜਵਾਲਾ ਜੀ ਦੀ ਜੋਤ ਜੱਗ ਰਹੀ ਹੈ। ਸ਼ਿਵ ਅਤੇ ਪਾਰਵਤੀ ਦਾ ਵਿਆਹ ਵੀ ਇਸੇ ਮੰਦਰ 'ਚ ਹੋਇਆ ਸੀ। ਭਗਵਾਨ ਸ਼ੰਕਰ ਨੇ ਇਸੇ ਜਵਾਲਾ ਨੂੰ ਗਵਾਹ ਮੰਨ ਕੇ ਪਾਰਵਤੀ ਜੀ ਨੂੰ ਅਪਣਾਇਆ ਸੀ।

ਕਵਿਤਾ ਕੌਸ਼ਿਕ ਨੇ ਵੀ ਇਸੇ ਮੰਦਰ ਵਿਚ ਲਏ ਸੱਤ ਫੇਰੇ
ਛੋਟੇ ਪਰਦੇ ਦੇ ਮਸ਼ਹੂਰ ਲੜੀਵਾਰ ਸੀਰੀਅਲ 'ਐੱਫ.ਆਈ.ਆਰ.' ਦੀ ਅਦਾਕਾਰਾ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਉਣ ਵਾਲੀ ਕਵਿਤਾ ਕੌਸ਼ਿਕ 3 ਫਰਵਰੀ 2017 ਨੂੰ ਸ਼ਿਵ-ਪਾਰਵਤੀ ਦੇ ਵਿਆਹ ਅਸਥਾਨ 'ਤੇ ਭਗਵਾਨ ਵਿਸ਼ਣੂ ਨੂੰ ਗਵਾਹ ਮੰਨ ਕੇ ਰੋਨਿਤ ਵਿਸ਼ਵਾਸ ਨਾਲ ਵਿਆਹ ਦੇ ਬੰਧਨ ਵਿਚ ਬੱਝੀ ਸੀ। ਮੰਦਰ ਦੇ ਪੁਜਾਰੀ ਰਾਜੇਸ਼ ਭੱਟ ਅਤੇ ਗਿਰੀਸ਼ ਭੱਟ ਦੀ ਮੋਜੂਦਗੀ 'ਚ 25 ਦੋਸਤਾਂ ਨਾਲ ਆਈ ਕਵਿਤਾ ਨੇ ਰੋਨਿਤ ਨਾਲ ਸੱਤ ਫੇਰੇ ਲਏ ਸਨ।

ਮੰਦਰ ਨੂੰ ਮਿਲੇਗੀ ਪ੍ਰਸਿੱਧੀ
ਸਰਕਾਰ ਦਾ ਮੰਨਣਾ ਹੈ ਕਿ ਤ੍ਰਿਯੁਗੀ ਨਾਰਾਇਣ ਨੂੰ ਵੈਦਿਕ ਵੈਡਿੰਗ ਡੈਸਟੀਨੇਸ਼ਨ ਦੇ ਤੌਰ 'ਤੇ ਉਭਾਰਨ ਲਈ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸ 'ਚ ਮਦਦ ਮਿਲੇਗੀ। ਨਾ ਸਿਰਫ ਸਰਕਾਰ ਸਗੋਂ ਤ੍ਰਿਯੁਗੀ ਨਾਰਾਇਣ ਮੰਦਰ ਦੇ ਪੁਜਾਰੀਆਂ 'ਚ ਵੀ ਇਸ ਖਬਰ ਨਾਲ ਖੁਸ਼ੀ ਦੀ ਲਹਿਰ ਹੈ। ਉਹ ਵੀ ਇਹ ਮੰਨਦੇ ਹਨ ਕਿ ਇਸ ਵਿਆਹ ਨਾਲ ਇਸ ਅਸਥਾਨ ਦਾ ਪ੍ਰਚਾਰ ਦੇਸ਼-ਵਿਦੇਸ਼ 'ਚ ਤੇਜ਼ੀ ਨਾਲ ਹੋਵੇਗਾ। ਸੂਤਰਾਂ ਅਨੁਸਾਰ ਤ੍ਰਿਯੁਗੀ ਨਾਰਾਇਣ ਮੰਦਰ 'ਚ ਸੀਮਤ ਸੁਵੀਧਾਵਾਂ ਨੂੰ ਦੇਖਦੇ ਹੋਏ ਹੋ ਸਕਦਾ ਹੈ ਕਿ ਇਥੇ ਸਿਰਫ ਜੈਮਾਲਾ ਦੀ ਰਸਮ ਹੀ ਹੋਵੇ।
ਫਸਲਾਂ 'ਤੇ ਸੰਕਟ ਦੇ ਬੱਦਲ, ਚਿੰਤਾ 'ਚ 26 ਕਰੋੜ ਕਿਸਾਨ
NEXT STORY