ਬਿਜ਼ਨੈੱਸ ਡੈਸਕ : ਦੇਸ਼ ਵਿੱਚ ਵਧਦੇ ਡਿਜੀਟਲ ਫਰਾਡ ਨੂੰ ਨੱਥ ਪਾਉਣ ਲਈ ਭਾਰਤੀ ਰਿਜ਼ਰਵ ਬੈਂਕ (RBI) ਇੱਕ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ। ਨਵੇਂ ਪ੍ਰਸਤਾਵ ਅਨੁਸਾਰ, ਜੇਕਰ ਤੁਸੀਂ UPI ਜਾਂ IMPS ਰਾਹੀਂ 10,000 ਰੁਪਏ ਤੋਂ ਵੱਧ ਦੀ ਰਕਮ ਟ੍ਰਾਂਸਫਰ ਕਰਦੇ ਹੋ, ਤਾਂ ਉਸ ਨੂੰ ਪਹੁੰਚਣ ਵਿੱਚ 1 ਘੰਟੇ ਦਾ ਸਮਾਂ ਲੱਗ ਸਕਦਾ ਹੈ। ਰਿਜ਼ਰਵ ਬੈਂਕ ਨੇ ਇਸ ਯੋਜਨਾ 'ਤੇ 8 ਮਈ 2026 ਤੱਕ ਸੁਝਾਅ ਮੰਗੇ ਹਨ, ਜਿਸ ਤੋਂ ਬਾਅਦ ਅੰਤਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : 100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
ਇਸ ਕਾਰਨ ਲਿਆ ਇਹ ਫੈਸਲਾ
ਸਾਲ 2025 ਵਿੱਚ ਆਨਲਾਈਨ ਧੋਖਾਧੜੀ ਕਾਰਨ ਦੇਸ਼ ਨੂੰ 22,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 10,000 ਰੁਪਏ ਤੋਂ ਵੱਧ ਦੇ ਲੈਣ-ਦੇਣ ਕੁੱਲ ਫਰਾਡ ਦੀ ਗਿਣਤੀ ਦਾ ਭਾਵੇਂ 45% ਹਨ, ਪਰ ਫਰਾਡ ਦੀ ਕੁੱਲ ਰਕਮ ਦਾ 98.5% ਹਿੱਸਾ ਇਸੇ ਸ਼੍ਰੇਣੀ ਵਿੱਚ ਆਉਂਦਾ ਹੈ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਅਕਸਰ ਠੱਗ ਲੋਕਾਂ 'ਤੇ ਮਾਨਸਿਕ ਦਬਾਅ ਪਾ ਕੇ ਤੁਰੰਤ ਪੈਸੇ ਟ੍ਰਾਂਸਫਰ ਕਰਵਾ ਲੈਂਦੇ ਹਨ। 1 ਘੰਟੇ ਦਾ ਇਹ 'ਕੂਲਿੰਗ ਪੀਰੀਅਡ' ਪੀੜਤ ਨੂੰ ਸੋਚਣ ਅਤੇ ਜੇਕਰ ਲੈਣ-ਦੇਣ ਗਲਤ ਹੈ, ਤਾਂ ਉਸ ਨੂੰ ਰੱਦ (Cancel) ਕਰਨ ਦਾ ਸਮਾਂ ਦੇਵੇਗਾ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
RBI ਦੇ ਨਵੇਂ ਪ੍ਰਸਤਾਵ ਦੀਆਂ ਮੁੱਖ ਗੱਲਾਂ:
1 ਘੰਟੇ ਦਾ ਹੋਲਡ:
10,000 ਰੁਪਏ ਤੋਂ ਵੱਧ ਦੇ ਲੈਣ-ਦੇਣ ਨੂੰ 1 ਘੰਟੇ ਲਈ ਰੋਕਿਆ ਜਾਵੇਗਾ, ਜਿਸ ਦੌਰਾਨ ਗਾਹਕ ਇਸ ਨੂੰ ਕੈਂਸਲ ਕਰ ਸਕੇਗਾ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਬਜ਼ੁਰਗਾਂ ਲਈ ਸੁਰੱਖਿਆ:
70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ 50,000 ਰੁਪਏ ਤੋਂ ਵੱਧ ਦੇ ਟ੍ਰਾਂਸਫਰ ਲਈ 'ਭਰੋਸੇਯੋਗ ਵਿਅਕਤੀ' (Trusted Person) ਦੀ ਇਜਾਜ਼ਤ ਲਾਜ਼ਮੀ ਹੋ ਸਕਦੀ ਹੈ।
ਕਿੱਲ ਸਵਿੱਚ (Kill Switch):
RBI ਇੱਕ ਅਜਿਹੇ ਬਟਨ 'ਤੇ ਵਿਚਾਰ ਕਰ ਰਿਹਾ ਹੈ ਜਿਸ ਨਾਲ ਗਾਹਕ ਇੱਕ ਵਾਰ ਵਿੱਚ ਹੀ ਆਪਣੇ ਸਾਰੇ ਡਿਜੀਟਲ ਪੇਮੈਂਟ ਚੈਨਲ (UPI, ਇੰਟਰਨੈੱਟ ਬੈਂਕਿੰਗ ਆਦਿ) ਬੰਦ ਕਰ ਸਕੇਗਾ।
ਇਹ ਵੀ ਪੜ੍ਹੋ : Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਵੱਡੇ ਜਮ੍ਹਾਂ 'ਤੇ ਪੁਸ਼ਟੀ:
ਨਿੱਜੀ ਅਤੇ ਛੋਟੇ ਕਾਰੋਬਾਰੀ ਖਾਤਿਆਂ ਵਿੱਚ 25 ਲੱਖ ਰੁਪਏ ਤੋਂ ਵੱਧ ਜਮ੍ਹਾਂ ਹੋਣ 'ਤੇ ਬੈਂਕ ਪੁਸ਼ਟੀ ਤੋਂ ਬਾਅਦ ਹੀ ਪੈਸੇ ਕ੍ਰੈਡਿਟ ਕਰੇਗਾ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਇਨ੍ਹਾਂ ਨੂੰ ਮਿਲੇਗੀ ਛੋਟ:
ਇਹ ਨਿਯਮ ਹਰ ਜਗ੍ਹਾ ਲਾਗੂ ਨਹੀਂ ਹੋਵੇਗਾ। ਕੁਝ ਖਾਸ ਹਾਲਤਾਂ ਵਿੱਚ ਛੋਟ ਦੇ ਸੁਝਾਅ ਵੀ ਦਿੱਤੇ ਗਏ ਹਨ:
ਦੁਕਾਨਾਂ 'ਤੇ ਕੀਤੇ ਜਾਣ ਵਾਲੇ ਮਰਚੈਂਟ ਪੇਮੈਂਟ, ਚੈੱਕ ਅਤੇ NACH ਲੈਣ-ਦੇਣ 'ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ।
ਗਾਹਕ ਆਪਣੇ ਭਰੋਸੇਯੋਗ ਸੰਪਰਕਾਂ ਨੂੰ 'ਵਾਈਟਲਿਸਟ' ਕਰ ਸਕਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੈਸੇ ਭੇਜਣ ਵੇਲੇ ਕੋਈ ਦੇਰੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਚੁਣੌਤੀਆਂ ਵੀ ਹਨ ਬਰਕਰਾਰ:
ਹਾਲਾਂਕਿ ਇਹ ਕਦਮ ਸੁਰੱਖਿਆ ਲਈ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ UPI ਦੇ 'ਤੁਰੰਤ ਭੁਗਤਾਨ' ਵਾਲੇ ਮਾਡਲ 'ਤੇ ਅਸਰ ਪੈ ਸਕਦਾ ਹੈ ਅਤੇ ਵਪਾਰਕ ਲੈਣ-ਦੇਣ ਵਿੱਚ ਦੇਰੀ ਹੋ ਸਕਦੀ ਹੈ।
ਠੱਗ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਆਪ ਨੂੰ 'ਵਾਈਟਲਿਸਟ' ਕਰਵਾਉਣ ਦਾ ਨਵਾਂ ਤਰੀਕਾ ਵੀ ਲੱਭ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
13 ਸਾਲਾਂ ਦਾ ਰਿਕਾਰਡ ਟੁੱਟਿਆ: 2013 ਤੋਂ ਬਾਅਦ ਸੋਨੇ ਦੀਆਂ ਕੀਮਤਾਂ ਨੇ ਕੀਤਾ ਸਭ ਤੋਂ ਮਾੜਾ ਪ੍ਰਦਰਸ਼ਨ
NEXT STORY