ਨਵੀਂ ਦਿੱਲੀ— ਦੇਸ਼ ਦੇ ਕਈ ਇਲਾਕਿਆਂ 'ਚ ਕਿਸਾਨ ਕਰਜ਼ਾ ਮਾਫੀ ਨੂੰ ਲੈ ਕੇ ਸੜਕਾਂ 'ਤੇ ਉਤਰੇ ਹਨ। ਅਜਿਹੇ ਛੋਟੀਆਂ ਜ਼ਮੀਨਾਂ ਵਾਲੇ ਕਿਸਾਨ ਜੋ ਪੂਰੀ ਤਰ੍ਹਾਂ ਨਾਲ ਖੇਤੀ 'ਤੇ ਨਿਰਭਰ ਹਨ ਅਤੇ ਉਨ੍ਹਾਂ ਦੀ ਕਮਾਈ ਦਾ ਹੋਰ ਕੋਈ ਸਰੋਤ ਨਹੀਂ ਹੈ, ਉਨ੍ਹਾਂ ਨੂੰ ਕਈ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ 'ਚ ਕਿਸਾਨਾਂ ਦੀ ਆਮਦਨ ਵਧਣ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ ਕਈ ਸੈਕਟਰ ਲਈ ਲਾਹੇਵੰਦ ਸਾਬਤ ਹੁੰਦਾ ਹੈ। ਪੇਂਡੂ ਇਲਾਕਿਆਂ 'ਚ ਆਮਦਨ ਵਧਣ ਨਾਲ ਆਟੋ, ਐੱਫ. ਐੱਮ. ਸੀ. ਜੀ. ਸੈਕਟਰ ਨੂੰ ਸਹਾਰਾ ਮਿਲਦਾ ਹੈ। ਹਾਲਾਂਕਿ ਕੁਝ ਕੰਪਨੀਆਂ ਅਜਿਹੀਆਂ ਵੀ ਹਨ, ਜੋ ਪੂਰੀ ਤਰ੍ਹਾਂ ਨਾਲ ਕਿਸਾਨਾਂ 'ਤੇ ਹੀ ਨਿਰਭਰ ਹਨ। ਖੇਤੀਬਾੜੀ ਸੈਕਟਰ ਦੀਆਂ ਇਹ ਕੰਪਨੀਆਂ ਕਿਸਾਨਾਂ ਦੇ ਦਮ 'ਤੇ ਕਰੋੜਾਂ ਦੀ ਕਮਾਈ ਕਰ ਰਹੀਆਂ ਹਨ। ਇਸ ਵਾਰ ਖੇਤੀਬਾੜੀ ਦੇ ਬਿਹਤਰ ਸੰਕੇਤਾਂ ਕਾਰਨ ਇਨ੍ਹਾਂ ਕੰਪਨੀਆਂ ਦੇ ਸਟਾਕਸ 'ਚ 76 ਫੀਸਦੀ ਤਕ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਹਨ ਖੇਤੀਬਾੜੀ ਸੈਕਟਰ ਦੀਆਂ ਕੰਪਨੀਆਂ

* ਯੂ. ਪੀ. ਐੱਲ. ਕੰਪਨੀ ਬੀਜਾਂ, ਫਸਲਾਂ ਦੀ ਸੁਰੱਖਿਆ ਅਤੇ ਸੋਕੇ ਨਾਲ ਜੁੜੇ ਸਮਾਧਾਨ ਦਿੰਦੀ ਹੈ। ਖੇਤੀਬਾੜੀ ਸੈਕਟਰ ਦੀ ਇਸ ਕੰਪਨੀ ਦਾ ਸਟਾਕ ਪਿਛਲੇ ਇਕ ਸਾਲ 'ਚ 45 ਫੀਸਦੀ ਵਧਿਆ ਹੈ। 31 ਮਾਰਚ 2017 ਨੂੰ ਖਤਮ ਹੋਈ ਤਿਮਾਹੀ 'ਚ ਕੰਪਨੀ ਦੀ ਆਮਦਨ 4568 ਕਰੋੜ ਤੋਂ ਵਧ ਕੇ 5537 ਕਰੋੜ ਰੁਪਏ ਦੇ ਪੱਧਰ 'ਤੇ ਪਹੁੰਚ ਗਈ ਹੈ। ਉੱਥੇ ਹੀ ਪੂਰੇ ਸਾਲ ਦੌਰਾਨ ਕੰਪਨੀ ਦਾ ਮੁਨਾਫਾ 1733 ਕਰੋੜ ਰੁਪਏ ਰਿਹਾ ਹੈ। ਪਿਛਲੇ ਮਾਲੀ ਵਰ੍ਹੇ 'ਚ ਕੰਪਨੀ ਨੂੰ 951 ਕਰੋੜ ਰੁਪਏ ਦਾ ਫਾਇਦਾ ਹੋਇਆ ਸੀ।
* ਮਾਨਸੈਂਟੋ ਇੰਡੀਆ ਮੱਕੀ ਅਤੇ ਕਈ ਹੋਰ ਫਸਲਾਂ ਦੇ ਬੀਜਾਂ ਲਈ ਜਾਣੀ ਜਾਂਦੀ ਹੈ, ਉਸ ਦੇ ਸਟਾਕ ਯਾਨੀ ਸ਼ੇਅਰ 'ਚ ਪਿਛਲੇ ਇਕ ਸਾਲ ਦੌਰਾਨ 16 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਕੰਪਨੀ ਦਾ ਸ਼ੇਅਰ ਫਿਲਹਾਲ 2776 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਹ ਕੰਪਨੀ ਕਈ ਤਰ੍ਹਾਂ ਦੀਆਂ ਸਬਜ਼ੀਆਂ, ਮੱਕਾ ਅਤੇ ਕਪਾਹ ਵਰਗੀਆਂ ਫਸਲਾਂ ਦੇ ਬੀਜ ਤਿਆਰ ਕਰਦੀ ਹੈ। ਚੌਥੀ ਤਿਮਾਹੀ 'ਚ ਮਾਨਸੈਂਟੋ ਇੰਡੀਆ ਦਾ ਮੁਨਾਫਾ 25 ਫੀਸਦੀ ਵਧ ਕੇ 30 ਕਰੋੜ ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਇਸੇ ਤਿਮਾਹੀ 'ਚ ਕੰਪਨੀ ਦਾ ਮੁਨਾਫਾ 24 ਕਰੋੜ ਰੁਪਏ ਦੇ ਪੱਧਰ 'ਤੇ ਸੀ।
* ਕੋਰੋਮੰਡਲ ਇੰਟਰਨੈਸ਼ਨਲ ਦਾ ਸਟਾਕ ਯਾਨੀ ਸ਼ੇਅਰ ਪਿਛਲੇ ਇਕ ਸਾਲ ਦੌਰਾਨ 76 ਫੀਸਦੀ ਵਧਿਆ ਹੈ। ਉਸਦਾ ਸਟਾਕ ਫਿਲਹਾਲ 430 ਦੇ ਪੱਧਰ 'ਤੇ ਹੈ। ਕੋਰੋਮੰਡਲ ਇੰਟਰਨੈਸ਼ਨਲ ਖਾਦਾਂ ਦਾ ਉਤਪਾਦਨ ਅਤੇ ਮਾਰਕੀਟਿੰਗ ਕਰਦੀ ਹੈ। ਕੰਪਨੀ ਦੇ ਖੇਤੀਬਾੜੀ ਹਿੱਸੇ 'ਚ 650 ਤੋਂ ਜ਼ਿਆਦਾ ਪਰਚੂਨ ਕੇਂਦਰ ਮੌਜੂਦ ਹਨ। ਚੌਥੀ ਤਿਮਾਹੀ 'ਚ ਇਸ ਦਾ ਮੁਨਾਫਾ 56 ਫੀਸਦੀ ਵਧ ਕੇ 144 ਕਰੋੜ ਰਿਹਾ ਹੈ। ਹਾਲਾਂਕਿ ਕੰਪਨੀ ਦੀ ਆਮਦਨ 3058 ਕਰੋੜ ਰੁਪਏ ਤੋਂ ਘੱਟ ਕੇ 2302 ਕਰੋੜ ਰੁਪਏ ਦੇ ਪੱਧਰ 'ਤੇ ਆ ਗਈ।
ਹੁਣ ਤੱਕ 5,400 ਕਰੋੜ ਰੁਪਏ ਦੇ ਸਵਰਣ ਬਾਂਡ ਜਾਰੀ : RBI
NEXT STORY