ਮੁੰਬਈ—ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਕਿ ਹੁਣ ਤੱਕ 5,400 ਕਰੋੜ ਰੁਪਏ ਦੇ ਸਰਕਾਰੀ ਸਵਰਣ ਬਾਂਡ ਜਾਰੀ ਕੀਤੇ ਗਏ ਹਨ। ਇਨ੍ਹਾਂ ਨੂੰ 8 ਕਿਸ਼ਤਾਂ 'ਚ ਜਾਰੀ ਕੀਤਾ ਗਿਆ ਹੈ। ਕੇਂਦਰੀ ਬੈਂਕ ਨੇ ਇਕ ਬਿਆਨ 'ਚ ਦੱਸਿਆ ਕਿ ਨਵੰਬਰ 2015 'ਚ ਸ਼ੁਰੂ ਕੀਤੇ ਗਏ ਇਨ੍ਹਾਂ ਬਾਂਡਾਂ 'ਚ ਨਿਵੇਸ਼ਕਾਂ ਨੂੰ ਦੋ ਬਦਲ ਮੁਹੱਈਆਂ ਕਰਵਾਏ ਗਏ ਸਨ। ਉਹ ਇਸ ਨੂੰ ਮੁਦਰਿਤ ਜਾਂ ਡੀਮੈਟ ਰੂਪ 'ਚ ਖਰੀਦ ਸਕਦੇ ਹਨ।
ਬੈਂਕ ਨੇ ਕਿਹਾ ਕਿ ਸਰਕਾਰ ਦੇ ਨਾਲ ਚਰਚਾ ਤੋਂ ਬਾਅਦ 8 ਕਿਸ਼ਤਾਂ 'ਚ ਕੁੱਲ 5,400 ਕਰੋੜ ਰੁਪਏ ਮੁੱਲ ਦੇ ਸਵਰਣ ਬਾਂਡ ਜਾਰੀ ਕੀਤੇ ਗਏ। ਵਰਣਨਯੋਗ ਹੈ ਕਿ ਇਨ੍ਹਾਂ ਬਾਂਡਾਂ ਤੋਂ ਪਹਿਲੇ ਹੀ ਸਾਲ 'ਚ 15,000 ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਗਿਆ ਸੀ ਪਰ ਹੁਣ 19 ਮਹੀਨੇ ਤੋਂ ਬਾਅਦ ਵੀ ਸਿਰਫ 5,400 ਕਰੋੜ ਰੁਪਏ ਦੇ ਬਾਂਡ ਹੀ ਜਾਰੀ ਕੀਤੇ ਗਏ ਸਨ।
ਟਾਟਾ ਮੋਟਰਜ਼ ਨੇ ਕੀਤਾ ਵੱਡਾ ਫੈਸਲਾ, ਕੰਪਨੀ 'ਚ ਹੁਣ ਨਹੀਂ ਹੋਵੇਗਾ ਕੋਈ ਬੌਸ
NEXT STORY