ਨਵੀਂ ਦਿੱਲੀ— ਜੇਕਰ ਤੁਸੀਂ ਸਮਾਰਟ ਫੋਨ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹੀ ਸਹੀ ਮੌਕਾ ਹੈ। ਤੁਸੀਂ ਆਪਣਾ ਸਮਾਰਟ ਫੋਨ ਆਨਲਾਈਨ ਆਰਡਰ ਕਰੋ ਅਤੇ ਜੀ. ਐੱਸ. ਟੀ. ਤੋਂ ਪਹਿਲਾਂ ਇਸ ਦਾ ਫਾਇਦਾ ਉਠਾ ਸਕਦੇ ਹੋ। ਆਨਲਾਈਨ ਪਰਚੂਨ ਕੰਪਨੀਆਂ ਆਪਣਾ ਬਚਿਆ ਹੋਇਆ ਸਟਾਕ ਕੱਢਣ 'ਚ ਲੱਗੀਆਂ ਹੋਈਆਂ ਹਨ। ਖਾਸ ਕਰਕੇ ਉਨ੍ਹਾਂ ਸਟਾਕ 'ਤੇ ਜੋ ਅਜਿਹੇ ਸੂਬਿਆਂ 'ਚ ਹਨ, ਜਿੱਥੇ ਟੈਕਸ ਦਰ ਪ੍ਰਸਤਾਵਿਤ ਜੀ. ਐੱਸ. ਟੀ. ਰੇਟ ਯਾਨੀ 12 ਫੀਸਦੀ ਤੋਂ ਘੱਟ ਹੈ।
ਦਰਅਸਲ ਕੁਝ ਸੂਬਿਆਂ 'ਚ ਸਮਾਰਟ ਫੋਨ 'ਤੇ ਵੈਟ ਸਿਰਫ 5 ਫੀਸਦੀ ਹੈ, ਜਿਵੇਂ ਕਿ ਕਰਨਾਟਕ, ਤਾਮਿਲਨਾਡੂ, ਕੇਰਲ ਅਤੇ ਤੇਲੰਗਾਨਾ। ਇਹੀ ਕਾਰਨ ਹੈ ਕਿ ਆਨਲਾਈਨ ਕੰਪਨੀਆਂ ਬਿੱਲ ਇਨ੍ਹਾਂ ਸੂਬਿਆਂ ਤੋਂ ਤਿਆਰ ਕਰਦੀਆਂ ਹਨ। ਜ਼ਿਆਦਾਤਰ ਸੂਬਿਆਂ 'ਚ ਵੈਟ 14 ਫੀਸਦੀ ਹੈ ਪਰ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਪੂਰੇ ਦੇਸ਼ 'ਚ 12 ਫੀਸਦੀ ਟੈਕਸ ਹੋਵੇਗਾ। ਲਿਹਾਜਾ ਸੇਲ ਲਾ ਕੇ ਪੁਰਾਣਾ ਮਾਲ ਕੱਢਿਆ ਜਾ ਰਿਹਾ ਹੈ। ਆਨਲਾਈਨ ਕੰਪਨੀਆਂ 10 ਫੀਸਦੀ ਤੋਂ 30 ਫੀਸਦੀ ਤਕ ਛੋਟ ਦੇ ਰਹੀਆਂ ਹਨ। ਆਈਫੋਨ ਅਤੇ ਸੈਮਸੰਗ ਵਰਗੇ ਫੋਨਾਂ 'ਤੇ ਵੀ ਚੰਗੇ ਆਫਰ ਮਿਲ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣ ਨਾਲ ਲੋਕਾਂ ਨੂੰ ਸਮਾਰਟ ਫੋਨ, ਸੀਮੈਂਟ ਅਤੇ ਮੈਡੀਕਲ ਉਪਕਰਣ ਖਰੀਦਣੇ ਸਸਤੇ ਹੋ ਜਾਣਗੇ। ਫਲਿੱਪਕਾਰਟ, ਪੇਟੀਐੱਮ ਅਤੇ ਐਮਾਜ਼ੋਨ ਵਰਗੀਆਂ ਆਨਲਾਈਨ ਕੰਪਨੀਆਂ 'ਤੇ ਸਮਾਰਟ ਫੋਨ 'ਤੇ ਗਾਹਕਾਂ ਨੂੰ ਛੋਟ ਆਫਰ ਕੀਤੀ ਜਾ ਰਹੀ ਹੈ।
4568 ਵਰਕਸ਼ਾਪ ਤੋਂ ਬਾਅਦ ਵੀ ਕਈ ਲੋਕ ਨਹੀਂ ਜਾਣਦੇ ਕੀ ਹੈ GST?
NEXT STORY