ਮੁੰਬਈ—ਕਦੇ ਉਦਾਰੀਕਰਣ ਦਾ ਚਿਹਰਾ ਰਹੇ ਏ. ਟੀ. ਐੱਮ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਬੀਤੇ ਪੰਜ ਸਾਲਾ 'ਚ ਜਿਥੇ ਏ. ਟੀ. ਐੱਮ ਲਗਾਉਣ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ, ਉਧਰ ਬੀਤੇ ਛੇ ਮਹੀਨੇ 'ਚ ਇਸ 'ਚ ਕੋਈ ਵਾਧਾ ਨਹੀਂ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਜਿਥੇ ਸਾਲ 2012-13 'ਚ ਦੇਸ਼ 'ਚ 1.1 ਲੱਖ ਏ. ਟੀ. ਐੱਮ ਸਨ, ਉਧਰ ਸਾਲ 2016-17 'ਚ ਇਨ੍ਹਾਂ ਦੀ ਗਿਣਤੀ 2.2 ਲੱਖ ਤੱਕ ਪਹੁੰਚ ਗਈ ਸੀ।
ਹਿਤਾਚੀ ਪੇਮੈਂਟ ਸਰਵਿਸ ਭਾਰਤ 'ਚ ਮਨੀ ਸਪਾਟ ਦੇ ਨਾਂ ਨਾਲ ਅਪਰੇਟ ਕਰਦੀ ਹੈ ਅਤੇ ਦੇਸ਼ 'ਚ ਕੈਸ਼ ਕੱਢਣ ਦੇ ਕੰਮ ਆਉਂਦੀ ਹੈ। ਕਈ ਸਾਲਾਂ ਤੋਂ ਇਸ ਸਰਵਿਸ 'ਚ ਰਹਿਣ ਦੇ ਬਾਵਜੂਦ ਪਿਛਲੇ ਇਕ ਸਾਲ 'ਚ ਇਸ ਦੇ ਅੱਧੇ ਤੋਂ ਜ਼ਿਆਦਾ ਭਾਵ ਕਰੀਬ 700 ਸਨੀ ਸਪਾਟ ਆਊਟਲੇਟਸ ਬੰਦ ਹੋ ਗਏ। ਆਟੋਮੇਟੇਡ ਟੇਲਰ ਮਸ਼ੀਨ (ਏ. ਟੀ. ਐੱਮ) ਦਾ ਬਿਜ਼ਨਸ ਸੰਕਟ 'ਚ ਹੈ। ਕਦੇ ਬੈਂਕਿੰਗ ਉਦਯੋਗ ਦਾ ਮਹੱਤਵਪੂਰਨ ਘਟਕ ਮੰਨੇ ਜਾਣ ਵਾਲੇ ਏ. ਟੀ. ਐੱਮ ਹੁਣ ਮਾਰਜਨ ਨਹੀਂ ਹੋਣ ਨਾਲ ਬੰਦ ਹੋ ਰਹੇ ਹਨ।
ਏ. ਟੀ. ਐੱਮ ਦੀ ਗਿਣਤੀ ਸਾਲ 2012 'ਚ ਕਰੀਬ ਇਕ ਲੱਖ ਸੀ, ਜੋ ਸਾਲ 2015 ਤੱਕ ਦੋਗੁਣੀ ਹੋ ਕੇ ਕਰੀਬ 2 ਲੱਖ ਤੱਕ ਪਹੁੰਚ ਗਈ। ਪਰ ਪਿਛਲੇ ਛੇ ਮਹੀਨਿਆਂ 'ਚ ਇਸ 'ਚ ਕੋਈ ਵਾਧਾ ਨਹੀਂ ਦੇਖਿਆ ਗਿਆ। ਏ. ਟੀ. ਐੱਮ ਤੋਂ ਡੈਬਿਟ ਕਾਰਡ ਲੈਣ-ਦੇਣ ਦੀ ਗਿਣਤੀ 75 ਕਰੋੜ ਪ੍ਰਤੀ ਮਹੀਨੇ ਤੋਂ ਡਿੱਗ ਕੇ 66 ਕਰੋੜ ਲੈਣ-ਦੇਣ ਪ੍ਰਤੀ ਮਹੀਨਾ ਤੱਕ ਪਹੁੰਚ ਗਈ ਹੈ।
ਏ. ਟੀ. ਐੱਮ ਲਗਾਉਣ ਵਾਲੇ ਅੱਠ ਵਾਈਟ ਲੇਬਲ ਅਪਰੇਟਰਸ (ਗੈਰ-ਬੈਂਕਿੰਗ ਸੰਸਥਾਨ) 'ਚੋਂ ਸਿਰਫ ਤਿੰਨ ਹੀ ਉਚਿਤ ਗਿਣਤੀ 'ਚ ਮਸ਼ੀਨਾ ਨੂੰ ਸਥਾਪਿਤ ਕੀਤਾ ਹੈ, ਜੋ ਕਰੀਬ 10,000 ਦੇ ਆਲੇ-ਦੁਆਲੇ ਹਨ। ਉਨ੍ਹਾਂ 'ਚ ਸਰਗਰਮ ਕਈ ਏ. ਟੀ. ਐੱਮ ਘਾਟੇ ਦਾ ਸੌਦਾ ਬਣ ਰਹੇ ਹਨ। ਸਭ ਤੋਂ ਵੱਡੀ ਚੁਣੌਤੀ ਪੇਮੈਂਟਸ ਅਤੇ ਸਮਾਰਟਫੋਨ ਦੇ ਟਕਨਾਲੋਜੀਕਲ ਡੈਵਲਪਮੈਂਟਸ ਦੇ ਕਾਰਨ ਮਿਲ ਰਹੀ ਹੈ।
ਇਸ ਤੋਂ ਇਲਾਵਾ ਰੈਗੂਲੇਟਰੀ ਇਸ਼ੂ ਵੀ ਏ. ਟੀ. ਐੱਮ ਲਈ ਘਾਤਕ ਸਾਬਤ ਹੋ ਰਹੇ ਹਨ। ਨੋਟਬੰਦੀ ਦੇ ਫੈਸਲੇ ਤੋਂ ਬਾਅਦ ਜ਼ਿਆਦਾਤਰ ਯੂਜਰਸ ਡਿਜ਼ੀਟਲ ਟਰਾਂਜੈਕਸ਼ਨਸ ਕਰ ਰਹੇ ਹਨ। ਐਕਸਿਸ ਬੈਂਕ ਦੇ ਐਕਜੀਕਿਊਟਿਵ ਡਾਈਰੈਕਟਰ ਰਾਜੀਵ ਆਨੰਦ ਨੇ ਦੱਸਿਆ ਕਿ ਮੋਬਾਇਲ ਫੋਨ 'ਤੇ ਹੋਣ ਵਾਲਾ ਲੈਣ-ਦੇਣ, ਹੁਣ ਏ. ਟੀ. ਐੱਮ ਤੋਂ ਹੋਣ ਵਾਲੇ ਲੈਣ-ਦੇਣ ਤੋਂ ਜ਼ਿਆਦਾ ਹੋ ਗਿਆ ਹੈ।
ਦੱਸ ਦੇਈਏ ਕਿ ਪਹਿਲਾਂ ਏ. ਟੀ. ਐੱਮ ਬਰਕਲੇ ਬੈਂਕਸ ਨੇ 1967 'ਚ ਲੰਡਨ 'ਚ ਸਥਾਪਿਤ ਕੀਤਾ ਸੀ। ਏ. ਟੀ. ਐੱਮ ਨੂੰ ਪਹਿਲੀ ਵਾਰ ਭਾਰਤ 'ਚ ਐੱਚ. ਐੱਸ. ਬੀ. ਸੀ. ਬੈਂਕ 1987 'ਚ ਲੈ ਕੇ ਆਇਆ ਅਤੇ ਸਿਟੀ ਬੈਂਕ ਨੇ ਸ਼ੁਰੂਆਤ 'ਚ ਸਭ ਤੋਂ ਜ਼ਿਆਦਾ ਏ. ਟੀ. ਐੱਮ. ਭਾਰਤ 'ਚ ਸਥਾਪਿਤ ਕੀਤੇ। ਬਾਅਦ 'ਚ ਐੱਚ. ਡੀ. ਐੱਫ. ਸੀ. ਐਕਸਿਸ ਅਤੇ ਆਈ. ਸੀ. ਆਈ. ਸੀ. ਆਈ ਬੈਂਕ ਨੇ ਭਾਰਤ 'ਚ ਏ. ਟੀ. ਐੱਮ ਸਥਾਪਿਤ ਕੀਤੇ।
NCDEX 'ਤੇ ਪੋਜ਼ੀਸ਼ਨ ਲਿਮਿਟ 'ਚ ਬਦਲਾਅ
NEXT STORY