ਨਵੀਂ ਦਿੱਲੀ (ਭਾਸ਼ਾ) – ਏਅਰ ਇੰਡੀਆ ਨੂੰ ਇਸ ਹਫਤੇ ਦੇ ਅਖੀਰ ਤੱਕ ਟਾਟਾ ਸਮੂਹ ਨੂੰ ਸੌਂਪਿਆ ਜਾ ਸਕਦਾ ਹੈ। ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਇਕ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਰਾਹੀਂ ਪਿਛਲੇ ਸਾਲ ਅੱਠ ਅਕਤੂਬਰ ਨੂੰ ਟਾਟਾ ਸੰਨਜ਼ ਦੀ ਇਕ ਕੰਪਨੀ ਵਲੋਂ ਲਗਾਈ ਗਈ ਬੋਲੀ ਨੂੰ ਸਵੀਕਾਰ ਕਰ ਕੇ ਏਅਰ ਇੰਡੀਆ ਦੀ ਪ੍ਰਾਪਤੀ ਨੂੰ ਮਨਜ਼ੂਰੀ ਦਿੱਤੀ ਸੀ। ਏਅਰ ਇੰਡੀਆ ਨਾਲ ਉਸ ਦੀ ਰਿਆਇਤੀ ਜਹਾਜ਼ ਸੇਵਾ ਏਅਰ ਇੰਡੀਆ ਐਕਸਪ੍ਰੈੱਸ ਦੀ ਵੀ 100 ਫੀਸਦੀ ਹਿੱਸੇਦਾਰੀ ਦੀ ਵਿਕਰੀ ਹੋ ਜਾਏਗੀ। ਨਾਲ ਹੀ ਉਸ ਦੀ ਗਰਾਊਂਡ ਹੈਂਡਲਿੰਗ ਕੰਪਨੀ ਏ. ਆਈ. ਐੱਸ. ਏ. ਟੀ. ਐੱਸ. ਦੀ 50 ਫੀਸਦੀ ਹਿੱਸੇਦਾਰੀ ਟਾਟਾ ਸਮੂਹ ਨੂੰ ਦਿੱਤੀ ਜਾਵੇਗੀ। ਉਸ ਸਮੇਂ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਇਸ ਪ੍ਰਾਪਤੀ ਨਾਲ ਜੁੜੀਆਂ ਰਸਮਾਂ ਨੂੰ ਦਸੰਬਰ ਦੇ ਅਖੀਰ ਤੱਕ ਪੂਰਾ ਕਰ ਲਿਆ ਜਾਏਗਾ, ਹਾਲਾਂਕਿ ਬਾਅਦ ’ਚ ਇਸ ’ਚ ਦੇਰੀ ਹੋਈ।
ਇਹ ਵੀ ਪੜ੍ਹੋ : ਭਾਰਤੀਆਂ ਦਾ ਕ੍ਰਿਪਟੋ 'ਚ ਲੱਗ ਚੁੱਕਾ ਹੈ 6 ਲੱਖ ਕਰੋੜ ਤੋਂ ਜ਼ਿਆਦਾ, ਧੋਖਾਧੜੀ ਹੋਈ ਤਾਂ...
ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਸ ਸੌਦੇ ਨੂੰ ਲੈ ਕੇ ਬਾਕੀ ਰਸਮਾਂ ਅਗਲੇ ਕੁੱਝ ਦਿਨਾਂ ’ਚ ਪੂਰੀਆਂ ਹੋਣ ਦੀ ਉਮੀਦ ਹੈ ਅਤੇ ਇਸ ਹਫਤੇ ਦੇ ਅਖੀਰ ਤੱਕ ਹਵਾਬਾਜ਼ੀ ਕੰਪਨੀ ਨੂੰ ਟਾਟਾ ਸਮੂਹ ਨੂੰ ਸੌਂਪ ਦਿੱਤਾ ਜਾਵੇਗਾ। ਸਰਕਾਰ ਨੇ 25 ਅਕਤੂਬਰ ਨੂੰ 18,000 ਕਰੋੜ ਰੁਪਏ ’ਚ ਏਅਰ ਇੰਡੀਆ ਦੀ ਵਿਕਰੀ ਲਈ ਟਾਟਾ ਸੰਨਜ਼ ਨਾਲ ਖਰੀਦ ਸਮਝੌਤਾ ਕੀਤਾ ਸੀ। ਟਾਟਾ ਸੌਦੇ ਦੇ ਸਬੰਧ ’ਚ ਸਰਕਾਰ ਨੂੰ 2700 ਕਰੋੜ ਰੁਪਏ ਨਕਦ ਦੇਵੇਗੀ ਅਤੇ ਏਅਰਲਾਈਨ ’ਤੇ ਬਕਾਇਆ 15,300 ਰੋੜ ਰੁਪਏ ਦੇ ਕਰਜ਼ੇ ਦੀ ਦੇਣਦਾਰੀ ਲਵੇਗੀ। ਏਅਰ ਇੰਡੀਆ ਸਾਲ 2007-08 ’ਚ ਇੰਡੀਅਨ ਏਅਰਲਾਈਨਜ਼ ਨਾਲ ਰਲੇਵੇਂ ਤੋਂ ਬਾਅਦ ਤੋਂ ਹੀ ਲਗਾਤਾਰ ਘਾਟੇ ’ਚ ਚੱਲ ਰਹੀ ਸੀ। ਬੀਤੀ 31 ਅਗਸਤ ਨੂੰ ਉਸ ’ਤੇ ਕੁੱਲ 61,562 ਕਰੋੜ ਰੁਪਏ ਦਾ ਬਕਾਇਆ ਸੀ।
ਇਹ ਵੀ ਪੜ੍ਹੋ : 5 ਸੂਬਿਆਂ ਦੀਆਂ ਚੋਣਾਂ ਤੇ ਕੋਰੋਨਾ ਦਰਮਿਆਨ ਆਏਗਾ ਕੇਂਦਰੀ ਬਜਟ, ਕੀ ਵਿੱਤ ਮੰਤਰੀ ਦੇ ਸਕੇਗੀ ਲੋਕਾਂ ਦੇ ਮਰਜ਼ ਦੀ ਦਵਾਈ!
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
EPFO ਪੋਰਟਲ ’ਚ ਤਕਨੀਕੀ ਖ਼ਾਮੀ ਤੋਂ ਯੂਜ਼ਰ ਪ੍ਰੇਸ਼ਾਨ, ਈ-ਨਾਮਜ਼ਦਗੀ ਦੀ ਡੈੱਡਲਾਈਨ ਹਟੀ
NEXT STORY