ਨਵੀਂ ਦਿੱਲੀ: ਵਾਹਨ ਨਿਰਮਾਤਾ ਕੰਪਨੀ ਟੋਇਟਾ ਕਿਰਲੋਸਕਰ ਮੋਟਰ ਨੇ ਫਰਵਰੀ ਵਿੱਚ 25,220 ਯੂਨਿਟਾਂ ਦੀ ਵਿਕਰੀ ਦੇ ਨਾਲ ਆਪਣੀ ਹੁਣ ਤੱਕ ਦੀ ਸਭ ਤੋਂ ਵਧੀਆ ਮਾਸਿਕ ਥੋਕ ਵਿਕਰੀ ਦਰਜ ਕੀਤੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਫਰਵਰੀ ਲਈ ਥੋਕ ਵਿਕਰੀ ਦੇ ਅੰਕੜੇ ਜਾਰੀ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਪਿਛਲੇ ਮਹੀਨੇ ਉਸ ਦੀ ਸਪਲਾਈ 61 ਫ਼ੀਸਦੀ ਵਧ ਕੇ 25,220 ਯੂਨਿਟ ਹੋ ਗਈ। ਇਕ ਸਾਲ ਪਹਿਲਾਂ ਇਸੇ ਮਿਆਦ 'ਚ ਇਸ ਨੇ 15,685 ਵਾਹਨਾਂ ਦੀ ਵਿਕਰੀ ਕੀਤੀ ਸੀ।
ਇਹ ਵੀ ਪੜ੍ਹੋ - Gold Silver Price : ਮਾਰਚ ਮਹੀਨੇ ਦੇ ਪਹਿਲੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਮਹਿੰਗੀ, ਜਾਣੋ ਤਾਜ਼ਾ ਰੇਟ
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਮਹੀਨੇ ਉਸ ਦੀ ਘਰੇਲੂ ਵਿਕਰੀ 23,300 ਇਕਾਈ ਰਹੀ, ਜਦਕਿ ਉਸ ਨੇ 1,920 ਇਕਾਈਆਂ ਦਾ ਨਿਰਯਾਤ ਕੀਤਾ। ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਪ੍ਰੈਜ਼ੀਡੈਂਟ (ਸੇਲਜ਼, ਸਰਵਿਸ, ਯੂਜ਼ਡ ਵ੍ਹੀਕਲ ਬਿਜ਼ਨਸ) ਸਾਬਰੀ ਮਨੋਹਰ ਨੇ ਕਿਹਾ, "ਅਸੀਂ ਵੱਖ-ਵੱਖ ਹਿੱਸਿਆਂ ਤੋਂ ਗਾਹਕਾਂ ਦੀ ਚੰਗੀ ਪੁੱਛਗਿੱਛ ਨਾਲ ਮੰਗ ਨੂੰ ਵਧਦੇ ਦੇਖ ਰਹੇ ਹਨ। ਖ਼ਾਸ ਤੌਰ 'ਤੇ SUV ਅਤੇ MUV ਮਾਡਲਾਂ ਦੀ ਜ਼ਿਆਦਾ ਮੰਗ ਆ ਰਹੀ ਹੈ।"
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਵਰੀ ਮਹੀਨੇ ਭਾਰਤ ਦੇ ਨਿਰਮਾਣ ਖੇਤਰ ਦੀ ਵਾਧਾ ਦਰ ਪੰਜ ਮਹੀਨਿਆਂ ਦੇ ਸਿਖਰ 'ਤੇ ਪੁੱਜੀ
NEXT STORY