ਨਵੀਂ ਦਿੱਲੀ- ਜੇਕਰ ਤੁਸੀਂ ਵਾਰ-ਵਾਰ ਟ੍ਰੈਫਿਕ ਨਿਯਮ ਤੋੜਦੇ ਹੋ ਤਾਂ ਹੁਣ ਤੁਹਾਨੂੰ ਮੋਟਰ ਬੀਮਾ ਲਈ ਜ਼ਿਆਦਾ ਰਕਮ ਭਰਨੀ ਪੈ ਸਕਦੀ ਹੈ। ਬੀਮਾ ਰੈਗੂਲੇਟਰ ਇਰਡਾ ਵੱਲੋਂ ਬਣਾਈ ਗਈ ਇਕ ਕਾਰਜਕਾਰੀ ਕਮੇਟੀ ਨੇ 'ਆਵਾਜਾਈ ਉਲੰਘਣ' ਪ੍ਰੀਮੀਅਮ ਲਾਉਣ ਦੀ ਸਿਫਾਰਸ਼ ਕੀਤੀ ਹੈ।
ਮੌਜੂਦਾ ਸਮੇਂ ਮੋਟਰ ਬੀਮਾ ਵਿਚ ਚਾਰ ਤਰ੍ਹਾਂ ਦੇ ਪ੍ਰੀਮੀਅਮ ਹਨ। ਜਿਨ੍ਹਾਂ ਵਿਚ ਓਨ ਡੈਮੇਜ ਇੰਸ਼ੋਰੈਂਸ, ਥਰਡ ਪਾਰਟੀ ਇੰਸ਼ੋਰੈਂਸ, ਐਡੀਸ਼ਨਲ ਥਰਡ ਪਾਰਟੀ ਇੰਸ਼ੋਰੈਂਸ ਅਤੇ ਕੰਪਲਸਰੀ ਪਰਸਨਲ ਐਕਸੀਡੈਂਟ ਪ੍ਰੀਮੀਅਮ ਸ਼ਾਮਲ ਹਨ। ਕਾਰਜਕਾਰੀ ਕਮੇਟੀ ਨੇ ਹੁਣ ਮੋਟਰ ਬੀਮਾ ਵਿਚ 'ਆਵਾਜਾਈ ਉਲੰਘਣ' ਪ੍ਰੀਮੀਅਮ ਸ਼ਾਮਲ ਕਰਨ ਲਈ ਪੰਜਵਾਂ ਸੈਕਸ਼ਨ ਜੋੜਨ ਦੀ ਸਿਫਾਰਸ਼ ਕੀਤੀ ਹੈ।
ਕਾਰਜਕਾਰੀ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ, ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਲੈ ਕੇ ਗਲਤ ਜਗ੍ਹਾ 'ਤੇ ਪਾਰਕਿੰਗ ਕਰਨ ਵਰਗੇ ਵੱਖ-ਵੱਖ ਉਲੰਘਣ ਦੇ ਆਧਾਰ 'ਤੇ 'ਆਵਾਜਾਈ ਉਲੰਘਣ' ਪ੍ਰੀਮੀਅਮ ਤੈਅ ਕੀਤਾ ਜਾਵੇਗਾ। ਬੀਮਾ ਕੰਪਨੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣ 'ਤੇ ਹੋਏ ਚਾਲਾਨ ਦੀ ਜਾਣਕਾਰੀ ਨੈਸ਼ਨਲ ਇਨਫਰਮੈਟਿਕਸ ਸੈਂਟਰ (ਐੱਨ. ਆਈ. ਸੀ.) ਤੋਂ ਪ੍ਰਾਪਤ ਹੋਵੇਗੀ। ਸਿਫਾਰਸ਼ਾਂ ਮੁਤਾਬਕ, ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 100 ਪੁਆਇੰਟ ਜੁਰਮਾਨਾ ਲਾਇਆ ਜਾਵੇਗਾ, ਜਦੋਂ ਕਿ ਗਲਤ ਜਗ੍ਹਾ ਪਾਰਕਿੰਗ ਕਰਨ 'ਤੇ 10 ਪੁਆਇੰਟ ਪੇਨਾਲਟੀ ਲੱਗੇਗੀ। ਆਵਾਜਾਈ ਪ੍ਰੀਮੀਅਮ ਦੀ ਰਾਸ਼ੀ ਇਨ੍ਹਾਂ ਪੇਨਾਲਟੀ ਪੁਆਇੰਟਸ ਨਾਲ ਲਿੰਕ ਹੋਵੇਗੀ। ਜੇਕਰ ਤੁਸੀਂ ਵਾਹਨ ਵੇਚ ਦਿੰਦੇ ਹੋ ਤਾਂ ਖ਼ਰੀਦਦਾਰ ਲਈ ਆਵਜਾਈ ਉਲੰਘਣ ਪ੍ਰੀਮੀਅਮ ਜ਼ੀਰੋ ਤੋਂ ਸ਼ੁਰੂ ਹੋਵੇਗਾ।
ਪੀ-ਨੋਟ ਜ਼ਰੀਏ ਨਿਵੇਸ਼ ਦਸੰਬਰ 'ਚ 31 ਮਹੀਨਿਆਂ ਦੇ ਉੱਚ ਪੱਧਰ 'ਤੇ ਪੁੱਜਾ
NEXT STORY