ਨਵੀਂ ਦਿੱਲੀ - ਜੇਕਰ 10 ਦਿਨਾਂ ਬਾਅਦ ਵੀ ਟੈਲੀਕਾਮ ਕੰਪਨੀਆਂ ਨੇ ਟਰਾਈ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਤਾਂ ਟਰਾਈ ਟੈਲੀਕਾਮ ਕੰਪਨੀਆਂ ਨੂੰ ਸੰਮਨ ਜਾਰੀ ਕਰ ਸਕਦੀ ਹੈ। ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਆਰਡਰ ਦੀ ਪਾਲਣਾ ਨਹੀਂ ਕੀਤੀ ਹੈ। ਟਰਾਈ ਜਲਦੀ ਹੀ ਇਸ 'ਤੇ ਟੈਲੀਕਾਮ ਕੰਪਨੀਆਂ ਤੋਂ ਜਵਾਬ ਮੰਗੇਗਾ। ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਸਾਰੇ ਪੈਕ 'ਚ ਪੋਰਟਿੰਗ ਐੱਸਐੱਮਐੱਸ ਦੀ ਸੁਵਿਧਾ ਦੇਣ ਦੇ ਨਿਰਦੇਸ਼ ਦਿੱਤੇ ਸਨ ਪਰ ਇਸ ਨਿਰਦੇਸ਼ ਦੇ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੰਪਨੀਆਂ ਵੱਲੋਂ ਇਸ ਦਾ ਪਾਲਣ ਨਹੀਂ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਲਈ ਰੈਗੂਲੇਟਰ ਵੱਲੋਂ ਇਸ 'ਤੇ ਉਸ ਤੋਂ ਸਪੱਸ਼ਟੀਕਰਨ ਮੰਗਿਆ ਜਾ ਸਕਦਾ ਹੈ।
ਧਿਆਨ ਯੋਗ ਹੈ ਕਿ ਟਰਾਈ ਨੇ ਇਸ ਸਬੰਧ ਵਿੱਚ 7 ਦਸੰਬਰ ਨੂੰ ਨਿਰਦੇਸ਼ ਜਾਰੀ ਕੀਤੇ ਸਨ। ਜਿਸ ਵਿੱਚ ਕੰਪਨੀਆਂ ਨੂੰ ਪੋਰਟਿੰਗ ਐਸ.ਐਮ.ਐਸ ਦੀ ਸਹੂਲਤ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਕੰਪਨੀਆਂ ਨੂੰ ਸਾਰੇ ਪੈਕ ਵਿੱਚ ਪੋਰਟਿੰਗ ਐਸਐਮਐਸ ਦੀ ਸਹੂਲਤ ਪ੍ਰਦਾਨ ਕਰਨੀ ਸੀ ਪਰ 10 ਦਿਨ ਬਾਅਦ ਵੀ ਏਅਰਟੈੱਲ, ਵੋਡਾਫੋਨ ਆਈਡੀਆ ਨੇ ਇਸਦਾ ਪਾਲਣ ਨਹੀਂ ਕੀਤਾ।
ਸੂਤਰਾਂ ਮੁਤਾਬਕ ਟਰਾਈ ਅਧਿਕਾਰੀਆਂ ਨੇ ਕਿਹਾ ਹੈ ਕਿ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਕੰਪਨੀਆਂ ਨੂੰ 1-2 ਦਿਨਾਂ 'ਚ ਨੋਟਿਸ ਭੇਜਿਆ ਜਾ ਸਕਦਾ ਹੈ ਅਤੇ ਇਸ 'ਤੇ ਉਨ੍ਹਾਂ ਤੋਂ ਜਵਾਬ ਮੰਗਿਆ ਜਾਵੇਗਾ। ਟਰਾਈ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਿਰਦੇਸ਼ਾਂ ਦਾ ਪਾਲਣ ਕਰਨ ਨੂੰ ਲੈ ਕੇ ਸਖਤ ਰਵੱਈਆ ਅਪਣਾਇਆ ਹੈ।
ਅਸੀਮ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ 'ਤੇ ਏਅਰਟੈੱਲ ਨਾਲ ਸੰਪਰਕ ਕੀਤਾ ਤਾਂ ਏਅਰਟੈੱਲ ਦਾ ਕਹਿਣਾ ਹੈ ਕਿ ਟਰਾਈ ਦੇ ਆਦੇਸ਼ ਦੀ ਪਾਲਣਾ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਉਹ ਜਲਦੀ ਹੀ ਹਦਾਇਤਾਂ ਨੂੰ ਲਾਗੂ ਕਰ ਦੇਣਗੇ ਅਤੇ ਅਨੁਮਾਨ ਅਨੁਸਾਰ ਹਦਾਇਤਾਂ ਨੂੰ ਲਾਗੂ ਹੋਣ ਵਿੱਚ 4-5 ਦਿਨ ਲੱਗ ਸਕਦੇ ਹਨ। ਜਦੋਂ ਕਿ ਵੋਡਾਫੋਨ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਵਲੋਂ ਕਈ ਜਵਾਬ ਨਹੀਂ ਮਿਲਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਾਰੂਤੀ ਤੇ ਟੋਇਟਾ ਮਿਲ ਕੇ ਬਣਾਉਣਗੇ ਕਿਫਾਇਤੀ ਈ-ਕਾਰ
NEXT STORY