ਜਲੰਧਰ—ਉਬੇਰ ਨੇ ਆਪਣੀ ਨਵੀਂ ਸਰਵਿਸ Express Pool ਨੂੰ ਲਾਂਚ ਕੀਤਾ ਹੈ। ਇਹ ਨਵਾਂ ਫੀਚਰ ਯਾਤਰੀਆਂ ਨੂੰ ਪਿਕਅਪ ਸਪਾਟ ਤਕ ਚੱਲ ਕੇ ਆਉਣ ਅਤੇ ਇੰਤਜ਼ਾਰ ਕਰਨ ਨੂੰ ਕਹਿੰਦਾ ਹੈ। ਨਵੇਂ ਉਬੇਰ ਐਕਸਪ੍ਰੈੱਸ ਪੂਲ ਸਰਵਿਸ 'ਚ ਜਦ ਯਾਤਰੀ ਕੋਈ ਕੈਬ ਬੁੱਕ ਕਰੇਗਾ ਤਾਂ ਉਨ੍ਹਾਂ ਨੂੰ ਟਰਿਪ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਨੇੜੇ ਦੇ ਸਪਾਟ 'ਤੇ ਆਉਣ ਨੂੰ ਕਿਹਾ ਜਾਵੇਗਾ। ਨਾਲ ਹੀ ਕੁਝ ਮਿੰਟ ਤਕ ਇੰਤਜ਼ਾਰ ਕਰਨ ਨੂੰ ਵੀ ਕਿਹਾ ਜਾਵੇਗਾ। ਡਰਾਪ ਵੇਲੇ ਵੀ ਇਹ ਪ੍ਰਕਿਰਿਆ ਦੋਹਰਾਈ ਜਾਵੇਗੀ।
ਇਸ ਨਵੀਂ ਸੇਵਾ ਰਾਹੀਂ ਉਬੇਰ ਦਾ ਮਕੱਸਦ ਘੱਟ-ਤੋਂ-ਘੱਟ ਦੂਰੀ ਤੈਅ ਕਰ ਡਰਾਈਵਰਾਂ ਅਤੇ ਯਾਤਰੀਆਂ ਨੂੰ ਫਾਇਦਾ ਪਹੁੰਚਾਉਣਾ ਹੈ। ਇਹ ਨਵਾਂ ਫੀਚਰ ਇਹ ਯਕੀਨਨ ਕਰੇਗਾ ਕਿ ਕੈਬ 'ਚ ਸਵਾਰ ਜ਼ਿਆਦਾ ਯਾਤਰੀ ਇਕ ਹੀ ਦਿਸ਼ਾ 'ਚ ਜਾ ਰਿਹਾ ਹੈ। ਪਿਕ ਅਪ ਦੀ ਹੀ ਤਰ੍ਹਾਂ ਜਦ ਯਾਤਰਾ ਖਤਮ ਹੋਵੇਗੀ ਉਦੋ ਯਾਤਰੀ ਨੂੰ ਵਾਸਵਿਕ ਲੋਕੇਸ਼ਨ ਤੋਂ ਪੈਦਲ ਜਾਉਣ ਲਾਇਕ ਦੂਰੀ 'ਤੇ ਡਰਾਪ ਕੀਤਾ ਜਾਵੇਗਾ।
ਉਬੇਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਯਾਤਰੀਆਂ ਨੂੰ ਕੈਬ ਲਈ ਰੀਕਵੈਸਟ ਕਰਨ 'ਤੇ ਮਸ਼ਹੂਰ ਸਪਾਟਸ 'ਤੇ ਬੁਲਾਇਆ ਜਾਵੇਗਾ। ਦਿ ਵਰਜ ਦੀ ਰਿਪੋਰਟ ਮੁਤਾਬਕ ਜ਼ਿਆਦਾ ਮੁਸ਼ਕਲ ਸਹਿਣ ਲਈ ਯਾਤਰੀ yberpoolਦੀ ਤੁਲਨਾ 'ਚ 50 ਫੀਸਦੀ ਅਤੇ uberx ਦੀ ਤੁਲਨਾ 'ਚ 75 ਫੀਸਦੀ ਤਕ ਘੱਟ ਭੁਗਤਾਨ ਕਰ ਯਾਤਰਾ ਕਰ ਸਕਣਗੇ।
ਉਬੇਰ ਐਕਸਪ੍ਰੈੱਸ ਪੂਲ ਫੀਚਰ ਭਾਰਤ 'ਚ ਓਲਾ ਦੇ ਰਾਇਡ ਐਕਸਪ੍ਰੈੱਸ ਨਾਲ ਮਿਲਦਾ-ਜੁਲਦਾ ਹੈ, ਜਿਸ ਨਾਲ ਰਾਇਡਰਸ ਇਕ ਯਕੀਨੀ ਰੂਟ ਲਈ ਕੈਬ ਸ਼ੇਅਰ ਕਰਦੇ ਹਨ। ਰਿਪੋਰਟ ਮੁਤਾਬਕ ਇਹ ਨਵੀਂ ਸੇਵਾ ਨੂੰ ਅਮਰੀਕਾ ਦੇ ਫਿਲਾਡੇਲਿਆ, ਵਾਸ਼ਿੰਗਟਨ, ਡੀਸੀ, ਡੈਨਵਰ, ਲਾਸ ਏਜੰਲਸ ਅਤੇ ਸੈਨ ਡਿਆਗੋ 'ਚ ਸ਼ੁਰੂ ਕੀਤੀ ਗਈ ਹੈ।
ਰਸੋਈ ਗੈਸ ਦੀ ਹੋਮ ਡਲਿਵਰੀ ਨਹੀਂ ਦਿੱਤੀ, ਹੁਣ ਖਾਲਸਾ ਇੰਡੇਨ ਨੂੰ ਦੇਣਾ ਹੋਵੇਗਾ ਜੁਰਮਾਨਾ
NEXT STORY