ਨਵੀਂ ਦਿੱਲੀ—2016 'ਚ ਉਬੇਰ ਦਾ ਡਾਟਾ ਚੋਰੀ ਹੋਣ ਦੇ ਸਬੰਧ 'ਚ ਕੰਪਨੀ 148 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਨੂੰ ਤਿਆਰ ਹੋ ਗਈ ਹੈ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਕਾਰਜਕਾਲ ਮੁਤਾਬਕ ਉਬੇਰ ਮਾਮਲੇ ਨੂੰ ਖਤਮ ਕਰਨ ਲਈ ਇਹ ਕਦਮ ਚੁੱਕਣ ਜਾ ਰਿਹਾ ਹੈ। ਉਬੇਰ ਦੇ ਸੀ.ਈ.ਓ. ਦਾਰਾ ਖੋਸਰੋਹਾਹੀ ਨੇ ਇਕ ਬਿਆਨ 'ਚ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਹੈਕਰਸ ਨੇ 5.7 ਕਰੋੜ ਯੂਜ਼ਰਸ ਦੀ ਜਾਣਕਾਰੀ ਚੋਰੀ ਕੀਤੀ ਸੀ।

ਉਬੇਰ ਨੇ ਹੈਕਰਸ ਦੇ ਡਾਟਾ ਖਾਰਿਜ ਕਰਨ ਅਤੇ ਇਸ ਮਾਮਲੇ 'ਚ ਚੁੱਪੀ ਸਾਧਨ ਲਈ 1 ਲੱਖ ਡਾਲਰ ਦਾ ਭੁਗਤਾਨ ਕੀਤਾ ਸੀ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜੇਵੀਅਰ ਬੇਸੇਰਾ ਨੇ ਦੱਸਿਆ ਕਿ ਉਬੇਰ ਦਾ ਇਸ ਮਾਮਲੇ 'ਤੇ ਪਰਦਾ ਪਾਉਣਾ ਲੋਕਾਂ ਦੇ ਅਵਿਸ਼ਵਾਸ ਦਾ ਉਲੰਘਣ ਹੈ। ਕੰਪਨੀ ਯੂਜ਼ਰਸ ਦੇ ਡਾਟਾ ਨੂੰ ਸੁਰੱਖਿਅਤ ਕਰਨ 'ਚ ਅਸਫਲ ਰਹੀ ਅਤੇ ਜਦ ਉਸ ਦਾ ਪਰਦਾਫਾਸ਼ ਹੋਇਆ ਤਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ।

ਬੇਸੇਰਾ ਨੇ ਕਿਹਾ ਕਿ ਉਬੇਰ ਨੇ ਜਾਣ-ਬੁਝ ਕੇ ਕਾਨੂੰਨ ਦਾ ਉਲੰਘਣ ਕੀਤਾ ਹੈ। ਹੈਕਰਸ ਨੇ ਅਮਰੀਕਾ 'ਚ ਲਗਭਗ 5 ਲੱਖ ਡਰਾਈਵਰਸ ਦੇ ਲਾਈਸੈਂਸ ਨੰਬਰ, ਨਾਂ ਸਮੇਤ ਨਿੱਜੀ ਸੂਚਨਾ ਚੋਰੀ ਕੀਤੀ ਸੀ। ਇਸ 'ਚ ਯਾਤਾਰੀਆਂ ਦੇ ਨਾਂ ਈਮੇਲ ਐਡਰੈੱਸ ਅਤੇ ਮੋਬਾਇਲ ਨੰਬਰ ਵੀ ਸ਼ਾਮਲ ਹਨ। ਉਬੇਰ ਦੇ ਮੁੱਖ ਕਾਨੂੰਨੀ ਅਧਿਕਾਰੀ ਟੋਨੀ ਵੈਸਟ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਲੋਕਾਂ ਦੇ ਵਿਸ਼ਵਾਸ ਨੂੰ ਫਿਰ ਤੋਂ ਕਾਇਮ ਰੱਖਣਾ ਕੋਈ ਆਸਾਨ ਕੰਮ ਨਹੀਂ ਹੈ। ਅਸੀਂ ਆਪਣੇ ਗਾਹਕਾਂ ਦੀ ਸੁਰੱਖਿਆ ਬਣਾਉਣ ਲਈ ਨਿਵੇਸ਼ ਕਰਦੇ ਰਹਾਂਗੇ ਅਤੇ ਉਨ੍ਹਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।

ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਲਈ ਟਾਟਾ ਪਾਵਰ, HPCL ਨੇ ਹੱਥ ਮਿਲਾਇਆ
NEXT STORY