ਨਵੀਂ ਦਿੱਲੀ (ਭਾਸ਼ਾ)–ਲਗਦਾ ਹੈ ਕੋਰੋਨਾ ਮਹਾਮਾਰੀ ਅਤੇ ਉਸ ਤੋਂ ਬਾਅਦ ਦੇਸ਼ ਭਰ ’ਚ ਲੱਗੇ ਲਾਕਡਾਊਨ ਦਾ ਭਾਰਤ ਦੀ ਜੌਬ ਮਾਰਕੀਟ ’ਤੇ ਜ਼ਿਆਦਾ ਅਸਰ ਨਹੀਂ ਪਿਆ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ 2020-21 (ਜੁਲਾਈ-ਜੂਨ) ਵਿਚ ਬੇਰੁਜ਼ਗਾਰੀ ਦਰ ਡਿਗ ਕੇ 4.2 ਫੀਸਦੀ ਹੋ ਗਈ।ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲਾ ਵਲੋਂ ਜਾਰੀ 2020-21 (ਜੁਲਾਈ-ਜੂਨ) ਲਈ ਪੀਰੀਓਡਿਕ ਲੇਬਰ ਫੋਰਸ ਸਰਵੇ (ਪੀ. ਐੱਲ. ਐੱਫ. ਐੱਸ.) ਮੁਤਾਬਕ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ ਵਧ ਕੇ 41.6 ਫੀਸਦੀ ਹੋ ਗਿਆ, ਜਦ ਕਿ ਭਾਰਤ ਦੀ ਬੇਰੁਜ਼ਗਾਰੀ ਦਰ ਘੱਟ ਹੋਈ। 2019-20 (ਜੁਲਾਈ-ਜੂਨ) ਵਿਚ ਬੇਰੁਜ਼ਗਾਰੀ ਦਰ 4.8 ਫੀਸਦੀ ਅਤੇ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ 40.1 ਫੀਸਦੀ ਸੀ।
ਇਹ ਵੀ ਪੜ੍ਹੋ : ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਈਰਾਨ ਨੇ ਮੰਨੀ ਪ੍ਰੀਖਣ ਤਿਆਰੀ ਦੀ ਗੱਲ
ਬੇਰੁਜ਼ਗਾਰੀ ਦਰ ’ਚ ਗਿਰਾਵਟ ਅਤੇ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ ’ਚ ਵਾਧਾ ਹੈਰਾਨੀਜਨਕ
ਇਕ ਖਬਰ ਮੁਤਾਬਕ ਜੁਲਾਈ 2020 ਤੋਂ ਸ਼ੁਰੂ ਹੋਣ ਵਾਲੇ 12 ਮਹੀਨਿਆਂ ’ਚ ਬੇਰੁਜ਼ਗਾਰੀ ਦਰ ’ਚ ਗਿਰਾਵਟ ਅਤੇ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ ’ਚ ਵਾਧਾ ਹੈਰਾਨੀਜਨਕਕ ਹੈ ਕਿਉਂਕਿ ਇਸ ਮਿਆਦ ਦੇ ਪਹਿਲੇ 3 ਮਹੀਨਿਆਂ ’ਚ ਭਾਰਤੀ ਅਰਥਵਿਵਸਥਾ ਤਕਨੀਕੀ ਰੂਪ ਨਾਲ ਮੰਦੀ ’ਚ ਐਂਟਰੀ ਕਰ ਚੁੱਕੀ ਸੀ। ਬਾਅਦ ਦੇ ਮਹੀਨਿਆਂ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਾਧੇ ’ਚ ਸੁਧਾਰ ਹੋਇਆ ਪਰ ਸਰਵੇ ਦੇ ਪੀਰੀਅਡ ਦੌਰਾਨ ਬੇਰੁਜ਼ਗਾਰੀ ਦਰ ਔਸਤਨ 4.2 ਫੀਸਦੀ ਪ੍ਰਤੀ ਤਿਮਾਹੀ ਬਣੀ ਰਹੀ। ਦੱਸ ਦਈਏ ਕਿ ਪੀ. ਐੱਲ. ਐੱਫ. ਐੱਸ. ਰੁਜ਼ਗਾਰ ਸਬੰਧੀ ਅੰਕੜਿਆਂ ਦਾ ਇਕੋ-ਇਕ ਅਧਿਕਾਰਕ ਸ੍ਰੋਤ ਹੈ। ਇਹ ਸ਼ਹਿਰੀ ਖੇਤਰਾਂ ਲਈ ਕੁਆਰਟਰ ਦੇ ਆਧਾਰ ’ਤੇ ਅਪਡੇਟ ਕਰਦਾ ਹੈ ਅਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਲਈ ਸਾਲਾਨਾ ਰਿਪੋਰਟ ਦਿੰਦਾ ਹੈ।
ਇਹ ਵੀ ਪੜ੍ਹੋ :ਪੈਟਰੋਲ ਦੀ ਵਿਕਰੀ 54 ਫੀਸਦੀ ਵਧੀ ਤੇ ਡੀਜ਼ਲ ਦੀ ਮੰਗ ’ਚ ਆਇਆ 48 ਫੀਸਦੀ ਦਾ ਉਛਾਲ
ਕੋਰੋਨਾ ਕਾਰਨ ਸਰਵੇ ਦਾ ਕੰਮ ਵੀ ਰੁਕਿਆ ਰਿਹਾ
ਆਪਣੀ ਰਿਪੋਰਟ ’ਚ ਅੰਕੜਾ ਮੰਤਰਾਲਾ ਨੇ ਕਿਹਾ ਕਿ ਮਹਾਮਾਰੀ ਕਾਰਨ ਸਰਵੇ ਲਈ ਫੀਲਡਵਰਕ 18 ਮਾਰਚ 2020 ਤੋਂ ਰੋਕ ਦਿੱਤਾ ਗਿਆ ਸੀ ਅਤੇ ਜੂਨ 2020 ’ਚ ਮੁੜ ਸ਼ੁਰੂ ਕੀਤਾ ਗਿਆ ਸੀ। ਦੂਜੀ ਲਹਿਰ ਕਾਰਨ ਅਪ੍ਰੈਲ 2021 ’ਚ ਕੰਮ ਮੁੜ ਰੋਕ ਦਿੱਤਾ ਗਿਆ ਸੀ ਅਤੇ ਜੂਨ 2021 ਦੇ ਪਹਿਲੇ ਹਫਤੇ ’ਚ ਹੌਲੀ-ਹੌਲੀ ਮੁੜ ਸ਼ੁਰੂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਾਜਾਇਜ਼ ਕਾਲੋਨੀਆਂ ਨੂੰ ਸਖ਼ਤੀ ਨਾਲ ਨੱਥ ਪਾਉਣ ਦਾ ਲਿਆ ਫੈਸਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੈਟਰੋਲ ਦੀ ਵਿਕਰੀ 54 ਫੀਸਦੀ ਵਧੀ ਤੇ ਡੀਜ਼ਲ ਦੀ ਮੰਗ ’ਚ ਆਇਆ 48 ਫੀਸਦੀ ਦਾ ਉਛਾਲ
NEXT STORY