ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਬਜਟ ਤੋਂ ਪਹਿਲਾਂ ਪੈਨਸ਼ਨ ਸਕੀਮ ਸਬੰਧੀ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਕੇਂਦਰੀ ਸਰਕਾਰੀ ਕਰਮਚਾਰੀਆਂ ਲਈ ਯੂਨੀਫਾਈਡ ਪੈਨਸ਼ਨ ਯੋਜਨਾ ਨੂੰ ਇਕ ਬਦਲ ਦੇ ਰੂਪ ’ਚ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਨੈਸ਼ਨਲ ਪੈਨਸ਼ਨ ਸਕੀਮ ਤਹਿਤ ਇਕ ਬਦਲਵੀਂ ਯੋਜਨਾ ਹੋਵੇਗੀ। ਯੂ. ਪੀ. ਐੱਸ. ਨੂੰ ਪੁਰਾਣੇ ਪੈਨਸ਼ਨ ਸਿਸਟਮ ਅਤੇ ਐੱਨ. ਪੀ. ਐੱਸ. ਦੇ ਪ੍ਰਮੁੱਖ ਮੁੱਦਿਆਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ। ਇਹ ਯੋਜਨਾ ਸੇਵਾਮੁਕਤੀ ਪਿੱਛੋਂ ਆਰਥਿਕ ਸਥਿਰਤਾ ਤੇ ਆਰਥਿਕ ਸੁਰੱਖਿਆ ਮੁਹੱਈਆ ਕਰਨ ਦੇ ਮਨੋਰਥ ਨਾਲ ਲਿਆਂਦੀ ਗਈ ਹੈ।
ਰੱਖਿਆ ਤੇ ਵਪਾਰਕ ਸਬੰਧਾਂ ਨੂੰ ਵਧਾਉਣਗੇ ਭਾਰਤ-ਇੰਡੋਨੇਸ਼ੀਆ
NEXT STORY