ਬਿਜ਼ਨੈੱਸ ਡੈਸਕ : ਦੇਸ਼ ਵਿੱਚ ਡਿਜੀਟਲ ਲੈਣ-ਦੇਣ ਦੇ ਸਭ ਤੋਂ ਮਕਬੂਲ ਸਾਧਨ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੇ ਮਈ ਮਹੀਨੇ ਵਿੱਚ ਸਾਰੇ ਪੁਰਾਣੇ ਰਿਕਾਰਡ ਨੂੰ ਮਾਤ ਦੇ ਦਿੱਤੀ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਮਈ 2026 ਵਿੱਚ ਕੁੱਲ ਲੈਣ-ਦੇਣ ਦੀ ਕੀਮਤ ਪਹਿਲੀ ਵਾਰ 29.90 ਲੱਖ ਕਰੋੜ ਰੁਪਏ ਦੇ ਇਤਿਹਾਸਕ ਪੱਧਰ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਬਦਲ ਜਾਣਗੇ ATM ਤੋਂ ਲੈ ਕੇ UPI ਤੱਕ ਸਮੇਤ ਕਈ ਹੋਰ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
IPL ਅਤੇ ਗਰਮੀਆਂ ਦੀਆਂ ਛੁੱਟੀਆਂ ਦਾ ਰਿਹਾ ਵੱਡਾ ਅਸਰ
ਸਰੋਤਾਂ ਅਨੁਸਾਰ, ਮਈ ਮਹੀਨੇ ਵਿੱਚ ਲੈਣ-ਦੇਣ ਵਿੱਚ ਆਏ ਇਸ ਵੱਡੇ ਉਛਾਲ ਪਿੱਛੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੀਤੀ ਗਈ ਯਾਤਰਾ ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਅਹਿਮ ਯੋਗਦਾਨ ਰਿਹਾ ਹੈ। ਮਈ ਮਹੀਨੇ ਦੌਰਾਨ ਕੁੱਲ 23.2 ਅਰਬ (ਬਿਲੀਅਨ) ਟ੍ਰਾਂਜੈਕਸ਼ਨਾਂ ਹੋਈਆਂ, ਜੋ ਕਿ ਅਪ੍ਰੈਲ 2026 ਵਿੱਚ ਹੋਈਆਂ 22.35 ਅਰਬ ਟ੍ਰਾਂਜੈਕਸ਼ਨਾਂ ਨਾਲੋਂ ਵੱਧ ਹਨ।
ਇਹ ਵੀ ਪੜ੍ਹੋ : ਤੁਹਾਡੇ ਨਾਂ 'ਤੇ ਕਿਥੇ-ਕਿਥੇ ਤੇ ਕਿੰਨਾ ਪਿਆ ਪੈਸਾ, ਬੱਸ ਹੁਣ ਇਕ CLICK ਨਾਲ ਲੱਗੇਗਾ ਪਤਾ, ਨਵਾਂ ਪੋਰਟਲ ਲਾਂਚ
ਸਾਲਾਨਾ ਆਧਾਰ 'ਤੇ 19 ਫੀਸਦੀ ਦਾ ਵਾਧਾ
ਜੇਕਰ ਪਿਛਲੇ ਸਾਲ ਦੇ ਅੰਕੜਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਪਿਛਲੇ ਸਾਲ ਮਈ ਵਿੱਚ ਇਹ ਅੰਕੜਾ 25.14 ਲੱਖ ਕਰੋੜ ਰੁਪਏ ਸੀ, ਜਿਸ ਵਿੱਚ ਇਸ ਸਾਲ 19 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਟ੍ਰਾਂਜੈਕਸ਼ਨਾਂ ਦੀ ਗਿਣਤੀ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 24 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : 22 ਰੁਪਏ ਸਸਤਾ ਹੋ ਗਿਆ ਪੈਟਰੋਲ-ਡੀਜ਼ਲ, ਜਾਣੋ ਗੁਆਂਢੀ ਮੁਲਕ 'ਚ ਕਿੰਨੀ ਹੋਈ ਤੇਲ ਦੀ ਕੀਮਤ
ਮਾਹਰਾਂ ਦੀ ਰਾਏ
ਇਹ ਅੰਕੜੇ ਮਜ਼ਬੂਤ ਮੰਗ ਨੂੰ ਦਰਸਾਉਂਦੇ ਹਨ। ਆਰ.ਬੀ.ਆਈ. (RBI) ਦੀ ਰਿਪੋਰਟ ਮੁਤਾਬਕ ਔਸਤ ਟ੍ਰਾਂਜੈਕਸ਼ਨ ਦਾ ਸਾਈਜ਼ 2021 ਵਿੱਚ 1848 ਰੁਪਏ ਤੋਂ ਘਟ ਕੇ 2025 ਵਿੱਚ 1313 ਰੁਪਏ ਰਹਿ ਗਿਆ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਹੁਣ ਛੋਟੀਆਂ-ਛੋਟੀਆਂ ਅਦਾਇਗੀਆਂ ਲਈ ਵੀ UPI ਦੀ ਵਰਤੋਂ ਕਰ ਰਹੇ ਹਨ ਅਤੇ ਇਹ ਸਿਸਟਮ ਪੂਰੀ ਤਰ੍ਹਾਂ ਪਰਿਪੱਕ ਹੋ ਰਿਹਾ ਹੈ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਵਿਦੇਸ਼ਾਂ ਵਿੱਚ ਵੀ ਵਧ ਰਿਹਾ ਹੈ UPI ਦਾ ਜਾਲ
ਭਾਰਤ ਤੋਂ ਬਾਅਦ ਹੁਣ UPI ਸੇਵਾਵਾਂ ਦਾ ਵਿਸ਼ਵ ਪੱਧਰ 'ਤੇ ਵੀ ਵਿਸਥਾਰ ਹੋ ਰਿਹਾ ਹੈ। ਮੌਜੂਦਾ ਸਮੇਂ ਵਿੱਚ UPI ਸੰਯੁਕਤ ਅਰਬ ਅਮੀਰਾ (UAE), ਸਿੰਗਾਪੁਰ, ਭੂਟਾਨ, ਨੇਪਾਲ ਅਤੇ ਮਾਰੀਸ਼ਸ ਸਮੇਤ ਕੁੱਲ ਸੱਤ ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ 'ਕ੍ਰੈਡਿਟ-ਆਨ-ਯੂਪੀਆਈ' (Credit-on-UPI) ਰਾਹੀਂ ਇਸ ਵਿੱਚ ਹੋਰ ਵੀ ਵੱਡਾ ਵਾਧਾ ਹੋਣ ਦੀ ਉਮੀਦ ਜਤਾਈ ਗਈ ਹੈ।
ਇਹ ਵੀ ਪੜ੍ਹੋ : ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਗਲੇ ਹਫਤੇ ਖੁੱਲ੍ਹਣਗੇ 2 ਕੰਪਨੀਆਂ ਦੇ ਕਰੀਬ 770 ਕਰੋੜ ਰੁਪਏ ਦੇ IPO
NEXT STORY