ਨਵੀਂ ਦਿੱਲੀ (ਭਾਸ਼ਾ) - ਅਰਬਨ ਵਾਲਟ ਨੇ ਘਰੇਲੂ ਅਤੇ ਕੌਮਾਂਤਰੀ ਕੰਪਨੀਆਂ ਵੱਲੋਂ ਮੈਨੇਜਡ ਵਰਕਸਪੇਸ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਰੀਅਲ ਅਸਟੇਟ ਕੰਪਨੀ ਬ੍ਰਿਗੇਡ ਗਰੁੱਪ ਤੋਂ ਬੈਂਗਲੁਰੂ ’ਚ ਇਕ ਲੱਖ ਵਰਗ ਫੁੱਟ ਵਰਕਸਪੇਸ ਲੀਜ਼ ’ਤੇ ਲਈ ਹੈ। ਅਰਬਨ ਵਾਲਟ ਕਾਰਪੋਰੇਟ ਜਗਤ ਨੂੰ ਮੈਨੇਜਡ ਵਰਕਸਪੇਸ ਹੱਲ ਪ੍ਰਦਾਨ ਕਰਦੀ ਹੈ।
ਉਸ ਦੇ ਸੈਕਟਰ ’ਚ ਮੌਜੂਦਾ ਸਮੇਂ ’ਚ 20 ਲੱਖ ਵਰਗ ਫੁੱਟ ਤੋਂ ਜ਼ਿਆਦਾ ਦਫਤਰ ਸਥਾਨ ਹਨ, ਜਿਸ ’ਚ 30,000 ਤੋਂ ਜ਼ਿਆਦਾ ‘ਡੈਸਕ’ ਸ਼ਾਮਲ ਹਨ। ਕੰਪਨੀ ਨੇ ਕਿਹਾ,“ਉਸ ਨੇ ਬੈਂਗਲੁਰੂ ਦੇ ਵ੍ਹਾਈਟਫੀਲਡ ’ਚ ‘ਬ੍ਰਿਗੇਡ ਸਮਿਟ’ ਯੋਜਨਾ ’ਚ ਜਗ੍ਹਾ ਲਈ ਹੈ। ਅਰਬਨ ਵਾਲਟ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਲ ਮਿਸ਼ਰਾ ਨੇ ਕਿਹਾ ਕਿ ਇਸ ਨਵੀਂ ਸਹੂਲਤ ’ਚ 2,000 ਤੋਂ ਜ਼ਿਆਦਾ ‘ਡੈਸਕ’ ਹੋਣਗੇ। ਪ੍ਰਤੀ ਸੀਟ ਲਾਗਤ ਕਰੀਬ 9,000 ਰੁਪਏ ਪ੍ਰਤੀ ਮਹੀਨਾ ਹੋਵੇਗੀ।
ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, 72 ਹਜ਼ਾਰ ਰੁਪਏ ਤੋਂ ਹੇਠਾਂ ਆਈ ਸੋਨੇ ਦੀ ਕੀਮਤ
NEXT STORY