ਨਵੀਂ ਦਿੱਲੀ, (ਭਾਸ਼ਾ)- ਮਾਈਨਿੰਗ ਕੰਪਨੀ ਵੇਦਾਂਤਾ ਲਿਮਟਿਡ ਵੱਖ-ਵੱਖ ਖੇਤਰਾਂ ’ਚ ਆਪਣੇ 20 ਅਰਬ ਡਾਲਰ ਦੇ ਵਿਸਥਾਰ ਪ੍ਰਾਜੈਕਟਾਂ ਲਈ ਗਲੋਬਲ ਭਾਈਵਾਲ ਦੀ ਤਲਾਸ਼ ਕਰ ਰਹੀ ਹੈ। ਕੰਪਨੀ ਬਿਆਨ ਅਨੁਸਾਰ ਇਹ ਕਦਮ ਵੇਦਾਂਤਾ ਦੀ ਰਣਨੀਤਿਕ ਯੋਜਨਾ ਅਨੁਸਾਰ ਹੈ, ਜਿਸ ਦੇ ਤਹਿਤ ਅਗਲੇ 3 ਸਾਲਾਂ ’ਚ ਉਹ ਆਪਣੇ ਸੰਚਾਲਨ ਦਾ ਮਹੱਤਵਪੂਰਨ ਵਿਸਥਾਰ ਕਰੇਗੀ।
ਇਸ ਦੇ ਤਹਿਤ ਕੰਪਨੀ ਆਪਣੇ ਕਾਰੋਬਾਰ ਦਾ ਚਾਰ ਇਕਾਈਆਂ ਵੇਦਾਂਤਾ ਐਲੂਮੀਨੀਅਮ, ਤੇਲ ਅਤੇ ਗੈਸ, ਬਿਜਲੀ ਅਤੇ ਲੋਹਾ ਤੇ ਇਸਪਾਤ ’ਚ ਮੁੜਗਠਨ ਕਰੇਗੀ। ਇਹ ਜਾਣਕਾਰੀ ਪੇਸ਼ੇਵਰ ਮੰਚ ਲਿੰਕਡਇਨ ’ਤੇ ਕੰਪਨੀ ਦੇ ਆਧਿਕਾਰਤ ਪੇਜ਼ ’ਤੇ ਸਾਂਝੀ ਕੀਤੀ ਗਈ।
ਕੰਪਨੀ ਨੇ ਕਿਹਾ ਕਿ ਉਹ ਅਗਲੇ ਤਿੰਨ ਸਾਲਾਂ ’ਚ ਧਾਤੂ, ਮਾਈਨਿੰਗ ਅਤੇ ਹਾਈਡ੍ਰੋਕਾਰਬਨ ਖੇਤਰ ’ਚ ਵਿਕਾਸ ਪ੍ਰਾਜੈਕਟਾਂ ’ਤੇ 20 ਅਰਬ ਅਮਰੀਕੀ ਡਾਲਰ ਖਰਚ ਕਰੇਗੀ। ਇਹ ਪ੍ਰਾਜੈਕਟ ਇਸ ਦੇ ਮੌਜੂਦਾ ਸੰਚਾਲਨ ਦਾ ਵਿਸਥਾਰ ਹੈ। ਇਸ ’ਚ ਕਿਹਾ ਗਿਆ ਕਿ ਚਾਹਵਾਨ ਕੰਪਨੀਆਂ ਨੂੰ ਆਪਣੇ ਤਜਰਬੇ, ਪ੍ਰੋਫਾਈਲ ਅਤੇ ਮੌਜੂਦਾ ਸਮੇਂ ’ਚ ਜਾਰੀ ਪ੍ਰਾਜੈਕਟਾਂ ਬਾਰੇ ਜਾਣਕਾਰੀ ਦੇਣ ਲਈ ਸੱਦਾ ਦਿੱਤਾ ਗਿਆ ਹੈ। ਇਸ ਦੇ ਲਈ 30 ਅਪ੍ਰੈਲ 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਵੇਦਾਂਤਾ ਦੇ ਮੁੱਖ ਵਿੱਤੀ ਅਧਿਕਾਰੀ ਅਜੇ ਗੋਇਲ ਨੇ ਪਹਿਲਾਂ ਕਿਹਾ ਸੀ ਕਿ ਵੰਡ ਆਖਰੀ ਪੜਾਅ ’ਚ ਹੈ। ਇਸ ਦੇ ਇਸ ਸਾਲ ਜੂਨ-ਜੁਲਾਈ ਮਹੀਨੇ ’ਚ ਪੂਰਾ ਹੋਣ ਦੀ ਉਮੀਦ ਹੈ।
ਹੁਣ ATM 'ਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਓਵਰ ਟ੍ਰਾਂਜੈਕਸ਼ਨ 'ਤੇ ਦੇਣੇ ਹੋਣਗੇ ਇੰਨੇ ਰੁਪਏ
NEXT STORY