ਨਵੀਂ ਦਿੱਲੀ — ਅਗਲੇ ਮਹੀਨੇ ਵਾਹਨ ਖ਼ਰੀਦਣ ਦੀ ਬਣਾ ਰਹੇ ਹੋ ਯੋਜਨਾ ਤਾਂ ਇਕ ਵਾਰ ਫਿਰ ਸੋਚ ਲਓ। ਅਪ੍ਰੈਲ 'ਚ ਕਾਰ ਖਰੀਦਦਾਰਾਂ ਦੀ ਜੇਬ 'ਤੇ ਬੋਝ ਵਧਣ ਵਾਲਾ ਹੈ। ਆਟੋਮੋਬਾਈਲ ਸੈਕਟਰ ਦੀ ਪ੍ਰਮੁੱਖ ਮਾਰੂਤੀ ਸੁਜ਼ੂਕੀ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ 1 ਅਪ੍ਰੈਲ 2023 ਤੋਂ ਕੰਪਨੀ ਕਾਰਾਂ ਦੀ ਕੀਮਤ ਵਧਾਉਣ ਜਾ ਰਹੀ ਹੈ। ਇਸ ਵਾਧੇ ਦਾ ਕਾਰਨ ਵਾਹਨਾਂ ਦੀ ਲਾਗਤ ਵਿਚ ਵਾਧਾ ਦੱਸਿਆ ਗਿਆ ਹੈ। ਦਰਅਸਲ, ਸਰਕਾਰ ਦੇ BS6-II ਨਿਕਾਸੀ ਮਾਪਦੰਡਾਂ ਦੇ ਅਨੁਸਾਰ ਵਾਹਨ ਬਣਾਉਣ ਲਈ ਨਵੇਂ ਉਪਕਰਣ ਅਤੇ ਸਾਫਟਵੇਅਰ ਦੀ ਜ਼ਰੂਰਤ ਹੋਏਗੀ। ਅਜਿਹੇ 'ਚ ਕੰਪਨੀ ਇਸ ਖਰਚੇ ਦਾ ਕੁਝ ਬੋਝ ਗਾਹਕਾਂ 'ਤੇ ਪਾਉਣ ਜਾ ਰਹੀ ਹੈ।
ਇਹ ਵੀ ਪੜ੍ਹੋ : ਇਸ ਸੂਬੇ ਨੇ ਫ਼ਸਲਾਂ ਦੇ ਨੁਕਸਾਨ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਕੀਤਾ ਐਲਾਨ
ਕਈ ਕੰਪਨੀਆਂ ਨੇ ਕੀਮਤਾਂ ਵਿਚ ਕੀਤਾ ਵਾਧਾ
ਧਿਆਨ ਯੋਗ ਹੈ ਕਿ ਸਿਰਫ਼ ਮਾਰੂਤੀ ਹੀ ਨਹੀਂ ਸਗੋਂ ਟਾਟਾ, ਮਰਸੀਡੀਜ਼-ਬੈਂਜ਼ (ਮਰਸੀਡੀਜ਼ ਬੈਂਜ਼ ਕਾਰ ਦੀ ਕੀਮਤ ਵਿੱਚ ਵਾਧਾ), BMW, ਟੋਇਟਾ ਅਤੇ ਔਡੀ ਵਰਗੀਆਂ ਕਈ ਕੰਪਨੀਆਂ ਨੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ ਕੰਪਨੀਆਂ ਦੀਆਂ ਕਾਰਾਂ 1 ਅਪ੍ਰੈਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਮਾਹਿਰਾਂ ਮੁਤਾਬਕ ਵੱਖ-ਵੱਖ ਕੰਪਨੀਆਂ ਦੀਆਂ ਕਾਰਾਂ ਦੀ ਕੀਮਤ 50,000 ਰੁਪਏ ਤੱਕ ਮਹਿੰਗੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਘੱਟ ਰਹੀ ਅਰਬਪਤੀਆਂ ਦੀ ਗਿਣਤੀ ਤੇ ਭਾਰਤ 'ਚ ਵਧ ਰਹੀ ਹੈ ਰਈਸਾਂ ਦੀ ਸੰਖ਼ਿਆ
ਟਾਟਾ ਨੇ ਵਪਾਰਕ ਵਾਹਨਾਂ ਦੀ ਕੀਮਤ ਵਿਚ ਵੀ ਕੀਤਾ ਵਾਧਾ
ਮਾਰੂਤੀ ਤੋਂ ਪਹਿਲਾਂ ਟਾਟਾ ਮੋਟਰਜ਼ ਨੇ ਆਪਣੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। ਕੰਪਨੀ ਨੇ ਵਾਹਨਾਂ ਦੀਆਂ ਕੀਮਤਾਂ 'ਚ 5 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਹ ਦਰਾਂ ਵੀ 1 ਅਪ੍ਰੈਲ 2023 ਤੋਂ ਲਾਗੂ ਹੋਣਗੀਆਂ। ਟਾਟਾ ਮੋਟਰਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਵਾਧਾ ਮਾਡਲ ਅਤੇ ਵੇਰੀਐਂਟ ਦੇ ਹਿਸਾਬ ਨਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚਿਆ ਭਾਅ
ਇਸ ਕਾਰਨ ਵਾਹਨਾਂ ਦੀਆਂ ਕੀਮਤਾਂ 'ਚ ਕੀਤਾ ਜਾ ਰਿਹੈ ਵਾਧਾ
ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ 1 ਅਪ੍ਰੈਲ ਤੋਂ BS6-I ਐਮਿਸ਼ਨ ਸਟੈਂਡਰਡ ਨੂੰ ਲਾਗੂ ਕਰਨ ਜਾ ਰਹੀ ਹੈ। ਇਸ ਨਾਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ। ਅਜਿਹੇ 'ਚ ਕਾਰ ਕੰਪਨੀਆਂ ਨੂੰ ਇਨ੍ਹਾਂ ਮਾਨਕਾਂ ਨੂੰ ਪੂਰਾ ਕਰਨ ਲਈ ਕਈ ਨਵੇਂ ਪਾਰਟਸ ਅਤੇ ਸਾਫਟਵੇਅਰ ਦੀ ਲੋੜ ਹੋਵੇਗੀ। ਅਜਿਹੇ 'ਚ ਕਾਰ ਨਿਰਮਾਤਾਵਾਂ ਦੀ ਲਾਗਤ ਵਧ ਰਹੀ ਹੈ। ਕੰਪਨੀਆਂ ਆਪਣੀ ਲਾਗਤ ਦਾ ਬੋਝ ਗਾਹਕਾਂ 'ਤੇ ਪਾ ਰਹੀਆਂ ਹਨ। ਇਸ ਤੋਂ ਪਹਿਲਾਂ 1 ਅਪ੍ਰੈਲ 2020 ਨੂੰ BS 6-I ਨਿਕਾਸੀ ਮਾਪਦੰਡ ਲਾਗੂ ਕੀਤੇ ਗਏ ਸਨ। ਉਸ ਸਮੇਂ ਵੀ ਕਾਰਾਂ ਦੀਆਂ ਕੀਮਤਾਂ ਵਿੱਚ 50,000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Bisleri ਦੀ ਕਹਾਣੀ 'ਚ ਟਵਿੱਸਟ, ਰਮੇਸ਼ ਚੌਹਾਨ ਨੇ ਧੀ ਦੀ ਜਗ੍ਹਾ ਇਨ੍ਹਾਂ ਨੂੰ ਸੌਂਪੀ 7000 ਕਰੋੜ ਦੀ ਕੰਪਨੀ ਦੀ ਕਮਾਨ!
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਈ-ਕਾਮਰਸ ਕੰਪਨੀ ਐਮਾਜ਼ੋਨ ਅਤੇ ਕਲਾਊਡਟੇਲ ਨੂੰ ਲੱਗਾ ਜ਼ੁਰਮਾਨਾ, ਜਾਣੋ ਵਜ੍ਹਾ
NEXT STORY