ਲੰਡਨ—ਲੰਡਨ ਦੇ ਵੈਸਟਮਨਿਸਟਰ ਮੈਜਿਸਟ੍ਰੇਟ ਕੋਰਟ 'ਚ ਵਿਜੇ ਮਾਲਿਆ ਦੀ ਹਾਰ ਨੇ ਨਾ ਸਿਰਫ ਉਸ ਦੇ ਭਾਰਤ 'ਚ ਹਵਾਲਗੀ ਦੀ ਸੰਭਾਵਨਾ ਨੂੰ ਵਧਾਇਆ ਹੈ ਸਗੋਂ ਇਸ ਮੁਕੱਦਮੇ 'ਚ ਉਸ ਨੂੰ ਭਾਰੀ-ਭਰਕਮ ਖਰਚ ਦਾ ਸਾਹਮਣਾ ਵੀ ਕਰਨਾ ਹੋਵੇਗਾ। ਮਾਲਿਆ ਨੂੰ ਵਕੀਲਾਂ ਨੂੰ ਕਰੀਬ 2 ਕਰੋੜ ਦਾ ਭੁਗਤਾਨ ਵੀ ਕਰਨਾ ਹੈ। ਮਾਲਿਆ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੇ ਕਾਨੂੰਨੀ ਮਾਮਲੇ 'ਚ ਉਲਝਿਆ ਹੋਇਆ ਹੈ ਅਤੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਪਾਸੇ ਜਿਥੇ ਉਸ ਨੂੰ ਭਾਰਤ 'ਚ ਹਵਾਲਗੀ ਕੀਤੇ ਜਾਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ ਉੱਧਰ ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਫੀਸ ਹਾਸਲ ਕਰਨ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਲਿਆ ਨਕਦੀ ਦੇ ਸੰਕਟ ਨਾਲ ਜੂਝ ਰਿਹਾ ਹੈ, ਇਸ ਲਈ ਸਮੇਂ 'ਤੇ ਵਕੀਲਾਂ ਨੂੰ ਭੁਗਤਾਨ ਨਹੀਂ ਕਰ ਪਾ ਰਿਹਾ ਹੈ। ਇਸ 'ਚ ਵਕੀਲਾਂ ਨੇ ਕੋਰਟ 'ਚ ਸ਼ਿਕਾਇਤ ਵੀ ਕੀਤੀ ਹੈ।
ਇਸ ਤੋਂ ਪਹਿਲਾਂ ਇਸ ਹਫਤੇ ਮਾਲਿਆ ਦੇ ਵਕੀਲ ਆਨੰਦ ਦੁਬੇ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਲਾਇੰਟ ਕੋਰਟ ਦੇ ਹਾਲੀਆ ਫੈਸਲੇ ਦੇ ਖਿਲਾਫ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਮਾਲਿਆ ਹੁਣ ਕੋਰਟ ਦੇ ਫੈਸਲੇ 'ਤੇ ਵਿਚਾਰ ਕਰ ਸਕਦੇ ਹਨ ਅਤੇ ਇਸ ਫੈਸਲੇ ਦੇ ਖਿਲਾਫ ਸਹੀ ਸਮੇਂ 'ਤੇ ਅਪੀਲ ਕਰਨ ਲਈ ਅਰਜ਼ੀ ਦੇ ਸਕਦੇ ਹਨ। ਹਾਲਾਂਕਿ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਮਾਲਿਆ ਦੀ ਹਵਾਲਗੀ 'ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਜਿਸ ਆਧਾਰ 'ਤੇ ਮਾਲਿਆ ਦੀ ਹਵਾਲਗੀ ਦੀ ਆਗਿਆ ਮਿਲੀ ਹੈ, ਉਨ੍ਹਾਂ ਤੋਂ ਇਲਾਵਾ ਵੀ ਮਾਲਿਆ ਨੂੰ ਭਾਰਤ 'ਚ ਹੋਰ ਮਾਮਲਿਆਂ 'ਚ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਰਕਾਰ ਦਾ ਵੱਡਾ ਤੋਹਫਾ, ਕੰਪਿਊਟਰ, TV ਸਮੇਤ ਇਹ ਸਮਾਨ 10% ਹੋ ਜਾਣਗੇ ਸਸਤੇ!
NEXT STORY