ਨਵੀਂ ਦਿੱਲੀ — ਭਾਰਤ ਦੀ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ (ਯੂਆਈਡੀਏਆਈ) ਦਾ ਵਰਚੁਅਲ ਆਈ.ਡੀ. ਸਿਸਟਮ ਅੱਜ ਤੋਂ ਸ਼ੁਰੂ ਹੋ ਜਾਵੇਗਾ। ਜੇ ਤੁਸੀਂ ਆਪਣੇ ਕੇਵਾਈਸੀ ਨੂੰ ਪੂਰਾ ਕਰਨ ਲਈ ਆਪਣਾ ਆਧਾਰ ਕਾਰਡ ਨੰਬਰ ਦੇਣਾ ਨਹੀਂ ਚਾਹੁੰਦੇ ਹੋ, ਤਾਂ ਅੱਜ ਤੋਂ ਤੁਸੀਂ ਟੈਲੀਕਾਮ ਕੰਪਨੀਆਂ ਅਤੇ ਹੋਰ ਸੇਵਾ ਪ੍ਰਦਾਤਾਵਾਂ ਨੂੰ ਦੇਣ ਲਈ ਇਨ੍ਹਾਂ 16 ਅੰਕਾਂ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ।
ਵਰਚੁਅਲ ਆਈ.ਡੀ. ਸਿਸਟਮ ਦਾ ਉਦੇਸ਼ ਤੁਹਾਡੀ ਗੁਪਤਤਾ ਦੀ ਸੁਰੱਖਿਆ ਕਰਨਾ
ਅੱਜ ਲਾਂਚ ਹੋਣ ਵਾਲੇ ਇਸ ਟੂਲ ਦਾ ਇਹ ਸ਼ੁਰੂਆਤੀ ਪੜਾਅ ਹੈ ਜਿਸਦਾ ਉਦੇਸ਼ ਤੁਹਾਡੀ ਗੁਪਤਤਾ ਦੀ ਸੁਰੱਖਿਆ ਕਰਨਾ ਹੈ। 31 ਅਗਸਤ ਤੋਂ ਬਾਅਦ ਬੈਂਕ ਅਤੇ ਹੋਰ ਦੂਜੇ ਸਰਵਿਸ ਪ੍ਰੋਵਾਈਡਰ ਵੀ ਇਸ ਵਰਚੁਅਲ ਆਈ.ਡੀ. 'ਤੇ ਸ਼ਿਫਟ ਹੋ ਜਾਣਗੇ।
ਇੱਕ ਵਾਰ ਜਦੋਂ ਗਾਹਕ ਆਪਣੀ ਵਰਚੁਅਲ ਆਈ.ਡੀ. ਨੂੰ ਸ਼ੇਅਰ ਕਰਦਾ ਹੈ ਤਾਂ ਸੇਵਾ ਪ੍ਰਦਾਤਾ ਨੂੰ ਆਧਾਰ ਕਾਰਡ ਦੇ ਨੰਬਰ ਦੀ ਬਜਾਏ ਇੱਕ ਯੂ.ਆਈ.ਡੀ. ਟੋਕਨ ਮਿਲੇਗਾ। ਇਸ ਦੇ ਨਾਲ ਯੂ.ਆਈ.ਡੀ.ਏ.ਆਈ. ਨੇ ਸੇਵਾ ਪ੍ਰਦਾਤਾ ਨੂੰ ਘੱਟੋ ਘੱਟ ਜਾਣਕਾਰੀ ਦੇਣ ਲਈ ਆਦੇਸ਼ ਦਿੱਤਾ ਹੈ। ਆਧਾਰ ਨੰਬਰ ਦੀ ਪ੍ਰਮਾਣੀਕਰਨ ਦੇ ਸਮੇਂ, ਹੁਣ ਤੁਸੀਂ ਸਿਰਫ ਵੀ.ਆਈ.ਡੀ. ਹੀ ਦੇ ਸਕਦੇ ਹੋ। ਤੁਹਾਨੂੰ ਆਧਾਰ ਨੰਬਰ ਸਾਂਝਾ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਤਰੀਕੇ ਨਾਲ ਆਧਾਰ ਪ੍ਰਮਾਣੀਕਰਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗਾ।
ਇਸ ਤਰੀਕੇ ਨਾਲ ਤਿਆਰ ਕੀਤਾ ਜਾ ਸਕੇਗਾ ਵਰਚੁਅਲ ਆਈ.ਡੀ.
ਜ਼ਿਕਰਯੋਗ ਹੈ ਕਿ ਇਹ ਵਰਚੁਅਲ ਆਈ.ਡੀ. 16-ਅੰਕ ਦਾ ਅਸਥਾਈ ਨੰਬਰ ਹੋਵੇਗਾ। ਇਸਦੀ ਵਰਤੋਂ ਕੇ.ਵਾਈ.ਸੀ. ਨੂੰ ਕਿਤੇ ਵੀ ਮੁਕੰਮਲ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਨੂੰ ਯੂ.ਆਈ.ਡੀ.ਏ.ਆਈ. ਦੀ ਵੈਬਸਾਈਟ ਅਤੇ ਮੋਬਾਈਲ ਐਪ ਦੀ ਮਦਦ ਨਾਲ ਤਿਆਰ ਕੀਤਾ ਜਾ ਸਕੇਗਾ। ਵਰਚੁਅਲ ਆਈ.ਡੀ. ਲਈ ਤੁਹਾਨੂੰ ਵੈਬਸਾਈਟ 'ਤੇ ਜਾ ਕੇ ਆਪਣਾ ਆਧਾਰ ਨੰਬਰ ਦੇਣਾ ਹੋਵੇਗਾ ਅਤੇ ਉਸ ਤੋਂ ਬਾਅਦ ਆਏ ਓ.ਟੀ.ਪੀ. ਨੂੰ ਦਰਜ ਕਰਨਾ ਪਵੇਗਾ। ਇਕ ਦਿਨ ਵਿਚ ਸਿਰਫ ਇਕ ਵਰਚੁਅਲ ਆਈ.ਡੀ. ਤਿਆਰ ਕੀਤੀ ਜਾ ਸਕੇਗੀ ਜਿਸਦੀ ਕੋਈ ਮਿਆਦ ਨਹੀਂ ਹੋਵੇਗੀ।
face recognition ਦੀ ਘੋਸ਼ਣਾ
ਯੂ.ਆਈਡੀ.ਏ.ਆਈ. ਨੇ ਵੁਰਚੁਅਲ ਆਈਡੀ ਨਾਲ face recognition ਦੀ ਵੀ ਘੋਸ਼ਣਾ ਕੀਤੀ ਹੈ ਜੋ ਇਸ ਸਾਲ ਅਗਸਤ ਤੋਂ ਸ਼ੁਰੂ ਹੋ ਜਾਵੇਗੀ। ਵਰਚੁਅਲ ਆਈਡੀ ਦੀ ਘੋਸ਼ਣਾ ਨਾਲ ਯੂ.ਆਈਡੀ.ਏ.ਆਈ. ਨੇ ਉਨ੍ਹਾਂ ਸੇਵਾ ਪ੍ਰਦਾਤਾਵਾਂ ਨੂੰ ਸਮਾਂ ਦਿੱਤਾ ਹੈ ਜੋ ਇਸ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਬੈਂਕਾਂ ਨੂੰ ਇਸ ਨੂੰ ਲਾਗੂ ਕਰਨ ਲਈ 31 ਅਗਸਤ ਤੱਕ ਦਾ ਸਮਾਂ ਹੈ ਕਿਉਂਕਿ ਉਨ੍ਹਾਂ ਨੂੰ ਵੱਡੇ ਨੈਟਵਰਕ ਨਾਲ ਨਜਿੱਠਣਾ ਪੈਂਦਾ ਹੈ।
ਯੂ.ਆਈਡੀ.ਏ.ਆਈ. ਦੇ ਮੁੱਖ ਕਾਰਜਕਾਰੀ ਅਜੈ ਭੂਸ਼ਣ ਪਾਂਡੇ ਨੇ ਕਿਹਾ ਕਿ ਵਰਚੁਅਲ ਆਈਡੀ ਲੋਕਾਂ ਦੀ ਨਿੱਜਤਾ ਅਤੇ ਆਧਾਰ ਨੰਬਰ ਦੀ ਸੁਰੱਖਿਆ ਲਈ ਇਕ ਮਹੱਤਵਪੂਰਨ ਕਦਮ ਹੈ। ਵਰਚੁਅਲ ਆਈ.ਡੀ. ਦੇ ਆਉਣ ਤੋਂ ਬਾਅਦ ਲੋਕਾਂ ਕੋਲ ਆਪਣਾ ਆਧਾਰ ਨੰਬਰ ਸਾਂਝਾ ਨਾ ਕਰਨ ਦਾ ਵਿਕਲਪ ਵੀ ਹੋਵੇਗਾ ਅਤੇ ਉਹ ਇਸਦੀ ਬਜਾਏ ਇਕ ਵਰਚੁਅਲ ਆਈਡੀ ਬਣਾਉਣ ਦੇ ਯੋਗ ਹੋਣਗੇ।
ਅੱਜ ਮਨਾਇਆ ਜਾਵੇਗਾ 'ਜੀ.ਐੱਸ.ਟੀ. ਡੇਅ' , ਪਿਛਲੇ ਸਾਲ 1 ਜੁਲਾਈ ਤੋਂ ਲਾਗੂ ਹੋਈ ਸੀ ਨਵੀਂ ਟੈਕਸ ਵਿਵਸਥਾ
NEXT STORY