ਨਵੀਂ ਦਿੱਲੀ - ਦੇਸ਼ ਭਰ ਦੇ ਲੋਕਾਂ ਵਿਚ ਵਿਦੇਸ਼ਾਂ ਵਿਚ ਜਾ ਕੇ ਵਸਣ ਦਾ ਰੁਝਾਨ ਸਿਰ ਚੜ੍ਹ ਕੇ ਬੋਲ ਰਿਹਾ ਹੈ। ਭਾਰਤੀ ਲੋਕ ਅਮਰੀਕਾ, ਕੈਨੇਡਾ ਅਤੇ ਯੂਕੇ ਜਾਣ ਦੇ ਜ਼ਿਆਦਾ ਚਾਹਵਾਨ ਹੁੰਦੇ ਹਨ। ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਵਿੱਤੀ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਅਮਰੀਕਾ ਸਮੇਤ ਦੁਨੀਆ ਭਰ ਦੀਆਂ ਸਰਕਾਰਾਂ ਨੇ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੇ ਲੋਕਾਂ ਵਿਚ ਵਿਦੇਸ਼ ਜਾਣ ਦੇ ਜਨੂੰਨ ਬਾਰੇ ਸਭ ਜਾਣਦੇ ਹਨ। ਇਸ ਕਾਰਨ ਧੋਖੇਬਾਜ਼ ਲੋਕ ਆਮ ਲੋਕਾਂ ਨੂੰ ਨਕਲੀ ਵੀਜ਼ੇ ਦੇ ਕੇ ਮੋਟੀ ਰਕਮ ਲੈ ਲੈਂਦੇ ਹਨ। ਵੀਜ਼ਾ ਧੋਖਾਧੜੀ ਦੀਆਂ ਖ਼ਬਰਾਂ ਆਮ ਦੇਖਣ ਨੂੰ ਮਿਲਦੀਆਂ ਹਨ।
ਇਹ ਵੀ ਪੜ੍ਹੋ : ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ
ਧੋਖਾਧੜੀ ਤੋਂ ਬਚਣ ਲਈ ਕਰੋ ਇਹ ਉਪਾਅ
ਯੂਕੇ ਦਾ ਵੀਜ਼ਾ ਅਸਲੀ ਹੈ ਜਾਂ ਨਕਲੀ ਇਸ ਬਾਰੇ ਹੁਣ ਤੁਸੀਂ ਵਟਸਐਪ 'ਤੇ ਜਾਣ ਸਕੋਗੇ। ਦਰਅਸਲ, ਇੱਕ ਵਟਸਐਪ ਨੰਬਰ 7065251380 ਜਾਰੀ ਕੀਤਾ ਗਿਆ ਹੈ। ਇਸ ਰਾਹੀਂ ਤੁਸੀਂ ਵੀਜ਼ਾ ਅਤੇ ਕਾਨੂੰਨੀ ਤੌਰ 'ਤੇ ਯੂਕੇ ਦੀ ਯਾਤਰਾ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਲੋਕ ਵਟਸਐਪ ਨੰਬਰ ਰਾਹੀਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਇਹ ਵੀ ਪੜ੍ਹੋ : ਕਿਤੇ ਤੁਸੀਂ ਤਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਐਕਸਪਾਇਰੀ ਉਤਪਾਦ? ਜਾਣੋ ਕੀ ਕਹਿੰਦੇ ਹਨ ਨਿਯਮ
ਹੁਣ ਇਹ ਵੀ ਪਤਾ ਚੱਲ ਸਕੇਗਾ ਕਿ ਟ੍ਰੈਵਲ ਏਜੰਟ ਵੱਲੋਂ ਦਿੱਤਾ ਗਿਆ ਵੀਜ਼ਾ ਜਾਂ ਦਸਤਾਵੇਜ਼ ਅਸਲੀ ਹਨ ਜਾਂ ਨਕਲੀ। ਯੂਕੇ ਦੀ ਡਿਪਟੀ ਹਾਈ ਕਮਿਸ਼ਨਰ ਕ੍ਰਿਸਟੀਨਾ ਸਕਾਟ, ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ, ਐਲਪੀਯੂ ਦੇ ਚਾਂਸਲਰ ਡਾ. ਅਸ਼ੋਕ ਮਿੱਤਲ, ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਲਾਂਚਿੰਗ ਪ੍ਰੋਗਰਾਮ ਵਿੱਚ ਮੌਜੂਦ ਸਨ।
ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਦਾ ਉਦੇਸ਼ ਪੰਜਾਬ ਵਿੱਚ ਹੋ ਰਹੇ ਵੀਜ਼ਾ ਧੋਖਾਧੜੀ ਦੇ ਮਾਮਲਿਆਂ ਬਾਰੇ ਜਾਗਰੂਕਤਾ ਵਧਾਉਣਾ ਹੈ, ਕਿਉਂਕਿ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਦਾ ਤਾਜ਼ਾ ਮਾਮਲਾ ਅਮਰੀਕਾ ਤੋਂ ਲੋਕਾਂ ਨੂੰ ਡਿਪੋਰਟ ਕੀਤੇ ਜਾਣ ਦਾ ਦੇਖਣ ਨੂੰ ਮਿਲਿਆ। ਇਸ ਤਰ੍ਹਾਂ ਦੀ ਜਾਗਰੂਕਤਾ ਨਾਲ, ਲੋਕ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚ ਜਾਣਗੇ। ਇਸ ਦੌਰਾਨ, ਐਲਪੀਯੂ ਵਿੱਚ ਮੌਜੂਦ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਨਾਲ ਸਬੰਧਤ ਘੱਟੋ-ਘੱਟ ਇੱਕ ਵਿਅਕਤੀ ਨੂੰ ਯੂਕੇ ਜਾਣ ਦੇ ਕਾਨੂੰਨੀ ਤਰੀਕਿਆਂ ਬਾਰੇ ਦੱਸਣ। ਇਹ ਸੁਨੇਹਾ ਪੰਜਾਬ ਦੇ ਹਰ ਘਰ ਅਤੇ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇਗਾ।
ਇਹ ਵੀ ਪੜ੍ਹੋ : EPFO ਮੁਲਾਜ਼ਮਾਂ ਲਈ ਵੱਡੀ ਰਾਹਤ, ਨੌਕਰੀ 'ਚ 2 ਮਹੀਨਿਆਂ ਦਾ ਗੈਪ ਸਮੇਤ ਮਿਲਣਗੇ ਕਈ ਹੋਰ ਲਾਭ
ਇਨ੍ਹਾਂ ਗੱਲਾਂ ਵੱਲ ਦਿਓ ਧਿਆਨ
ਲੋਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਯੂਕੇ ਵਿੱਚ ਨੌਕਰੀਆਂ ਦੇ ਝੂਠੇ ਵਾਅਦਿਆਂ ਤੋਂ ਸਾਵਧਾਨ ਰਹਿਣ ਅਤੇ ਆਈਲੈਟਸ ਦੀ ਕੋਈ ਲੋੜ ਨਹੀਂ, ਅਜਿਹੇ ਦਾਅਵਿਆਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਟ੍ਰੈਵਲ ਏਜੰਟ ਉੱਥੇ ਜ਼ਿਆਦਾ ਫੀਸ ਲੈਂਦੇ ਹਨ ਜਿੱਥੇ IELTS ਦੀ ਕੋਈ ਲੋੜ ਨਹੀਂ ਹੁੰਦੀ।
ਇਹ ਵੀ ਪੜ੍ਹੋ : ਸੋਨਾ ਫਿਰ ਹੋਇਆ ਸਸਤਾ , ਜਾਣੋ ਕਿੰਨੀਆਂ ਡਿੱਗੀਆਂ ਕੀਮਤਾਂ...
ਪੰਜਾਬ ਦੇ ਲੋਕਾਂ ਦੀ ਵਧੀ ਪਰੇਸ਼ਾਨੀ
ਲੋਕ ਕਰਜ਼ੇ ਚੁੱਕ ਕੇ ਵਿਦੇਸ਼ ਜਾਂਦੇ ਹਨ
ਵਿਦੇਸ਼ਾਂ ਵਿਚ ਸਰੀਰਕ ਸ਼ੋਸ਼ਣ ਅਤੇ ਜਾਨੀ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵੀਜ਼ਾ ਧੋਖਾਧੜੀ ਕਰਦੇ ਫੜੇ ਜਾਣ ਦੀ ਸਥਿਤੀ ਵਿਚ ਤੁਹਾਨੂੰ ਅਮਰੀਕਾ ਵਿੱਚ 10 ਸਾਲਾਂ ਲਈ ਦਾਖਲ ਹੋਣ ਤੋਂ ਰੋਕ ਦਿੱਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੁਜ਼ਗਾਰ ਵਧਿਆ ਪਰ ਮਹਿੰਗਾਈ ਦੇ ਹਿਸਾਬ ਨਾਲ ਰੈਗੂਲਰ ਕਰਮਚਾਰੀਆਂ ਦੀ ਤਨਖ਼ਾਹ ਨਹੀਂ
NEXT STORY