ਨਵੀਂ ਦਿੱਲੀ, (ਭਾਸ਼ਾ)- ਬ੍ਰਿਟੇਨ ਸਥਿਤ ਵੋਡਾਫੋਨ ਸਮੂਹ ਨੇ ਵੋਡਾਫੋਨ ਆਈਡੀਆ ਦੇ ਸ਼ੇਅਰਾਂ ਦੇ ਬਦਲੇ ਜੁਟਾਏ ਗਏ ਲੱਗਭਗ 11,650 ਕਰੋੜ ਰੁਪਏ ਭਾਵ 10.9 ਕਰੋੜ ਪੌਂਡ ਦੇ ਬਕਾਏ ਦਾ ਭੁਗਤਾਨ ਕਰ ਦਿੱਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਵੋਡਾਫੋਨ ਸਮੂਹ ਨੇ ਕਰਜ਼ਾ ਜੁਟਾਉਣ ਲਈ ਵੀ. ਆਈ. ਐੱਲ. ’ਚ ਲੱਗਭਗ ਪੂਰੀ ਹਿੱਸੇਦਾਰੀ ਗਿਰਵੀ ਰੱਖ ਦਿੱਤੀ ਸੀ।
ਮਾਰੀਸ਼ਸ ਅਤੇ ਭਾਰਤ ਸਥਿਤ ਵੋਡਾਫੋਨ ਸਮੂਹ ਦੀਆਂ ਸੰਸਥਾਵਾਂ ਵੱਲੋਂ ਜੁਟਾਏ ਗਏ ਕਰਜ਼ੇ ਲਈ ਐੱਚ. ਐੱਸ. ਬੀ. ਸੀ. ਕਾਰਪੋਰੇਟ ਟਰੱਸਟੀ ਕੰਪਨੀ (ਯੂ. ਕੇ.) ਦੇ ਪੱਖ ’ਚ ਸ਼ੇਅਰ ਗਿਰਵੀ ਰੱਖੇ ਗਏ ਸਨ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ, ਵੋਡਾਫੋਨ ਦੇ ਪ੍ਰਮੋਟਰਾਂ ਦੇ ਕਰਜ਼ਾ ਦੇਣ ਵਾਲਿਆਂ ਨੂੰ ਬਕਾਏ ਦਾ ਭੁਗਤਾਨ ਕਰਨ ਤੋਂ ਬਾਅਦ ਐੱਚ. ਐੱਸ. ਬੀ. ਸੀ. ਕਾਰਪੋਰੇਟ ਟਰੱਸਟੀ ਕੰਪਨੀ (ਯੂ. ਕੇ.) ਲਿਮਟਿਡ ਨੇ 27 ਦਸੰਬਰ 2024 ਨੂੰ ਗਿਰਵੀ ਸ਼ੇਅਰਾਂ ਨੂੰ ਜਾਰੀ ਕਰ ਦਿੱਤਾ ਹੈ। ਵੋਡਾਫੋਨ ਸਮੂਹ ਕੋਲ ਵੀ. ਆਈ. ਐੱਲ. ਦੀ 22.56 ਫ਼ੀਸਦੀ ਹਿੱਸੇਦਾਰੀ ਹੈ, ਜਦੋਂ ਕਿ ਆਦਿਤਿਆ ਬਿਰਲਾ ਸਮੂਹ ਕੋਲ 14.76 ਫ਼ੀਸਦੀ ਅਤੇ ਸਰਕਾਰ ਦੇ ਕੋਲ 23.15 ਫ਼ੀਸਦੀ ਹਿੱਸੇਦਾਰੀ ਹੈ।
ਮਹਾਂਕੁੰਭ 'ਚ ਹੋਵੇਗਾ ਡਰੋਨ ਸ਼ੋਅ, 2000 ਤੋਂ ਵੱਧ ਲਾਈਟਨਿੰਗ ਡਰੋਨ ਕਰਨਗੇ ਪ੍ਰਦਰਸ਼ਨ
NEXT STORY