ਜਲੰਧਰ (ਵਿਸ਼ੇਸ਼) – ਕੋਰੋਨਾ ਮਹਾਮਾਰੀ ਕਾਰਨ ਜਦੋਂ ਕੌਮਾਂਤਰੀ ਉਡਾਣਾਂ ’ਤੇ ਰੋਕ ਲੱਗੀ ਤਾਂ ਆਮ ਲੋਕ ਜ਼ਮੀਨ ’ਤੇ ਹੀ ਬਣੇ ਰਹੇ ਪਰ ਦੇਸ਼ ਦੇ ਧਨ ਕੁਬੇਰਾਂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪਿਆ ਕਿਉਂਕਿ ਉਨ੍ਹਾਂ ਨੇ ਪੈਸੇ ਦੇ ਦਮ ’ਤੇ ਪੂਰੀ ਦੀ ਪੂਰੀ ਫਲਾਈਟ ਨੂੰ ਹੀ ਬਤੌਰ ਚਾਰਟਡ ਫਲਾਈਟ ਬੁੱਕ ਕਰ ਲਿਆ ਅਤੇ ਕੋਰੋਨਾ ਤੋਂ ਪਹਿਲਾਂ ਵਾਲੀ ਸਥਿਤੀ ਵਾਂਗ ਹਵਾਈ ਸਫਰ ਕਰਦੇ ਰਹੇ। ਦਰਅਸਲ ਕੋਰੋਨਾ ਮਹਾਮਾਰੀ ਕਾਰਨ ਦੁਨੀਆ ਦੇ ਕਈ ਦੇਸ਼ਾਂ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਕਈ ਦੇਸ਼ ਅਜਿਹੇ ਸਨ, ਜਿੱਥੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਸ ’ਤੇ ਰੋਕ ਨਹੀਂ ਸੀ ਅਤੇ ਘਰੇਲੂ ਪੱਧਰ ’ਤੇ ਵੀ ਚਾਰਟਡ ਫਲਾਈਟਸ ਦਾ ਆਪ੍ਰੇੇਸ਼ਨ ਜਾਰੀ ਰਿਹਾ। ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਭੋਪਾਲ ਦੇ ਇਕ ਪਰਿਵਾਰ ਨੇ ਦਿੱਲੀ ਤੱਕ ਦੀ ਚਾਰਟਡ ਫਲਾਈਟ ਲਈ 15 ਲੱਖ ਰੁਪਏ ਦਾ ਬਿੱਲ ਅਦਾ ਕੀਤਾ ਜਦ ਕਿ ਆਮ ਹਾਲਾਤਾਂ ’ਚ ਕਿਸੇ ਫਲਾਈਟ ਦੀ ਬਿਜ਼ਨੈੱਸ ਕਲਾਸ ’ਚ ਵੀ ਇਕ ਪਰਿਵਾਰ ਦੇ ਮੈਂਬਰਾਂ ਦਾ ਬਿੱਲ ਇਸ ਤੋਂ ਕਈ ਗੁਣਾ ਘੱਟ ਹੁੰਦਾ ਪਰ ਪਰਿਵਾਰ ਦੀ ਲੋੜ ਨੂੰ ਦੇਖਦੇ ਹੋਏ ਇਸ ਪਰਿਵਾਰ ਨੇ ਏਅਰਲਾਈਨ ਨੂੰ ਇੰਨੀ ਵੱਡੀ ਰਕਮ ਅਦਾ ਕੀਤੀ।
ਇਹ ਵੀ ਪੜ੍ਹੋ : ਪਿਛਲੇ 2 ਸਾਲਾਂ ’ਚ ITR ਨਹੀਂ ਫਾਈਲ ਕੀਤਾ ਤਾਂ ਹੋ ਸਕਦੀ ਮੁਸ਼ਕਿਲ, ਇਨਕਮ ਟੈਕਸ ਵਿਭਾਗ ਨੇ ਕੀਤੀ ਇਹ ਤਿਆਰੀ
ਹਾਲਾਂਕਿ ਕੋਰੋਨਾ ਤੋਂ ਪਹਿਲਾਂ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਚਾਰਟਡ ਉਡਾਣਾਂ ਦੀ ਰਵਾਇਤ ਸੀ ਪਰ ਮਹਾਮਾਰੀ ਨੇ ਚਾਰਟਡ ਫਲਾਈਟਸ ਲਈ ਗਾਹਕਾਂ ਦਾ ਇਕ ਅਜਿਹਾ ਵਰਗ ਤਿਆਰ ਕੀਤਾ ਹੈ, ਜਿਨ੍ਹਾਂ ਲਈ ਪੈਸੇ ਤੋਂ ਜ਼ਿਆਦਾ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਜ਼ਿਆਦਾ ਅਹਿਮੀਅਤ ਰੱਖਦੀ ਹੈ। ਲੋਕ ਬਿਹਤਰ ਮੈਡੀਕਲ ਸਹੂਲਤਾਂ ਅਤੇ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਦੇਸ਼ ਤੋਂ ਬਾਹਰ ਜਾਣ ਲਈ ਜ਼ਿਆਦਾ ਪੈਸਾ ਖਰਚ ਕਰਨ ਨੂੰ ਵੀ ਤਿਆਰ ਨਜ਼ਰ ਆਏ।
ਕੋਰੋਨਾ ਮਹਾਮਾਰੀ ਦੌਰਾਨ ਸਿਰਫ ਇੰਡੀਗੋ ਨੇ ਦੇਸ਼ ’ਚ ਕਰੀਬ 2000 ਚਾਰਟਡ ਉਡਾਣਾਂ ਆਪਰੇਟ ਕੀਤੀਆਂ ਹਨ ਅਤੇ ਇਨ੍ਹਾਂ ’ਚੋਂ 85 ਫੀਸਦੀ ਨੇ ਕੌਮਾਂਤਰੀ ਮਾਰਗਾਂ ਲਈ ਉਡਾਣ ਭਰੀ ਅਤੇ ਸਾਨੂੰ ਲਗਦਾ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਆਮ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਵੀ ਚਾਰਟਡ ਉਡਾਣਾਂ ਦੀ ਮੰਗ ਜਾਰੀ ਰਹੇਗੀ। ਕੰਪਨੀ ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਲਈ ਵਿਸ਼ੇਸ਼ ਚਾਰਟਡ ਉਡਾਣਾਂ ਦੀ ਆਪ੍ਰੇਟਿੰਗ ਕਰ ਰਹੀ ਹੈ, ਜਿਸ ਦੀ ਬੁਕਿੰਗ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਕੀਤੀ ਜਾ ਸਕਦੀ ਹੈ। ਇੰਡੀਗੋ 78 ਯਾਤਰੀਆਂ ਦੀ ਸਮਰੱਥਾ ਵਾਲੇ ਏ. ਟੀ. ਆਰ. ਤੋਂ ਇਲਾਵਾ180-186 ਸੀਟਾਂ ਵਾਲੇ ਏ-320 ਅਤੇ 222 ਯਾਤਰੀਆਂ ਦੀ ਸਮਰੱਥਾ ਵਾਲੇ ਏ-321 ਨੂੰ ਬਤੌਰ ਚਾਰਟਡ ਜਹਾਜ਼ ਇਸਤੇਮਾਲ ਕਰ ਰਹੀ ਹੈ ਅਤੇ ਲੋਕ ਇਨ੍ਹਾਂ ਚਾਰਟਡ ਜਹਾਜ਼ਾਂ ਨੂੰ ਵਿਆਹ ਦੀ ਬਰਾਤ ਲਿਆਉਣ ਤੱਕ ਲਈ ਇਸਤੇਮਾਲ ਕਰ ਰਹੇ ਹਨ।
ਬੁਲਾਰਾ, ਇੰਡੀਗੋ
ਇਹ ਵੀ ਪੜ੍ਹੋ : ‘ਮਕਾਨ ਬਣਾਉਣਾ ਹੋਇਆ ਹੋਰ ਮਹਿੰਗਾ, ਸੀਮੈਂਟ ਦੀਆਂ ਕੀਮਤਾਂ 4 ਫੀਸਦੀ ਉਛਲੀਆਂ’
ਹਾਲਾਂਕਿ ਕੋਰੋਨਾ ਦੀ ਪਹਿਲੀ ਲਹਿਰ ਤੋਂ ਸਬਕ ਲੈਂਦੇ ਹੋਏ ਦੂਜੀ ਲਹਿਰ ਦੀ ਸ਼ੁਰੂਆਤ ’ਚ ਦੁਬਈ ਨੇ ਚਾਰਟਡ ਜਹਾਜ਼ ’ਚ ਆਉਣ ਵਾਲੇ ਮੁਸਾਫਰਾਂ ਦੀ ਗਿਣਤੀ ਨੂੰ 8 ਮੁਸਾਫਰਾਂ ਤੱਕ ਸੀਮਤ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਪਿਛਲੇ ਕੁਝ ਹਫਤੇ ਤੱਕ ਦੁਬਈ ਏਅਰਪੋਰਟ ’ਤੇ ਰੋਜ਼ਾਨਾ 20 ਤੋਂ 30 ਚਾਰਟਡ ਜਹਾਜ਼ ਪਹੁੰਚਦੇ ਰਹੇ ਅਤੇ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦੁਬਈ ਯਾਤਰੀਆਂ ਦਾ ਸਭ ਤੋਂ ਪਸੰਦੀਦਾ ਸਥਾਨ ਰਿਹਾ ਹੈ ਅਤੇ ਲੋਕਾਂ ਨੇ ਦੁਬਈ ਜਾਣ ਲਈ ਪ੍ਰਤੀ ਮੁਸਾਫਰ 5 ਹਜ਼ਾਰ ਡਾਲਰ ਤੱਕ ਖਰਚ ਕੀਤੇ ਹਨ ਜੋ ਕਿ ਆਮ ਹਾਲਾਤਾਂ ’ਚ ਬਿਜ਼ਨੈੱਸ ਕਲਾਸ ਦੀ ਸੀਟ ਤੋਂ ਵੀ ਦੁੱਗਣਾ ਹੈ। ਭਾਰਤ ਤੋਂ ਦੁਬਈ ਜਾਣ ਵਾਲੇ ਕਈ ਮੁਸਾਫਰ ਅਜਿਹੇ ਸਨ ਜੋ ਦੁਬਈ ’ਚ ਕਾਰੋਬਾਰ ਕਰਦੇ ਹਨ ਅਤੇ ਕਈ ਮੁਸਾਫਰਾਂ ਨੇ ਬਿਹਤਰ ਮੈਡੀਕਲ ਸਹੂਲਤਾਂ ਲਈ ਦੁਬਈ ਜਾਣ ਨੂੰ ਪਹਿਲ ਦਿੱਤੀ।
ਰੋਹਿਤ ਕਪੂਰ ਪ੍ਰਧਾਨ ਜੈੱਟ ਐੱਚ. ਕਿਊ. ਏਸ਼ੀਆ
ਚਾਰਟਡ ਜਹਾਜ਼ਾਂ ਦੀ ਉਡਾਣ ਜਾਰੀ
- ਦੇਸ਼ ’ਚ ਕੁਲ ਚਾਰਟਡ ਜਹਾਜ਼ -450
- ਪ੍ਰਾਈਵੇਟ ਜੈੱਟਸ ਦੀ ਗਿਣਤੀ -150
- ਟੈਕਸ ਜ਼ਿਆਦਾ ਹੋਣ ਕਾਰਨ ਜ਼ਿਆਦਾ ਪ੍ਰਾਈਵੇਟ ਜੈੱਟ ਵਿਦੇਸ਼ੀ ਏਅਰਪੋਰਟਸ ’ਤੇ ਖੜ੍ਹੇ ਹਨ
- ਨਿੱਜੀ ਇਸਤੇਮਾਲ ਕਰਨ ਲਈ ਇੰਪੋਰਟ ਕੀਤੇ ਜਾਣ ਵਾਲੇ ਚਾਰਟਡ ਜਹਾਜ਼ ’ਤੇ ਟੈਕਸ ਦੀ ਦਰ -34 ਫੀਸਦੀ
- ਨਾਨ ਸ਼ਡਿਊਲ ਆਪ੍ਰੇਟਰ ਜਾਂ ਪਰਮਿਟ ਹੋਲਡਰ ਵਲੋਂ ਇੰਪੋਰਟ ਕਰਨ ’ਤੇ ਟੈਕਸ ਦੀ ਦਰ-10 ਫੀਸਦੀ ਤੋਂ ਘੱਟ
ਇਹ ਵੀ ਪੜ੍ਹੋ : ਈ-ਕਾਮਰਸ ਨਿਯਮਾਂ ਨੂੰ ਸਖਤ ਬਣਾਉਣ ਦੀ ਤਿਆਰੀ 'ਚ ਸਰਕਾਰ, sale 'ਤੇ ਲਗ ਸਕਦੀ ਹੈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਾਜ਼ਾਰ 'ਚ ਉਛਾਲ, ਸੈਂਸੈਕਸ 115 ਅੰਕ ਦੀ ਬੜ੍ਹਤ ਨਾਲ 52,400 ਤੋਂ ਪਾਰ ਖੁੱਲ੍ਹਾ
NEXT STORY