ਗੈਜੇਟ ਡੈਸਕ– ਵਟਸਐਪ ਦੀ ਪੇਮੈਂਟ ਸਰਵਿਸ ਦਾ ਕਾਫੀ ਸਮੇਂ ਤੋਂ ਜਾਰੀ ਇੰਤਜ਼ਾਰ ਹੁਣ ਜਲਦੀ ਹੀ ਖਤਮ ਹੋ ਸਕਦਾ ਹੈ। ਦਰਅਸਲ, ਵਟਸਐਪ ਅਗਲੇ ਦੋ ਮਹੀਨਿਆਂ ’ਚ ਡਾਟਾ ਲੋਕਲਾਈਜੇਸ਼ਨ ਨਿਯਮ ਦੀ ਪਾਲਣਾ ਪੂਰੀ ਕਰ ਲਵੇਗੀ। ਇਸ ਤੋਂ ਬਾਅਦ ਉਹ ਦੇਸ਼ ’ਚ ਆਪਣੀ ਭੁਗਤਾਨ ਸੇਵਾ ਸ਼ੁਰੂ ਕਰ ਸਕਦੀ ਹੈ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (NPCI) ਦੇ ਮੁੱਖ ਕਾਰਜਕਾਰੀ ਅਧਿਕਾਰੀ ਦਲੀਪ ਅਸਬੇ ਨੇ ਇਕ ਇੰਟਰਵਿਊ ’ਚ ਇਹ ਗੱਲ ਕਹੀ।
ਦਰਅਸਲ ਭਾਰਤੀ ਰਿਜ਼ਵਰ ਬੈਂਕ ਨੇ ਦੇਸ਼ ’ਚ ਭੁਗਤਾਨ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਲਈ ਅੰਕੜਿਆਂ ਨੂੰ ਸਥਾਨਕ ਪੱਧਰ ’ਤੇ ਹੀ ਰੱਖੇ ਜਾਣ ਯਾਨੀ ਡਾਟਾ ਲੋਕਲਾਈਜੇਸ਼ਨ ਦਾ ਨਿਯਮ ਬਣਾਇਆ ਹੈ। ਗੂਗਲ, ਐਮਾਜ਼ੋਨ, ਮਾਸਟਰ ਕਾਰਡ, ਵੀਜ਼ਾ, ਪੇਅ-ਪਾਲ ਸਮੇਤ ਬਾਕੀ ਵਿਦੇਸ਼ੀ ਭੁਗਤਾਨ ਸੇਵਾ ਕੰਪਨੀਆਂ ਨੂੰ ਇਸ ਦੀ ਪਾਲਣਾ ਕਰਨੀ ਹੈ। ਇਨ੍ਹਾਂ ਨਿਯਮਾਂ ਦੇ ਆਧਾਰ ’ਤੇ ਇਨ੍ਹਾਂ ਕੰਪਨੀਆਂ ਨੂੰ ਲੈਣ-ਦੇਣ ਦੇ ਅੰਕੜੇ ਦੇਸ਼ ’ਚ ਹੀ ਸੁਰੱਖਿਅਤ ਕਰਨੇ ਹਨ ਅਤੇ ਅਜਿਹੇ ਅੰਕੜਿਆਂ ਨੂੰ ਆਪਣੇ ਵਿਦੇਸ਼ੀ ਸਰਵਰਾਂ ਤੋਂ 24 ਘੰਟਿਆਂ ਦੇ ਅੰਦਰ ਮਿਟਾਉਣਾ ਹੈ। ਅਸਬੇ ਨੇ ਕਿਹਾ ਕਿ ਵਟਸਐਪ ਭੁਗਤਾਨ ਸੇਵਾ ਸ਼ੁਰੂ ਹੋਣ ਤੋਂ ਬਾਅਦ ਵੀ ਘਰੇਲੂ ਅਰਥਵਿਵਸਥਾ ’ਚ ਨਕਦ ਲੈਣ-ਦੇਣ ਨੂੰ ਘੱਟ ਕਰਨ ’ਚ ਦੋ ਸਾਲ ਤਕ ਦਾ ਸਮਾਂ ਲੱਗ ਸਕਦਾ ਹੈ। ਅਰਥਵਿਵਥਾ ’ਚ ਨਕਦ ਲੈਣ-ਦੇਣ ਨੂੰ ਘੱਟ ਕਰਨ ਲਈ ਡਿਜੀਟਲ ਮਾਧਿਅਮ ਨਾਲ ਲੈਣ-ਦੇਣ ਕਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 30 ਕਰੋੜ ਹੋਣੀ ਚਾਹੀਦੀ ਹੈ।

ਪਿਛਲੇ ਸਾਲ ਸ਼ੁਰੂ ਹੋਈ ਸੀ ਟੈਸਟਿੰਗ
ਵਟਸਐਪ ਨੇ ਪਿਛਲੇ ਸਾਲ ਦੇਸ਼ ’ਚ ਆਪਣੀ ਭੁਗਤਾਨ ਸੇਵਾ ਦੀ ਟੈਸਟਿੰਗ ਸ਼ੁਰੂ ਕੀਤੀ ਸੀ। ਬਾਕੀ ਸਾਰੇ ਹਿੱਸੇਦਾਰ ਇਸ ਦੀ ਅਧਿਕਾਰਤ ਸ਼ੁਰੂਆਤ ਨੂੰ ਲੈ ਕੇ ਨਜ਼ਰ ਰੱਖੇ ਹੋਏ ਹਨ। ਇਸ ਦਾ ਕਾਰਨ ਵਟਸਐਪ ਦੇ ਨਾਲ 30 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਜੁੜਿਆ ਹੋਣਾ ਹੈ। ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ ਕਿ ਵਟਸਐਪ ਦੇਸ਼ ’ਚ ਚੀਨ ਦੀ ‘WeChat’ ਵਰਗੀ ਕਹਾਣੀ ਦੋਹਰਾ ਸਕਦਾ ਹੈ, ਜਿਸ ਨੇ ਉਥੇ ਡਿਜੀਟਲ ਭੁਗਤਾਨ ਨੂੰ ਉਤਸ਼ਾਹ ਦੇਣ ’ਚ ਮਦਦ ਕੀਤੀ ਹੈ। ਅਸਬੇ ਨੇ ਕਿਹਾ ਅਜੇ ਵੀ ਕੁਝ ਕੰਪਨੀਆਂ ਹਨ, ਜਿਥੇ ਇਸ ਦਿਸ਼ਾ (ਸੂਚਨਾਵਾਂ ਦੇ ਸਥਾਨੀਕਰਣ) ’ਚ ਘੱਟ ਪ੍ਰਗਤੀ ’ਤੇ ਹੈ। ਪਹਿਲੀ ਕੰਪਨੀ ਗੂਗਲ ਅਤੇ ਦੂਜੀ ਵਟਸਐਪ ਹੈ। ਸਾਡਾ ਮੰਨਣਾ ਹੈ ਕਿ ਵਟਸਐਪ ਅਗਲੇ ਦੋ ਮਹੀਨਿਆਂ ’ਚ ਖੁਦ ਨੂੰ ਨਿਯਮਾਂ ਦੇ ਅਨੁਰੂਪ ਤਿਆਰ ਕਰ ਲਵੇਗੀ।

ਵਟਸਐਪ ਨੇ ਅਜੇ ਭੁਗਤਾਨ ਸੇਵਾ ਦਾ ਇਸਤੇਮਾਲ ਕਰਨ ਵਾਲੇ ਗਾਹਕਾਂ ਦੀ ਸੇਵਾ ਨੂੰ 10 ਲੱਖ ਤਕ ਸੀਮਿਤ ਕੀਤਾ ਹੋਇਆ ਹੈ ਕਿਉਂਕਿ ਰਿਜ਼ਰਵ ਬੈਂਕ ਦੀ ਸ਼ਰਦ ਮੁਤਾਬਕ,ਗਾਹਕਾਂ ਨਾਲ ਸੰਬੰਧਿਤ ਅੰਕੜਿਆਂ ਦੇ ਸਥਾਨੀਕਰਣ ਨਿਯਮ ਦੀ ਪਾਲਣਾ ’ਚ ਅਜੇ ਉਸ ਨੂੰ ਹੋਰ ਸਮਾਂ ਲੱਗੇਗਾ।
ਕੀਤਾ ਜਾ ਰਿਹਾ ਹੈ ਆਡਿਟ
ਅਸਬੇ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਸੂਚੀ ’ਚ ਸ਼ਾਮਲ ਕੰਪਨੀ ਦੇ ਤੀਜੇ ਪੱਖ ਦੇ ਤੌਰ ’ਤੇ ਵਟਸਐਪ ਦੇ ਅਨੁਪਾਲਣ ਕੰਮਕਾਜ ਦਾ ਆਡਿਟ ਕੀਤਾ ਜਾ ਰਿਹਾ ਹੈ। ਆਡਿਟ ਕੰਪਨੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਅਸੀਂ ਵੀ ਇਸ ਦੀ ਸਮੀਖਿਆ ਕਰਾਂਗੇ ਅਤੇ ਫਿਰ ਦੇਖਾਂਗੇ ਕਿ ਕਿਸ ਤਰ੍ਹਾਂ ਅੱਗੇ ਵਧਿਆ ਜਾ ਸਕਦਾ ਹੈ। ਅਸਬੇ ਨੇ ਇਸ ਮੌਕੇ ਇਹ ਵੀ ਸਪੱਸ਼ਟ ਕੀਤਾ ਕਿ ਵਟਸਐਪ ਡੀਲਰਸ਼ਿਪ ਟੀਮ ਦੀ ਹਾਲ ਹੀ ’ਚ ਸ਼ਹਿਰ ਦੀ ਯਾਤਰਾ ਦੌਰਾਨ ਉਨ੍ਹਾਂ ਦੀ ਕੋਈ ਮੁਲਾਕਾਤ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਹੋਰ ਬਿਨੈਕਾਰ ਜਿਵੇਂ- ਸ਼ਾਓਮੀ, ਐਮਾਜ਼ੋਨ ਪੇਅ ਅਤੇ ਟਰੂਕਾਲਰ ਡਾਟਾ ਲੋਕਲਾਈਜੇਸ਼ਨ ਨਿਯਮ ਕਾਰਨ ਅਜੇ ਤਕ ਆਪਣੀ ਭੁਗਤਾਨ ਸੇਵਾ ਸ਼ੁਰੂ ਨਹੀਂ ਕਰ ਸਕੇ।
ਜਲਦੀ ਖਰੀਦ ਲਓ ਆਪਣੀ ਪਸੰਦ ਦੀ ਮਾਰੂਤੀ ਕਾਰ, ਅਕਤੂਬਰ ਤੋਂ ਬਾਅਦ ਨਹੀਂ ਮਿਲਣਗੇ ਆਫਰ
NEXT STORY