ਨਵੀਂ ਦਿੱਲੀ—ਇਨਕਮ ਟੈਕਸ ਰਿਟਰਨ ਫਾਇਲ ਕਰਨ ਦੀ ਆਖਰੀ ਤਾਰੀਖ 31 ਜੁਲਾਈ 2017 ਹੈ। ਹੁਣ ਟਾਈਮ ਬਹੁਤ ਘੱਟ ਵਚਿਆ ਹੈ, ਇਸ ਲਈ ਇਨਕਮ ਟੈਕਸ ਡਿਪਾਰਟਮੇਂਟ ਨੇ ਆਮਦਨ ਸੈਟੂ ਐਪ ਲਾਂਚ ਕੀਤਾ ਹੈ।
-ਆਓ ਜਾਣਦੇ ਹਨ ਕਿ ਹੈ ਖਾਸ ਇਸ ਐਪ 'ਚ...
ਜਿਵੇ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ, ਇਸ ਐਪ ਦੇ ਜਰੀਏ ਤੁਸੀਂ ਇਨਕਮ ਟੈਕਸ ਭਰ ਸਕਦੇ ਹੋ। ਇਸ ਐਪ ਦੀ ਮਦਦ ਨਾਲ ਘਰ ਬੈਠੇ ਟੈਕਸ ਦਾ ਭੁਗਤਾਨ, ਪੈਨ ਕਰਾਡ ਦੇ ਲਈ ਆਵੇਦਨ, ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਅਤੇ ਟੀ, ਡੀ, ਐੱਸ ਦੀ ਜਾਣਕਾਰੀ ਲੈਣ ਵਰਗਾ ਕੰਮ ਕਰ ਸਕਦੇ ਹੋ। ਇਸ ਐਪ ਦਾ ਸਾਈਜ 3.5 ਐੱਮ.ਬੀ. ਹੈ। ਇਸ ਐਪ ਨੂੰ ਤੁਸੀਂ ਗੂਗਲ ਪਲੇ ਸਟੋਰ ਨਾਲ ਡਾਊਨਲੋਡ ਕਰ ਸਕਦੇ ਹੋ। ਇਸਦੇ ਇਲਾਵਾ, ਯੂਜਰਸ. ਇਸ ਐਪ ਦਾ ਲਿੰਕ ਪਾਉਣ ਦੇ ਲਈ 7306525252 ਨੰਬਰ 'ਤੇ ਮਿਸਡ ਕਾਲ ਦੇ ਸਕਦੇ ਹੋ।
-ਕਿਸ ਤਰ੍ਹਾਂ ਦੇ ਹਨ ਇਸ ਦੇ ਆਪਸ਼ਨ ?
1. ਇਸ 'ਚ tex tools, tex payment ਅਤੇ live chat ਵਰਗੇ ਆਪਸ਼ਨ ਦਿੱਤੇ ਗਈ ਹਨ।
2. ਪਹਿਲਾ ਆਪਸ਼ਨ ' trp at your droostep' ਹੈ। ਇਸ ਨਾਲ ਆਲੇ-ਦੁਆਲੇ ਦੇ ਉਨ੍ਹਾਂ trf ਦਾ ਪਤਾ ਲਗ ਸਕਦਾ ਹੈ, ਜਿਨ੍ਹਾਂ ਨਾਲ ਇਨਕਮ ਟੈਕਸ ਭਰਨ 'ਚ ਮਦਦ ਮਿਲ ਸਕਦੀ ਹੈ। ਸਿਰਫ ਆਪਣੀ ਲੋਕੇਸ਼ਨ ਭਰਨੀ ਹੋਵੇਗੀ।
3. ਦੂਸਰਾ ਆਪਸਨ returns preparation made easy ਹੈ ਜੋ ਟੈਕਸ ਰਿਟਰਨ ਫਾਈਲ ਕਰਨ ਦੀ ਪ੍ਰਕਿਰਿਆ ਨੂੰ ਸਮਝਣ 'ਚ ਮਦਦ ਕਰਦਾ ਹੈ।
4. ਜੇਕਰ ਤੁਸੀਂ ਨਹੀਂ 'ਤੇ ਟੈਪ ਕਰਦੇ ਹੋ, ਤਾਂ ਇਹ ਤੁਹਾਨੂੰ ਡਾਊਨਲੋਡ ਫਾਰਮ ਟੈਕਸ ਦਾ ਭੁਗਤਾਨ ਫਾਰਮ 26 ਏ.ਐੱਸ ਦੀ ਜਾਂਚ, ਟੈਕਸ ਕੈਲਕੁਲੇਟ ਵਰਗੇ ਆਪਸ਼ਨ ਆਉਦੇ ਹਨ। ਜੇਕਰ ਤੁਹਾਨੂੰ ਰਿਟਰਨ ਦਾਖਿਲ ਕਰ ਦਿੱਤਾ ਹੈ ਅਤੇ ਤੁਸੀਂ 'ਹਾਂ' 'ਤੇ ਟੈਪ ਕਰਦੇ ਹੋ, ਤਾਂ ਇਹ ਤੁਹਾਨੂੰ ਰਿਫੰਡ ਸਥਿਤ ਆਈ.ਟੀ-ਵੀ ਰਿਸੀਪ ਸਟੇਟਸ, ਰਿਟਰਨ ਦਾ ਈ-ਵੇਰਿਫਾਈ ਅਤੇ ਫਾਈਲ ਰਿਵਾਇਜਡ ਰਿਟਰਨ ਵਰਗੇ ਆਪਸ਼ਨ ਦਿਖਾਏਗਾ।
5. ਤੀਸਰਾ ਆਪਸ਼ਨ tex tools ਹੈ ਜਿੱਥੇ ਹਾਉਸ ਰੇਟ ਅਲਾਉਂਸ ਕੈਲਕੁਲੇਸ਼ਨ. ਟੀ.ਡੀ.ਐੱਸ ਅਤੇ ਅਡਵਾਂਸ ਟੈਕਸ ਕੈਲਕੁਲੇਸ਼ਨ ਦੀ ਵੀ ਜਾਣਕਾਰੀ ਪਾ ਸਕਦੇ ਹੋ।
6. ਇਸਦੇ ਬਾਅਦ got a problem ਦਾ ਆਪਸ਼ਨ ਹੈ, ਜਿਸ 'ਚ ਪੈਨ ਮਾਈਗ੍ਰੇਸ਼ਨ, ਟੀ.ਡੀ.ਐੱਸ.ਦਾ ਮਿਸਮੈਚ ਕਰਨਾ ਜਾਂ ਆਪਣੀ ਰਿਫੰਡ ਦੀ ਸਥਿਤੀ ਜਾਣਨ ਨੂੰ ਮਿਲਦੀ ਹੈ।
7. ਇਸਦੇ ਨਾਲ ਹੀ PAN/TAN ਖਾਤੇ ਨਾਲ ਜੁੜੀਆਂ ਜਾਣਕਾਰੀਆਂ ਵੀ ਲੈ ਸਕਦੇ ਹੋ। ਇਥੇ ਪੁੱਛਿਆ ਜਾਂਦਾ ਹੈ ਕਿ ਪਹਿਲਾ ਤੋਂ ਹੀ ਪੈਨ ਕਾਰਡ ਹੈ ਜਾਂ ਨਹੀਂ? ਜੇਕਰ 'ਹਾਂ' 'ਤੇ ਟੈਪ ਕਰਦੇ ਹੋ, ਤਾਂ ਪੈਨ ਕਾਰਡ ਨੂੰ ਫਿਰ ਤੋਂ ਇਸ਼ੂ ਕਰਾਉਣ ਦਾ ਆਪਸ਼ਨ ਦਿੰਦਾ ਹੈ, ਪੈਨ ਕਾਰਡ 'ਚ ਸੁਧਾਰ ਕਰਨ ਦਾ ਆਪਸ਼ਨ, ਪੈਨ ਤਸਦੀਕ ਕਰਨ ਜਾਂ ਡੁਪਲੀਕੇਟ ਕਾਪੀ ਜਮ੍ਵਾ ਕਰਾਉਣ ਦੇ ਵੀ ਆਪਸ਼ਨ ਹਨ।
8. ਇਸ 'ਚ tds/traces ਦਾ ਆਪਸ਼ਨ ਵੀ ਹੈ, ਜਿਸ 'ਚ ਟੈਕਸ ਕਟੌਤੀ ਦੇ ਦਾਇਰੇ 'ਚ ਆਉਦੇ ਹਨ, ਤਾ ਤੁਹਾਨੂੰ ਟੀ.ਡੀ.ਐੱਸ ਰਿਟਰਨ ਫਾਈਲ ਕਰਨ ਦੇ ਲਈ ਲਿੰਕ, ਟੀ.ਡੀ.ਐੱਸ ਦਰਾਂ ਦੀ ਜਾਂਚ ਕਰਾਉਣ ਦੇ ਲਈ ਸਾਰੇ ਸੰਬੰਧਿਤ ਫਾਰਮ ਆਨਲਾਈਨ ਸੁਧਾਰ ਕਰਾਉਣ ਜਾਂ ਟੀ.ਡੀ.ਐੱਸ. ਟੀ.ਸੀ.ਐੱਸ. ਨੂੰ ਈ-ਪੇਮੇਂਟ ਕਰਨ ਦੇ ਵਿਕਲਪ ਮਿਲੇਗਾ। ਸੰਪਤੀ ਦੀ ਵਿਕਰੀ ਅਤੇ ਹੋਰ ਜਾਣਕਾਰੀ ਦੇ ਬਾਰੇ 'ਚ ਵੀ ਟੀ.ਡੀ.ਐੱਸ. ਦੀ ਗਣਨਾ ਕਰ ਸਕਦੇ ਹੋ।
9. tex payment ਦਾ ਆਪਸ਼ਨ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਕਿ ਟੈਕਸ ਦਾ ਪੇਮੇਂਟ ਕਿਥੇ ਅਤੇ ਕਿਵੇ ਕਰੀਏ ? ਇਸ 'ਚ ਤੁਹਾਨੂੰ ਆਨਲਾਈਨ ਅਤੇ ਆਫਲਾਈਨ ਦੋਨੋਂ ਤਰੀਕਾਂ ਦੇ ਬਾਰੇ 'ਚ ਜਾਣਕਾਰੀ ਦੇਵੇਗਾ। ਇਸਦੇ ਇਲਾਵਾ ਟੈਕਸ ਕੈਲਕੁਲੇਸ਼ਨ ਅਤੇ ਟੈਕਸ ਕ੍ਰੇਡਿਟ ਮਿਸਮੈਚ ਦੇ ਲਈ ਆਪਣੇ ਆਈ.ਟੀ.ਆਰ . ਨੂੰ ਸੁਧਾਰਣ ਦਾ ਆਪਸ਼ਨ ਵੀ ਦਿੰਦਾ ਹੈ।
ਨੋਇਡਾ-ਗ੍ਰੇਟਰ ਨੋਇਡਾ ਸਰਕਲ ਰੇਟ 'ਚ ਕੋਈ ਬਦਲਾਅ ਨਹੀਂ
NEXT STORY