ਨਵੀਂ ਦਿੱਲੀ-ਇਸ ਸਾਲ ਫਰਵਰੀ 'ਚ ਸਾਹਮਣੇ ਆਏ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਘਪਲੇ 'ਤੇ ਇਕ ਅੰਦਰਲੀ ਜਾਂਚ ਰਿਪੋਰਟ ਆਈ ਹੈ। ਪੀ. ਐੱਨ. ਬੀ. ਵੱਲੋਂ ਕੀਤੀ ਗਈ ਅੰਦਰਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ 14,000 ਕਰੋੜ ਰੁਪਏ ਦਾ ਫਰਜ਼ੀਵਾੜਾ ਖਤਰਾ ਕੰਟਰੋਲ ਅਤੇ ਮਾਨੀਟਰਿੰਗ ਦੀਆਂ ਖਾਮੀਆਂ ਕਾਰਨ ਹੋਇਆ ਹੈ। ਜਾਂਚ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੀ. ਐੱਨ. ਬੀ. ਦੇ ਇਸ ਫਰਜ਼ੀਵਾੜੇ 'ਚ ਕੁਲ 54 ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ 'ਚ ਕਲਰਕ, ਫਾਰੇਨ ਐਕਸਚੇਂਜ ਮੈਨੇਜਰ, ਆਡਿਟਰ ਅਤੇ ਰਿਜਨਲ ਆਫਿਸ ਦੇ ਮੁਖੀ ਸ਼ਾਮਲ ਹਨ। ਇਨ੍ਹਾਂ 54 ਅਧਿਕਾਰੀਆਂ 'ਚੋਂ 8 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਕਿ ਇਸ ਫਰਜ਼ੀਵਾੜੇ ਦੇ ਸਬੰਧ ਪੀ. ਐੱਨ. ਬੀ. ਦੀਆਂ ਕੁਝ ਹੀ ਬ੍ਰਾਂਚਾਂ ਨਾਲ ਨਹੀਂ, ਸਗੋਂ ਕਈ ਬ੍ਰਾਂਚਾਂ ਨਾਲ ਜੁੜੇ ਹੋਏ ਹਨ।
ਫਿਲਹਾਲ ਇਹ ਰਿਪੋਰਟ ਜਨਤਕ ਨਹੀਂ ਕੀਤੀ ਗਈ ਹੈ। ਰਿਪੋਰਟ 'ਚ ਫਰਜ਼ੀਵਾੜੇ ਤੋਂ ਬਾਅਦ ਸ਼ੱਕੀ ਜ਼ਿੰਮੇਵਾਰਾਂ ਖਿਲਾਫ ਕਾਰਵਾਈ ਨਾ ਕਰਨ ਦਾ ਵੀ ਜ਼ਿਕਰ ਹੈ। ਰਿਪੋਰਟ 'ਚ ਅੱਗੇ ਇਹ ਵੀ ਖੁਲਾਸਾ ਹੋਇਆ ਹੈ ਕਿ ਬੈਂਕ ਨੇ ਫਾਰੇਨ ਲੈਟਰਜ਼ ਆਫ ਕ੍ਰੈਡਿਟ (ਐੱਫ. ਐੱਲ. ਸੀ.) ਲਈ ਕਮਿਸ਼ਨ ਵਾਊਚਰਾਂ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਅਤੇ ਬਾਅਦ 'ਚ ਮੁੰਬਈ ਸਰਕਲ ਦਫਤਰ ਵੱਲੋਂ ਜ਼ੋਨਲ ਆਫਿਸ ਨੂੰ ਗਲਤ ਜਾਣਕਾਰੀ ਭੇਜੀ ਗਈ। ਇਹੀ ਨਹੀਂ ਪੀ. ਐੱਨ. ਬੀ. ਮੁੰਬਈ ਦੇ ਸਰਕਲ ਦਫਤਰ ਨੇ ਆਪਣੇ ਅਧੀਨ ਆਉਂਦੀਆਂ 5 ਬ੍ਰਾਂਚਾਂ ਦੀਆਂ ਸਾਰੀਆਂ ਤਿਮਾਹੀ ਰਿਪੋਰਟਾਂ ਨੂੰ ਚੰਗੀ ਤਰ੍ਹਾਂ ਜਾਂਚਣ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਇਸ ਦਫਤਰ ਨੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਪ੍ਰਦਾਨ ਨਹੀਂ ਕੀਤੀ।
ਜਾਂਚ ਪੜਤਾਲ ਤੋਂ ਪਤਾ ਲੱਗਾ ਹੈ ਕਿ ਪੀ. ਐੱਨ. ਬੀ. ਦੇ ਕੋਲ 114 ਕਰੋੜ ਰੁਪਏ ਦੀ ਰਾਸ਼ੀ ਦੇ ਬਿੱਲ ਆਫ ਐਂਟਰੀਜ਼ (ਬੀ. ਓ. ਈਜ਼) ਦੇ 1,804 ਕੇਸ ਪੈਂਡਿੰਗ ਸਨ, ਜਿਨ੍ਹਾਂ 'ਚ ਨੀਰਵ ਮੋਦੀ ਦੀ ਕੰਪਨੀ ਫਾਇਰਸਟਾਰ ਗਰੁੱਪ ਅਤੇ ਮੇਹੁਲ ਚੋਕਸੀ ਦੀ ਕੰਪਨੀ ਗੀਤਾਂਜਲੀ ਗਰੁੱਪ ਵੀ ਸ਼ਾਮਲ ਹੈ।
ਜ਼ਿਆਦਾ ਖਰਚਾ ਕਰਨ ਵਾਲੇ 1700 ਲੋਕ ਆਮਦਨ ਕਰ ਵਿਭਾਗ ਦੇ ਰਾਡਾਰ 'ਤੇ
NEXT STORY