ਨਵੀਂ ਦਿੱਲੀ(ਮੇ. ਟੁ.)-ਦੇਸ਼ ਭਰ 'ਚ ਜ਼ਿਆਦਾ ਖਰਚਾ ਕਰਨ ਵਾਲੇ 1700 ਲੋਕ ਆਮਦਨ ਕਰ ਵਿਭਾਗ ਦੇ ਰਾਡਾਰ 'ਤੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਅਜਿਹੇ ਹਨ, ਜਿਨ੍ਹਾਂ ਦੀ ਆਮਦਨ ਉਨ੍ਹਾਂ ਦੇ ਖਰਚੇ ਜਾਂ ਨਿਵੇਸ਼ ਨਾਲ ਮੇਲ ਨਹੀਂ ਖਾਂਦੀ ਹੈ। ਟੈਕਸ ਚੋਰੀ ਰੋਕਣ ਲਈ ਵਿਭਾਗ ਇਹ ਚੌਕਸੀ ਵਰਤ ਰਿਹਾ ਹੈ। ਅਜਿਹੇ ਲੋਕਾਂ 'ਤੇ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਜ਼ਿਆਦਾ ਖਰਚਾ ਕਰਨ ਵਾਲਿਆਂ 'ਚ ਫਾਈਵ ਸਟਾਰ ਹੋਟਲ ਅਤੇ ਸਿਖਰਲੇ ਡਿਜ਼ਾਈਨਰ ਸ਼ਾਮਲ ਹਨ।
ਪਾਇਆ ਗਿਆ ਹੈ ਕਿ ਇਨ੍ਹਾਂ ਡਿਫਾਲਟਰਾਂ ਨੇ ਬਿਨਾਂ ਪੈਨ ਕਾਰਡ ਦਾ ਵੇਰਵਾ ਦਿੱਤੇ 2 ਲੱਖ ਰੁਪਏ ਤੋਂ ਜ਼ਿਆਦਾ ਦੀ ਖਰੀਦਦਾਰੀ ਕੀਤੀ ਹੈ। 2 ਲੱਖ ਰੁਪਏ ਤੋਂ ਜ਼ਿਆਦਾ ਦੇ ਨਕਦ ਲੈਣ-ਦੇਣ ਨੂੰ ਨਾਜਾਇਜ਼ ਆਮਦਨ ਮੰਨਿਆ ਜਾਵੇਗਾ।
ਪ੍ਰਮੁੱਖ ਡਿਫਾਲਟਰਾਂ 'ਚ ਦਿੱਲੀ ਦਾ ਇਕ ਫ਼ੈਸ਼ਨ ਡਿਜ਼ਾਈਨਰ ਵੀ ਹੈ, ਜਿਸ ਦੇ ਇੱਥੇ ਹਾਲ ਹੀ 'ਚ ਵਿਭਾਗ ਨੇ ਛਾਪੇਮਾਰੀ ਕੀਤੀ। ਇਥੇ ਨਕਦੀ 'ਚ ਵਿਕਰੀ ਵਿਖਾ ਕੇ ਵੱਡੇ ਪੱਧਰ 'ਤੇ ਟੈਕਸ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਮੁੰਬਈ ਦਾ ਲੁਇਸ ਵਿਟਨ ਦਾ ਡੀਲਰ ਅਤੇ ਗੁਹਾਟੀ ਦਾ ਹਾਰਲੇ ਡੇਵਿਡਸਨ ਡੀਲਰ ਵੀ ਆਮਦਨ ਕਰ ਵਿਭਾਗ ਦੇ ਨਿਸ਼ਾਨੇ 'ਤੇ ਹਨ। ਸੂਤਰਾਂ ਨੇ ਦੱਸਿਆ ਕਿ ਕੁਝ ਵਪਾਰੀ ਸਾਫਟਵੇਅਰ 'ਚ ਛੇੜਛਾੜ ਕਰ ਕੇ ਬਿਲਿੰਗ ਪ੍ਰਕਿਰਿਆ 'ਚ ਰੁਕਾਵਟ ਪਾ ਰਹੇ ਸਨ। ਇਹ ਕਾਰਵਾਈ ਉਸ ਸਮੇਂ ਸ਼ੁਰੂ ਕੀਤੀ ਗਈ ਹੈ, ਜਦੋਂ ਸਰਕਾਰ ਮਾਲੀਆ 'ਚ ਵਾਧਾ ਕਰਨਾ ਚਾਹੁੰਦੀ ਹੈ।
ਟਰੰਪ ਡਬਲਯੂ. ਟੀ. ਓ. ਤੋਂ ਹਟਣ ਦੇ ਚਾਹਵਾਨ
NEXT STORY