ਨਵੀਂ ਦਿੱਲ਼ੀ - ਧੀਆਂ-ਪੁੱਤਰਾਂ ਦਰਮਿਆਨ ਸਦੀਆਂ ਤੋਂ ਚਲਿਆ ਆ ਰਿਹਾ ਵਿਤਕਰੇ ਦਾ ਪਾੜਾ ਹੁਣ ਭਰਦਾ ਦਿਖਾਈ ਦੇ ਰਿਹਾ ਹੈ। ਦੇਸ਼ ਦੇ ਕਈ ਵੱਡੇ ਵਪਾਰੀ ਪਿਤਾ ਆਪਣੇ ਕਾਰੋਬਾਰ ਦੀ ਜ਼ਿੰਮੇਵਾਰੀ ਆਪਣੀਆਂ ਧੀਆਂ ਦੇ ਹੱਥ ਦੇ ਰਹੇ ਹਨ। ਵਪਾਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਰਨਾਰਡ ਅਰਨੌਲਟ ਨੇ ਲਗਭਗ 72.4 ਹਜ਼ਾਰ ਕਰੋੜ ਰੁਪਏ ਦੇ ਲਗਜ਼ਰੀ ਸਮਾਨ ਦੇ ਦੂਜੇ ਸਭ ਤੋਂ ਵੱਡੇ ਬ੍ਰਾਂਡ ਡਾਇਰ ਦੀ ਜ਼ਿੰਮੇਵਾਰੀ ਆਪਣੀ ਬੇਟੀ ਡੇਲਫਾਈਨ ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਉਹ 1 ਫਰਵਰੀ ਤੋਂ ਨਵਾਂ ਅਹੁਦਾ ਸੰਭਾਲਣਗੇ। ਬਰਨਾਰਡ ਨੇ ਕਿਹਾ ਕਿ ਡੇਲਫਾਈਨ ਨੇ ਲੂਈ ਵਿਟਨ ਦੇ ਕਾਰਜਕਾਰੀ ਉਪ ਪ੍ਰਧਾਨ ਵਜੋਂ ਸੇਵਾ ਕਰਦੇ ਹੋਏ ਵਿਕਰੀ ਦੇ ਨਵੇਂ ਰਿਕਾਰਡ ਬਣਾਏ।
ਇਹ ਵੀ ਪੜ੍ਹੋ : Hemleys, Archies ਅਤੇ ਹੋਰ ਸਟੋਰਾਂ ਤੋਂ 18,500 ਖਿਡੌਣੇ ਜ਼ਬਤ, ਈ-ਕਾਮਰਸ ਕੰਪਨੀਆਂ ਨੂੰ ਵੀ ਨੋਟਿਸ ਜਾਰੀ
ਨੋਏਲ ਟਾਟਾ ਦੀ ਬੇਟੀ ਲੀਹ 2002 ਤੋਂ ਤਾਜ ਗਰੁੱਪ ਆਫ ਹੋਟਲਜ਼ ਦਾ ਪ੍ਰਬੰਧਨ ਕਰ ਰਹੀ ਹੈ। ਅਧਿਐਨ ਅਨੁਸਾਰ ਮੌਜੂਦਾ ਸਮੇਂ ਦੇਸ਼ ਵਿੱਚ 24% ਪਰਿਵਾਰਕ ਕਾਰੋਬਾਰ ਔਰਤਾਂ ਦੁਆਰਾ ਚਲਾਇਆ ਜਾ ਰਿਹਾ ਹੈ। ਇਹਨਾਂ ਵਿੱਚੋਂ 76% ਪਿਤਾ ਅਤੇ 24% ਪਤੀ ਦਾ ਕਾਰੋਬਾਰ ਸੰਭਾਲ ਰਹੀਆਂ ਹਨ।
ਈਸ਼ਾ ਅੰਬਾਨੀ
ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਸਾਲ 2014 ਵਿੱਚ ਰਿਲਾਇੰਸ ਜੀਓ ਅਤੇ ਰਿਲਾਇੰਸ ਰਿਟੇਲ ਨਾਲ ਜੁੜੀ। ਈਸ਼ਾ ਅੰਬਾਨੀ ਵਿਚ ਆਪਣੇ ਦਾਦਾ ਧੀਰੂ ਭਾਈ ਅੰਬਾਨੀ ਅਤੇ ਪਿਤਾ ਦੀ ਤਰ੍ਹਾਂ ਕਾਰੋਬਾਰ ਦੀ ਦੂਰ ਅੰਦੇਸ਼ੀ ਹੈ। ਈਸ਼ਾ ਦੀ ਦੇਖਰੇਖ ਵਿਚ ਜੀਓ 421.3 ਮਿਲੀਅਨ ਗਾਹਕਾਂ ਦੇ ਨਾਲ ਦੇਸ਼ ਦਾ ਸਭ ਤੋਂ ਵੱਡਾ ਮੋਬਾਈਲ ਨੈੱਟਵਰਕ ਬਣ ਗਿਆ ਹੈ। ਰਿਲਾਇੰਸ ਰਿਟੇਲ ਦੁਨੀਆ ਦਾ ਦੂਜਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਰਿਟੇਲਰ ਹੈ।
ਇਹ ਵੀ ਪੜ੍ਹੋ : Google ਨੂੰ 936.44 ਕਰੋੜ ਰੁਪਏ ਦੇ ਜੁਰਮਾਨੇ ਦੇ ਮਾਮਲੇ ’ਚ NCLAT ਨੇ ਦਿੱਤਾ ਵੱਡਾ ਝਟਕਾ
ਨਿਸਾਬਾ ਗੋਦਰੇਜ
ਨਿਸਾਬਾ ਨੂੰ ਮਈ 2017 ਵਿੱਚ ਉਸਦੇ ਪਿਤਾ ਆਦਿ ਗੋਦਰੇਜ ਨੇ ਕਾਰਜਕਾਰੀ ਪ੍ਰਧਾਨ ਬਣਾਇਆ। ਉਦੋਂ ਤੋਂ ਗੋਦਰੇਜ ਕੰਜ਼ਿਊਮਰ ਲਿਮਿਟੇਡ ਸਾਲਾਨਾ 18% ਸ਼ੁੱਧ ਲਾਭ ਕਮਾ ਰਹੀ ਹੈ। ਇਹ 2015-16 ਵਿੱਚ ~ 8,305 ਕਰੋੜ ਸੀ, ਜੋ 2021-22 ਵਿੱਚ ਵੱਧ ਕੇ 17,831 ਕਰੋੜ ਹੋ ਗਿਆ।
ਰੋਸ਼ਨੀ ਨਾਦਰ
20 ਜੁਲਾਈ ਵਿੱਚ ਰੋਸ਼ਨੀ ਨੂੰ ਪਿਤਾ ਸ਼ਿਵ ਨਾਦਰ ਦੀ ਥਾਂ ਐਚਸੀਐਲ ਦਾ ਚੇਅਰਪਰਸਨ ਬਣਾਇਆ ਗਿਆ। ਮਾਰਚ 2020 ਵਿੱਚ ਕੰਪਨੀ ਦਾ ਸ਼ੁੱਧ ਲਾਭ 8,969 ਕਰੋੜ ਰੁਪਏ ਸੀ। ਕੋਰੋਨਾ ਤੋਂ ਬਾਅਦ ਵੀ 22 ਮਾਰਚ ਤੱਕ 10874 ਕਰੋੜ ਦਾ ਲਾਭ ਕਮਾਇਆ।
ਵਿਨੀਤਾ ਗੁਪਤਾ
13 ਸਤੰਬਰ ਨੂੰ ਪਿਤਾ ਦੇਸ਼ ਬੰਧੂ ਨੇ ਵਿਨੀਤਾ ਨੂੰ ਦੇਸ਼ ਦੀ ਤੀਜੀ ਸਭ ਤੋਂ ਵੱਡੀ ਫਾਰਮਾ ਕੰਪਨੀ ਲੁਪਿਨ ਦੀ ਵਾਗਡੋਰ ਸੌਂਪੀ। ਵਿਨੀਤਾ ਨੇ ਆਪਣੀ ਦੇਖ-ਰੇਖ ਹੇਠ ਕਈ ਨਵੀਂਆਂ ਕੰਪਨੀਆਂ ਦੀ ਪ੍ਰਾਪਤੀਆਂ ਕੀਤੀਆਂ। ਨਤੀਜਾ ਇਹ ਹੈ ਕਿ ਕੰਪਨੀ ਦੇ ਟਰਨਓਵਰ ਵਿਚ ਇਹ ਨਵੀਆਂ ਕੰਪਨੀਆਂ ਦੀ ਲਗਭਗ 40% ਹਿੱਸੇਦਾਰੀ ਹੈ।
ਇਹ ਵੀ ਪੜ੍ਹੋ : ਨਿਯਮਾਂ ਦੀ ਅਣਦੇਖੀ ਬਣੀ ਹਵਾਈ ਯਾਤਰੀਆਂ ਨੂੰ ਛੱਡ ਕੇ ਜਾਣ ਦੀ ਘਟਨਾ, ਜ਼ਰੂਰੀ ਹੁੰਦੀ ਹੈ ਗਾਈਡਲਾਈਨਜ਼ ਦੀ ਪਾਲਣਾ
ਫੋਰਬਸ ਦੀ ਸੂਚੀ: 50 ਸਾਲ ਤੋਂ ਵੱਧ ਉਮਰ ਦੀਆਂ ਚੋਟੀ ਦੀਆਂ 50 ਕਾਰੋਬਾਰੀ ਔਰਤਾਂ ਵਿੱਚ 6 ਭਾਰਤੀ
ਫੋਰਬਸ ਨੇ ਏਸ਼ੀਆ-ਪ੍ਰਸ਼ਾਂਤ ਦੀਆਂ ਟੌਪ-50 ਔਰਤਾਂ ਦੀ ਸੂਚੀ ਜਾਰੀ ਕੀਤੀ, ਜੋ 50 ਤੋਂ ਵੱਧ ਹਨ ਅਤੇ ਨਵੀਂ ਪੀੜ੍ਹੀ ਨੂੰ ਰਸਤਾ ਦਿਖਾ ਰਹੀਆਂ ਹਨ।
ਸੰਘਾਮਿਤਰਾ ਬੰਦੋਪਾਧਿਆਏ: ਪੇਸ਼ੇ ਤੋਂ ਕੰਪਿਊਟਰ ਵਿਗਿਆਨੀ। 2015 ਵਿੱਚ, ਉਹ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ ਦੀ ਪਹਿਲੀ ਮਹਿਲਾ ਡਾਇਰੈਕਟਰ ਬਣੀ। 2022 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਮਾਧਬੀ ਪੁਰੀ ਬੁਚ: ਮਾਰਚ 2022 ਵਿੱਚ ਮਾਰਕੀਟ ਰੈਗੂਲੇਟਰ ਸੇਬੀ ਦੀ ਪਹਿਲੀ ਮਹਿਲਾ ਚੇਅਰਪਰਸਨ ਵਜੋਂ ਚੁਣੀ ਗਈ। ਸਰਕਾਰ ਨੂੰ ਵਟਸਐਪ ਅਤੇ ਇੰਸਟਾਗ੍ਰਾਮ 'ਤੇ ਅੰਦਰੂਨੀ ਵਪਾਰ ਬੰਦ ਕਰਨ ਲਈ ਕਿਹਾ ਗਿਆ ਹੈ।
ਜਰੀਨ ਦਾਰੂਵਾਲਾ : 2016 ਵਿੱਚ ਸਟੈਂਡਰਡ ਚਾਰਟਰਡ ਬੈਂਕ ਇੰਡੀਆ ਦੀ ਸੀਈਓ ਬਣੀ, 2019 ਤੱਕ ਬੈਂਕ ਨੂੰ ਘਾਟੇ ਤੋਂ ਬਾਹਰ ਲਿਆਂਦਾ।
ਇਸ ਸੂਚੀ ਵਿੱਚ ਫੈਸ਼ਨ ਹਾਊਸ ਦੀ ਸੰਸਥਾਪਕ ਅਨੀਤਾ ਡੋਗਰੇ, ਸੇਲ ਦੀ ਚੇਅਰਪਰਸਨ ਸੋਮਾ ਮੰਡਲ ਅਤੇ 2022 ਬੁਕਰ ਪੁਰਸਕਾਰ ਜੇਤੂ ਗੀਤਾਂਜਲੀ ਸ਼੍ਰੀ ਵੀ ਸ਼ਾਮਲ ਹਨ।
ਇਹ ਧੀਆਂ ਜਿਹਨਾਂ ਨੂੰ ਬਾਪ ਦੇ ਕਾਰੋਬਾਰ ਵਿੱਚ ਕੋਈ ਦਿਲਚਸਪੀ ਨਹੀਂ
ਪੈਕਡ ਵਾਟਰ ਕੰਪਨੀ ਬਿਸਲੇਰੀ ਜਿਸਦੀ ਕੀਮਤ 7 ਹਜ਼ਾਰ ਕਰੋੜ ਰੁਪਏ ਹੈ। ਇਸ ਦੇ ਮਾਲਕ ਰਮੇਸ਼ ਚੌਹਾਨ ਦੀ ਧੀ ਜਯੰਤੀ ਨੂੰ ਆਪਣੇ ਬਾਪ ਦੇ ਕਾਰੋਬਾਰ ਵਿਚ ਦਿਲਚਸਪੀ ਨਹੀਂ ਹੈ। ਹਾਲਾਂਕਿ ਉਹ ਪਿਛਲੇ 13 ਸਾਲਾਂ ਤੋਂ ਆਪਣੇ ਪਿਤਾ ਦਾ ਕਾਰੋਬਾਰ ਸੰਭਾਲ ਰਹੀ ਸੀ। ਹੁਣ ਬਿਸਲੇਰੀ ਕੰਪਨੀ ਦਾ ਸੌਦਾ ਟਾਟਾ ਕੰਜ਼ਿਊਮਰ ਨਾਲ ਹੋਇਆ ਸੀ। ਕੁਮਾਰ ਮੰਗਲਮ ਬਿਰਲਾ ਦੀ ਬੇਟੀ ਅਨੰਨਿਆ ਨੂੰ ਵੀ ਆਪਣੇ ਬਾਪ ਦੇ ਕਾਰੋਬਾਰ ਵਿਚ ਦਿਲਚਸਪੀ ਨਹੀਂ ਹੈ ਉਸ ਨੇ ਆਪਣੀ ਮਾਈਕ੍ਰੋਫਾਈਨੈਂਸ ਕੰਪਨੀ 'ਸਵਤੰਤਰ' ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਸੇਬੀ ਨੇ ਸਹਾਰਾ ਸਮੂਹ ਦੀ ਕੰਪਨੀ ਅਤੇ ਹੋਰਾਂ ਨੂੰ 6.48 ਕਰੋੜ ਰੁਪਏ ਦਾ ਡਿਮਾਂਡ ਨੋਟਿਸ ਭੇਜਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਗਲੇ ਵਿੱਤੀ ਸਾਲ ਦੇ ਬਜਟ 'ਚ ਵਿੱਤੀ ਘਾਟਾ 5.8 ਫੀਸਦੀ 'ਤੇ ਰੱਖਣ ਦਾ ਅਨੁਮਾਨ : ਇਕਰਾ
NEXT STORY