ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਸਾੜ੍ਹੀ ਦਾ ਸਥਾਨ ਹਮੇਸ਼ਾ ਤੋਂ ਸਭ ਤੋਂ ਉੱਪਰ ਰਿਹਾ ਹੈ। ਖਾਸ ਕਰ ਕੇ ਜਦੋਂ ਗੱਲ ਬਨਾਰਸੀ ਸਿਲਕ ਸਾੜ੍ਹੀ ਦੀ ਹੋਵੇ ਤਾਂ ਇਹ ਹਰ ਔਰਤ ਦੀ ਪਹਿਲੀ ਪਸੰਦ ਬਣੀ ਹੋਈ ਹੈ। ਬਨਾਰਸੀ ਸਾੜ੍ਹੀ ਔਰਤਾਂ ਨੂੰ ਰਾਇਲ ਲੁਕ ਦਿੰਦੀ ਹੈ। ਇਸ ਦਾ ਸ਼ਾਨਦਾਰ ਸਿਲਕ ਫੈਬਰਿਕ, ਬਿਹਤਰੀਨ ਜਰੀ ਵਰਕ ਅਤੇ ਚਮਕਦਾਰ ਫਿਨਿਸ਼ਿੰਗ ਇਸ ਨੂੰ ਬਾਕੀ ਸਾੜ੍ਹੀਆਂ ਨਾਲੋਂ ਵੱਖ ਅਤੇ ਖਾਸ ਬਣਾਉਂਦੀ ਹੈ। ਬਨਾਰਸੀ ਸਿਲਕ ਸਾੜ੍ਹੀ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਸ਼ੁੱਧ ਸਿਲਕ ਫੈਬਰਿਕ ਅਤੇ ਉਸ ’ਤੇ ਕੀਤਾ ਗਿਆ ਸੋਨੇ-ਚਾਂਦੀ ਦਾ ਬਰੀਕ ਜਰੀ ਵਰਕ ਹੈ। ਇਸ ’ਚ ਸਟੋਨ, ਮਿਰਰ ਜਾਂ ਮੋਤੀ ਦਾ ਭਾਰਾ ਕੰਮ ਨਹੀਂ ਹੁੰਦਾ, ਫਿਰ ਵੀ ਇਸ ਦੀ ਚਮਕ ਅਤੇ ਸ਼ਾਈਨ ਇੰਨੀ ਸ਼ਾਨਦਾਰ ਹੁੰਦੀ ਹੈ ਕਿ ਇਹ ਆਪਣੇ ਆਪ ’ਚ ਪੂਰੀ ਲੁਕ ਨੂੰ ਸੁੰਦਰ ਬਣਾ ਦਿੰਦੀ ਹੈ। ਇਹੀ ਸਾਦਗੀ ਅਤੇ ਰਾਇਲ ਟੱਚ ਇਸ ਨੂੰ ਸਦੀਆਂ ਤੋਂ ਹਰਮਨ ਪਿਆਰਾ ਬਣਾ ਰਹੀ ਹੈ। ਇਸ ਦੀ ਇਕ ਹੋਰ ਖੂਬੀ ਇਹ ਹੈ ਕਿ ਇਹ ਲੰਮੇਂ ਸਮੇਂ ਤੱਕ ਨਵੀਂ ਵਰਗੀ ਬਣੀ ਰਹਿੰਦੀ ਹੈ। ਧੋਣ-ਪਹਿਨਣ ਨਾਲ ਵੀ ਇਸ ਦੀ ਚਮਕ ਘੱਟ ਨਹੀਂ ਹੁੰਦੀ, ਇਸ ਲਈ ਔਰਤਾਂ ਇਸ ਨੂੰ ਵਾਰ-ਵਾਰ ਪਹਿਨਣਾ ਪਸੰਦ ਕਰਦੀਆਂ ਹਨ।
ਬਨਾਰਸੀ ਸਾੜ੍ਹੀਆਂ ’ਚ ਰੰਗਾਂ ਦੀ ਭਰਮਾਰ ਹੈ। ਸੱਜ ਵਿਆਹੀਆਂ ਮੁਟਿਆਰਾਂ ਲਈ ਲਾਲ, ਮੈਰੂਨ, ਗੋਲਡਨ ਅਤੇ ਗੂੜ੍ਹੇ ਲਾਲ ਰੰਗ ਦੀਆਂ ਭਾਰੀ ਬਨਾਰਸੀ ਸਾੜ੍ਹੀਆਂ ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ। ਉੱਥੇ ਹੀ ਮੁਟਿਆਰਾਂ ਰਾਇਲ ਬਲਿਊ, ਬਲੈਕ, ਪੀਚ, ਸਕਾਈ ਬਲਿਊ, ਮਸਟਰਡ ਯੈਲੋ, ਗ੍ਰੀਨ ਅਤੇ ਐਮਰਾਲਡ ਵਰਗੇ ਹਲਕੇ ਰੰਗਾਂ ਦੀਆਂ ਸਾੜ੍ਹੀਆਂ ਨੂੰ ਖੂਬ ਪਸੰਦ ਕਰ ਰਹੀਆਂ ਹਨ। ਇਹ ਰੰਗ ਹਰ ਸਕਿਨ ਟੋਨ ’ਤੇ ਖੂਬਸੂਰਤੀ ਨਾਲ ਨਿੱਖਰਦੇ ਹਨ ਅਤੇ ਵੱਖ-ਵੱਖ ਮੌਕਿਆਂ ਦੇ ਹਿਸਾਬ ਨਾਲ ਪ੍ਰਫੈਕਟ ਲੱਗਦੇ ਹਨ। ਬਨਾਰਸੀ ਸਿਲਕ ਸਾੜ੍ਹੀ ਸਿਰਫ ਇਕ ਪਹਿਰਵਾ ਹੀ ਨਹੀਂ, ਸਗੋਂ ਭਾਰਤੀ ਸੱਭਿਆਚਾਰ ਅਤੇ ਸ਼ਿਲਪਕਲਾ ਦਾ ਜਿਊਂਦਾ ਪ੍ਰਤੀਕ ਹੈ। ਇਹ ਹਰ ਔਰਤ ਨੂੰ ਰਾਣੀ ਵਰਗਾ ਅਹਿਸਾਸ ਕਰਵਾਉਂਦੀ ਹੈ।
ਬਨਾਰਸੀ ਸਾੜ੍ਹੀ ਦੇ ਨਾਲ ਸਿੰਪਲ ਕਾਟਨ ਜਾਂ ਸਿਲਕ ਬਲਾਊਜ਼ ਵੀ ਸ਼ਾਨਦਾਰ ਲੱਗਦੇ ਹਨ ਜਦੋਂ ਕਿ ਡਿਜ਼ਾਈਨਰ ਹੈਵੀ ਬਲਾਊਜ਼ ਜਿਵੇਂ ਕਢਾਈ, ਕੱਟ ਵਰਕ, ਬਨਾਰਸੀ ਫੈਬਰਿਕ ਦੇ ਹੀ ਬਲਾਊਜ਼ ਲੁਕ ਕਈ ਗੁਣਾ ਸੁੰਦਰ ਬਣਾਉਂਦੇ ਹਨ। ਅੱਜਕੱਲ ਬ੍ਰਾਇਡਲ ਬਨਾਰਸੀ ਸਾੜ੍ਹੀ ਦੇ ਨਾਲ ਮੈਚਿੰਗ ਹੈਵੀ ਬਲਾਊਜ਼ ਬਹੁਤ ਟ੍ਰੈਂਡ ’ਚ ਹਨ। ਬਨਾਰਸੀ ਸਾੜ੍ਹੀ ਦੇ ਨਾਲ ਜਿਊਲਰੀ ਦੀ ਚੋਣ ਵੀ ਖਾਸ ਹੁੰਦੀ ਹੈ। ਗੋਲਡ, ਡਾਇਮੰਡ, ਕੁੰਦਨ ਜਾਂ ਪੋਲਕੀ ਜਿਊਲਰੀ ਇਸ ਦੇ ਨਾਲ ਸਭ ਤੋਂ ਜ਼ਿਆਦਾ ਸੂਟ ਕਰਦੀ ਹੈ। ਲਾਈਟ ਡੇਲੀ ਵੀਅਰ ਬਨਾਰਸੀ ਸਾੜ੍ਹੀ ਦੇ ਨਾਲ ਮਿਨੀਮਲ ਜਿਊਲਰੀ ਵੀ ਪਸੰਦ ਕੀਤੀ ਜਾ ਰਹੀ ਹੈ। ਹੈਂਡਬੈਗ ’ਚ ਸਿਮਰੀ ਕਲੱਚ ਜਾਂ ਪੋਟਲੀ ਬੈਗ ਇਸ ਨਾਲ ਪ੍ਰਫੈਕਟ ਲੱਗਦੇ ਹਨ। ਫੁੱਟਵੀਅਰ ’ਚ ਗੋਲਡਨ ਜਾਂ ਸਿਲਵਰ ਹੀਲਸ ਜਾਂ ਜੁੱਤੀ ਬਿਹਤਰੀਨ ਕੰਬੀਨੇਸ਼ਨ ਦਿੰਦੀਆਂ ਹਨ। ਹੇਅਰ ਸਟਾਈਲ ’ਚ ਬਨਾਰਸੀ ਸਾੜ੍ਹੀ ਦੇ ਨਾਲ ਓਪਨ ਹੇਅਰ, ਡਿਜ਼ਾਈਨਰ ਬੰਨ, ਸਾਈਡ ਬਰੇਡ ਜਾਂ ਲੋਅ ਬੰਨ ਬਹੁਤ ਸੁੰਦਰ ਲੱਗਦਾ ਹੈ। ਫੁੱਲਾਂ ਦਾ ਗਜਰਾ ਲਗਾਉਣ ਨਾਲ ਲੁਕ ਹੋਰ ਵੀ ਟ੍ਰੈਡੀਸ਼ਨਲ ਹੋ ਜਾਂਦੀ ਹੈ। ਐੱਚ. ਡੀ. ਮੇਕਅਪ, ਸਮੋਕੀ ਜਾਂ ਗੋਲਡਨ ਆਈ ਮੇਕਅਪ ਅਤੇ ਡਾਰਕ ਲਿਪਸਟਿਕ (ਮੈਰੂਨ, ਬ੍ਰਾਊਨ ਜਾਂ ਰੈੱਡ) ਔਰਤਾਂ ਦੀ ਲੁਕ ਨੂੰ ਪੂਰਾ ਕਰਦੀ ਹੈ।
ਗਰੀਬੀ ਆਉਣ ਤੋਂ ਪਹਿਲਾਂ ਘਰ 'ਚ ਦਿਖਾਈ ਦਿੰਦੇ ਨੇ ਇਹ 4 ਸੰਕੇਤ! ਨਾ ਕਰੋ ਨਜ਼ਰਅੰਦਾਜ਼
NEXT STORY