ਵਾਸ਼ਿੰਗਟਨ (ਭਾਸ਼ਾ) - ਵਿਸ਼ਵ ਬੈਂਕ ਨੇ 2024 'ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 7.5 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਉਸ ਨੇ ਆਪਣੇ ਪੁਰਾਣੇ ਅਨੁਮਾਨ ਨੂੰ 1.2 ਫ਼ੀਸਦੀ ਤੱਕ ਸੋਧਿਆ ਹੈ। ਵਿਸ਼ਵ ਬੈਂਕ ਨੇ ਦੱਖਣੀ ਏਸ਼ੀਆ ਦੀ ਵਿਕਾਸ ਦਰ 'ਤੇ ਮੰਗਲਵਾਰ ਨੂੰ ਜਾਰੀ ਕੀਤੀ ਤਾਜ਼ਾ ਜਾਣਕਾਰੀ 'ਚ ਕਿਹਾ ਕਿ ਕੁੱਲ ਮਿਲਾ ਕੇ 2024 'ਚ ਦੱਖਣੀ ਏਸ਼ੀਆ 'ਚ ਵਿਕਾਸ ਦਰ ਦੇ 6.0 ਫ਼ੀਸਦੀ ਤੱਕ ਮਜ਼ਬੂਤ ਹੋਣ ਦੀ ਉਮੀਦ ਹੈ। ਇਹ ਮੁੱਖ ਤੌਰ 'ਤੇ ਭਾਰਤ ਵਿੱਚ ਮਜ਼ਬੂਤ ਵਿਕਾਸ ਅਤੇ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਕਾਫ਼ੀ ਰਿਕਵਰੀ ਦੇ ਕਾਰਨ ਸੰਭਵ ਹੋਵੇਗਾ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਰਿਪੋਰਟ ਮੁਤਾਬਕ ਅਗਲੇ ਦੋ ਸਾਲਾਂ ਤੱਕ ਦੱਖਣੀ ਏਸ਼ੀਆ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਖੇਤਰ ਬਣੇ ਰਹਿਣ ਦੀ ਉਮੀਦ ਹੈ। 2025 ਵਿੱਚ ਵਿਕਾਸ ਦਰ 6.1 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਦੱਖਣੀ ਏਸ਼ੀਆ ਲਈ ਵਿਸ਼ਵ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਮਾਰਟਿਨ ਰੇਜ਼ਰ ਨੇ ਕਿਹਾ, ''ਦੱਖਣੀ ਏਸ਼ੀਆ ਦੇ ਵਿਕਾਸ ਦੀਆਂ ਸੰਭਾਵਨਾਵਾਂ ਥੋੜ੍ਹੇ ਸਮੇਂ ਵਿੱਚ ਚਮਕਦਾਰ ਹਨ ਪਰ ਨਾਜ਼ੁਕ ਵਿੱਤੀ ਸਥਿਤੀ ਅਤੇ ਵਧ ਰਹੇ ਜਲਵਾਯੂ ਝਟਕੇ ਚਿੰਤਾ ਦਾ ਵਿਸ਼ਾ ਹਨ। ਵਾਧੇ ਨੂੰ ਹੋਰ ਲਚਕੀਲਾ ਬਣਾਉਣ ਲਈ ਦੇਸ਼ਾਂ ਨੂੰ ਨਿਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਰੋਜ਼ਗਾਰ ਵਾਧਾ ਨੂੰ ਮਜ਼ਬੂਤ ਬਣਾਉਣ ਵਾਲੀਆਂ ਨੀਤੀਆਂ ਅਪਣਾਉਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ
ਦੱਖਣੀ ਏਸ਼ੀਆ ਦੇ ਲਈ ਵਿਸ਼ਵ ਬੈਂਕ ਦੇ ਮੁੱਖ ਅਰਥਸ਼ਾਸਤਰੀ ਫ੍ਰਾਂਜਿਸਕਾ ਓਹਨਸੋਰਜ ਨੇ ਕਿਹਾ ਕਿ ਦੱਖਣੀ ਏਸ਼ੀਆ ਹੁਣ ਆਪਣੇ ਜਨਸੰਖਿਆ ਲਾਭਅੰਸ਼ ਦਾ ਪੂਰਾ ਲਾਭ ਉਠਾਉਣ ਵਿਚ ਅਸਫਲ ਹੋ ਰਿਹਾ ਹੈ। ਉਹ ਮੌਕਾ ਖੁੰਝਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਖੇਤਰ ਹੋਰ ਉਭਰਦੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਵਾਂਗ ਕੰਮ ਕਰਨ ਦੀ ਉਮਰ ਦੀ ਆਬਾਦੀ ਦੇ ਵੱਡੇ ਹਿੱਸੇ ਨੂੰ ਰੁਜ਼ਗਾਰ ਦਿੰਦਾ ਹੈ, ਤਾਂ ਇਸਦੀ ਉਤਪਾਦਨ ਸਮਰੱਥਾ 16 ਫ਼ੀਸਦੀ ਵਧ ਸਕਦੀ ਹੈ।
ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI MPC ਦੀ ਮੀਟਿੰਗ ਅੱਜ ਤੋਂ ਹੋਈ ਸ਼ੁਰੂ, ਵਿਆਜ ਦਰਾਂ ਦੀ ਹੋਵੇਗੀ ਸਮੀਖਿਆ
NEXT STORY