ਨਵੀਂ ਦਿੱਲੀ (ਭਾਸ਼ਾ) - ਯੈੱਸ ਬੈਂਕ ਨੇ ਕਰ ਨਿਰਧਾਰਨ ਸਾਲ 2016-17 ਲਈ 244.20 ਕਰੋੜਰੁਪਏ ਦਾ ਮੰਗ ਨੋਟਿਸ ਮਿਲਣ ਦੀ ਬੁੱਧਵਾਰ ਨੂੰ ਜਾਣਕਾਰੀ ਦਿੱਤੀ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਮੁੜ ਮੁਲਾਂਕਣ ਆਦੇਸ਼ ’ਚ ਮੁੜ ਮੁਲਾਂਕਣ ਕਮਾਈ ਅਤੇ ਉਸ ’ਤੇ ਕਰ ਦੀ ਗਿਣਤੀ ਲਈ ਨਿਰਧਾਰਤ ਕਮਾਈ ਦੀ ਬਜਾਏ ਆਮਦਨ ਕਰ ਰਿਟਰਨ ’ਚ ਦੱਸੀ ਕਮਾਈ ’ਤੇ ਵਿਚਾਰ ਕੀਤਾ ਗਿਆ। ਇਸ ’ਚ ਕਿਹਾ ਗਿਆ,‘‘ਇਸ ਸਬੰਧ ’ਚ 15 ਅਪ੍ਰੈਲ, 2025 ਨੂੰ ਅਧਿਕਾਰ ਖੇਤਰ ਮੁਲਾਂਕਣ ਅਧਿਕਾਰੀ (ਜੇ. ਏ. ਓ.) ਨੇ ਨਵਾਂ ਆਦੇਸ਼ ਪਾਸ ਕੀਤਾ।
ਯੈੱਸ ਬੈਂਕ ਨੇ ਕਿਹਾ,‘‘ਉਕਤ ਸੁਧਾਰ ਆਦੇਸ਼ ਦੇ ਨਤੀਜੇ ਵਜੋਂ 244.20 ਕਰੋੜ ਰੁਪਏ ਦੀ ਵਾਧੂ ਕਰ ਮੰਗ ਪੈਦਾ ਹੋਈ ਹੈ। ਬਿਨਾਂ ਕਿਸੇ ਠੋਸ ਵਜ੍ਹਾ ਦੇ ਇਸ ਦੀ ਕਾਫੀ ਜ਼ਿਆਦਾ ਮੁੜ ਗਣਨਾ ਕੀਤੀ ਗਈ ਹੈ। ਇਸ ’ਚ ਕਿਹਾ ਗਿਆ,‘‘ਇਸ ਆਦੇਸ਼ ਦੇ ਵਿਰੁੱਧ ਬੈਂਕ ਤੁਰੰਤ ਆਧਾਰ ’ਤੇ ਜੇ. ਏ. ਓ. ਦੇ ਸਾਹਮਣੇ ਸੁਧਾਰ ਅਰਜ਼ੀ ਦਰਜ ਕਰੇਗਾ ਕਿਉਂਕਿ ਮੰਗ ਬੇਬੁਨਿਆਦ ਜਾਪਦੀ ਹੈ। ਇਸ ਤੋਂ ਇਲਾਵਾ ਬੈਂਕ ਅਪੀਲ ਦਰਜ ਕਰਨ ਸਮੇਤ ਹੋਰ ਸਾਰੇ ਉਪਲੱਬਧ ਉਪਰਾਲਿਆਂ ’ਤੇ ਵਿਚਾਰ ਕਰੇਗਾ।
BSNL ਦੇ ਕਰੋੜਾਂ ਮੋਬਾਈਲ ਯੂਜ਼ਰਸ ਲਈ ਵੱਡੀ ਖ਼ਬਰ, ਹੁਣ ਨਹੀਂ ਲੈਣਾ ਪਵੇਗਾ 28 ਦਿਨਾਂ ਵਾਲਾ ਰਿਚਾਰਜ ਪਲਾਨ
NEXT STORY