ਨਵੀਂ ਦਿੱਲੀ - ਆਨਲਾਈਨ ਉਤਪਾਦ ਸਪਲਾਇਰ ਜ਼ੋਮੈਟੋ 4,447.48 ਕਰੋੜ ਰੁਪਏ ਵਿੱਚ ਬਲਿੰਕਿਟ ਕਾਮਰਸ ਪ੍ਰਾਈਵੇਟ ਲਿਮਟਿਡ (ਪਹਿਲਾਂ ਗਰੋਫਰਸ) ਨੂੰ ਹਾਸਲ ਕਰੇਗੀ। ਜ਼ੋਮੈਟੋ ਨੇ ਸ਼ੁੱਕਰਵਾਰ ਨੂੰ ਸਟਾਕ ਐਕਸਚੇਂਜ ਨੂੰ ਭੇਜੇ ਇੱਕ ਸੰਚਾਰ ਵਿੱਚ ਕਿਹਾ ਕਿ ਇਹ ਸੌਦਾ ਸ਼ੇਅਰ ਸਵੈਪ ਵਿਵਸਥਾ ਦੇ ਤਹਿਤ ਕੀਤਾ ਜਾਵੇਗਾ।
ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਨੇ ਸ਼ੁੱਕਰਵਾਰ ਨੂੰ ਹੋਈ ਆਪਣੀ ਬੈਠਕ 'ਚ ਬਲਿੰਕਿਟ ਕਾਮਰਸ ਦੇ ਸ਼ੇਅਰਧਾਰਕਾਂ ਤੋਂ 13.45 ਲੱਖ ਰੁਪਏ ਪ੍ਰਤੀ ਇਕੁਇਟੀ ਸ਼ੇਅਰ ਦੀ ਕੀਮਤ 'ਤੇ 33,018 ਸ਼ੇਅਰਾਂ ਦੀ ਪ੍ਰਾਪਤੀ ਨੂੰ ਮਨਜ਼ੂਰੀ ਦਿੱਤੀ। ਇਸ ਤਰ੍ਹਾਂ ਇਹ ਸੌਦਾ 4,447.48 ਕਰੋੜ ਰੁਪਏ ਦਾ ਹੈ। ਇਸ ਸੌਦੇ ਦੇ ਤਹਿਤ, ਜ਼ੋਮੈਟੋ ਦੇ 1 ਰੁਪਏ ਦੇ ਫੇਸ ਵੈਲਿਊ ਦੇ 62.85 ਕਰੋੜ ਪੂਰੀ ਤਰ੍ਹਾਂ ਭੁਗਤਾਨ ਕੀਤੇ ਇਕੁਇਟੀ ਸ਼ੇਅਰ 70.76 ਰੁਪਏ ਪ੍ਰਤੀ ਇਕੁਇਟੀ ਦੀ ਕੀਮਤ 'ਤੇ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟਰੋਲ ਗੱਡੀਆਂ ਦੀ ਲਾਗਤ ਮੁਤਾਬਕ ਹੋਵੇਗੀ : ਗਡਕਰੀ
ਜ਼ੋਮੈਟੋ ਨੇ ਕਿਹਾ, “ਇਹ ਪ੍ਰਾਪਤੀ ਤਤਕਾਲ ਵਸਤੂਆਂ ਦੀ ਡਿਲਿਵਰੀ ਕਾਰੋਬਾਰ ਵਿੱਚ ਨਿਵੇਸ਼ ਕਰਨ ਦੀ ਸਾਡੀ ਰਣਨੀਤੀ ਦੇ ਅਨੁਸਾਰ ਹੈ।” ਬਲਿੰਕਿਟ ਦੀ ਪ੍ਰਸਤਾਵਿਤ ਪ੍ਰਾਪਤੀ ਦੇ ਸਬੰਧ ਵਿੱਚ ਸ਼ੇਅਰਧਾਰਕਾਂ ਨੂੰ ਲਿਖੇ ਇੱਕ ਪੱਤਰ ਵਿੱਚ, ਜ਼ੋਮੈਟੋ ਦੇ ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਕਿਹਾ, “ਤੁਰੰਤ ਡਿਲੀਵਰੀ ਕਾਰੋਬਾਰ ਪਿਛਲੇ ਇੱਕ ਸਾਲ ਲਈ ਸਾਡੀ ਰਣਨੀਤੀ ਵਿੱਚ ਤਰਜੀਹੀ ਵਾਲਾ ਖੇਤਰ ਰਿਹਾ ਹੈ।।"
ਉਨ੍ਹਾਂ ਨੇ ਕਿਹਾ, “ਅਸੀਂ ਇਸ ਸੈਕਟਰ ਨੂੰ ਭਾਰਤ ਅਤੇ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਵਧਦੇ ਦੇਖਿਆ ਹੈ। ਗਾਹਕਾਂ ਲਈ ਕਰਿਆਨੇ ਅਤੇ ਹੋਰ ਜ਼ਰੂਰੀ ਵਸਤਾਂ ਦੀ ਤੁਰੰਤ ਡਿਲੀਵਰੀ ਬਹੁਤ ਮਹੱਤਵਪੂਰਨ ਹੋ ਗਈ ਹੈ। ਇਹ ਕਾਰੋਬਾਰ ਸਾਡੇ ਮੁੱਖ ਭੋਜਨ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਹੈ, ਜੋ ਕੰਪਨੀ ਦੇ ਲੰਬੇ ਸਮੇਂ ਦੇ ਵਿਕਾਸ ਦਾ ਸਮਰਥਨ ਕਰਦਾ ਹੈ।" ਇਸ ਤੋਂ ਪਹਿਲਾਂ ਮਾਰਚ 2022 ਵਿਚ ਜ਼ੋਮੈਟੋ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਬਲਿੰਕਿਟ ਨੂੰ 15 ਕਰੋੜ ਡਾਲਰ ਤੱਕ ਦਾ ਕਰਜ਼ਾ ਦੇਣ ਦੀ ਮਨਜ਼ੂਰੀ ਦਿੱਤੀ ਸੀ। ਪਿਛਲੇ ਸਾਲ, ਕੰਪਨੀ ਨੇ Grofers ਵਿੱਚ ਲਗਭਗ 9 ਫੀਸਦੀ ਹਿੱਸੇਦਾਰੀ ਹਾਸਲ ਕਰਨ ਲਈ 100 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਇਹ ਵੀ ਪੜ੍ਹੋ : SEBI ਨੇ ਧੋਖਾਧੜੀ ਦੇ ਦੋਸ਼ 'ਚ 86 ਲੋਕਾਂ 'ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Apple ਅਤੇ Google ਦੀ ਵਧ ਸਕਦੀ ਹੈ ਪਰੇਸ਼ਾਨੀ , US ਸੰਸਦ ਮੈਂਬਰਾਂ FTC ਨੂੰ ਜਾਂਚ ਲਈ ਕਿਹਾ
NEXT STORY