ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਈਸਵਾਤਿਨੀ (ਸਵਾਜ਼ੀਲੈਂਡ) ਨੂੰ 10.82 ਕਰੋੜ ਡਾਲਰ ਦਾ ਸਸਤਾ ਲੋਨ ਪ੍ਰਦਾਨ ਕੀਤਾ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਐਗਜ਼ਿਮ ਬੈਂਕ ਨੇ ਕਿਹਾ ਕਿ ਇਹ ਕਰਜ਼ਾ ਸਵਾਜ਼ੀਲੈਂਡ ਨੂੰ ਨਵੀਂ ਸੰਸਦ ਭਵਨ ਦੀ ਉਸਾਰੀ ਲਈ ਦਿੱਤਾ ਗਿਆ ਹੈ।
ਐਕਜ਼ਿਮ ਬੈਂਕ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਇਸ ਲੋਨ ਸਹੂਲਤ 'ਤੇ ਦਸਤਖਤ ਹੋਣ ਨਾਲ ਹੁਣ ਤੱਕ ਐਕਜ਼ਿਮ ਬੈਂਕ ਅਫਰੀਕਾ, ਏਸ਼ੀਆ, ਲਾਤੀਨੀ ਅਮਰੀਕਾ ਅਤੇ ਸੀ.ਆਈ.ਸੀ. ਦੇ 62 ਦੇਸ਼ਾਂ ਨਾਲ 26.84 ਅਰਬ ਡਾਲਰ ਦੇ 272 ਲੋਨ ਸਮਝੌਤੇ ਕੀਤੇ ਹਨ। ਕਰਜ਼ਾ ਸਮਝੌਤੇ 'ਤੇ ਐਗਜ਼ਿਮ ਬੈਂਕ ਦੇ ਜਨਰਲ ਮੈਨੇਜਰ ਨਿਰਮਿਤ ਵੇਦ ਅਤੇ ਈਸਵਾਤਿਨੀ ਦੇ ਵਿੱਤ ਮੰਤਰੀ ਨੀਲ ਐਚ ਰਿਜਕੇਨਬਰਗ ਨੇ ਦਸਤਖਤ ਕੀਤੇ ਹਨ।
RBI ਨੇ FATF ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ PSO 'ਚ ਨਿਵੇਸ਼ 'ਤੇ ਲਗਾਈ ਪਾਬੰਦੀ
NEXT STORY