ਸੰਯੁਕਤ ਰਾਸ਼ਟਰ — ਭਾਰਤ ਦੇ ਇਤਿਹਾਸਕ ਪੈਰਿਸ ਜਲਵਾਯੂ ਸਮਝੌਤੇ ਪਰਿਵਰਤਨ ਸਮਝੌਤੇ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਉਹ ਗ੍ਰੀਨਹਾਊਸ ਗੈਸ ਦੇ ਨਿਕਾਸ ਨੂੰ ਘੱਟ ਕਰਨ ਲਈ ਸਮਝੌਤੇ ਤੋਂ ਵੀ ਕਿਤੇ ਅੱਗੇ ਅਤੇ ਜ਼ਿਆਦਾ ਕੰਮ ਕਰਨ ਦਾ ਇਛੁੱਕ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਲੀਡਰਸ਼ਿਪ ਸੰਮੇਲਨ ਆਫ ਇਨਵਾਇਰਮੈਂਟ ਫੈਕਟ ਦੇ ਦੌਰਾਨ ਕਿਹਾ ਕਿ ਭਾਰਤ ਵਾਤਾਵਰਣ ਅਤੇ ਵਿਕਾਸ 'ਤੇ ਚਰਚਾ 'ਚ ਸਭ ਤੋਂ ਅੱਗੇ ਰਿਹਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੂਨ 'ਚ ਪੈਰਿਸ ਸਮਝੌਤੇ ਤੋਂ ਵੱਖ ਹੋਣ ਦੀ ਘੋਸ਼ਣਾ ਕੀਤੀ ਸੀ। ਜਿਸ ਤੋਂ ਬਾਅਦ ਇਸ ਸਮਝੌਤੇ 'ਚ ਅਮਰੀਕਾ ਦੀ ਭੂਮਿਕਾ 'ਤੇ ਅਨਿਸ਼ਚਿਤਤਾ ਵਿਚਾਲੇ ਸੁਸ਼ਮਾ ਦੀ ਇਹ ਟਿੱਪਣੀ ਆਈ ਹੈ। ਅਮਰੀਕਾ ਨੇ ਦਲੀਲ ਦਿੱਤੀ ਸੀ ਕਿ ਇਸ ਸਮਝੌਤੇ 'ਚ ਭਾਰਤ ਅਤੇ ਚੀਨ ਜਿਹੇ ਦੇਸ਼ਾਂ ਨੂੰ ਫਾਇਦਾ ਮਿਲ ਰਿਹਾ ਹੈ। ਦੁਨੀਆ 'ਚ ਕਾਰਬਨ ਨਿਕਾਸ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਦੇਸ਼ ਭਾਰਤ ਨੇ ਦਸੰਬਰ 2015 'ਚ 190 ਤੋਂ ਵਧ ਦੇਸ਼ਾਂ ਨਾਲ ਇਸ ਸਮਝੌਤੇ 'ਤੇ ਹਸਤਾਖਰ ਕੀਤੇ ਸਨ, ਜਿਸ ਦਾ ਟੀਚਾ ਗਲੋਬਲ ਦੇ ਤਾਪਮਾਨ 'ਚ ਵਾਧੇ ਨੂੰ ਰੋਕਣਾ ਅਤੇ 2 ਡਿਗਰੀ ਸੈਲਸੀਅਸ ਹੇਠਾਂ ਰੱਖਣਾ ਹੈ।
ਸੰਯੁਕਤ ਰਾਸ਼ਟਰਲ ਜਨਰਲ ਸਕੱਤਰ ਏਂਤੋਨੀਓ ਗੁਤਾਰੇਸ ਦੀ ਮੇਜ਼ਬਾਨੀ ਵਾਲੇ ਸੰਮੇਲਨ 'ਚ ਹਿੱਸਾ ਲੈਂਦੇ ਹੋਏ ਸਵਰਾਜ ਨੇ ਕਿਹਾ ਕਿ ਭਾਰਤ ਪੈਰਿਸ ਸਮਝੌਤੇ ਤੋਂ ਅੱਗੇ ਅਤੇ ਇਸ ਤੋਂ ਕਿਤੇ ਜ਼ਿਆਦਾ ਕੰਮ ਕਰਨ ਦਾ ਇਛੁੱਕ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕਿਹਾ, ''ਧਰਤੀ ਵੱਲ ਸਾਡੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਭਾਰਤ ਜਲਵਾਯੂ ਪਰਿਵਰਤਨ ਦੇ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।'' ਉਨ੍ਹਾਂ ਨੇ ਕਿਹਾ, ਅਸੀਂ ਇਸ ਦਾ ਜ਼ਿਕਰ ਵੀ ਕੀਤਾ ਹੈ ਕਿ ਭਾਰਤ ਅਤੇ ਫਰਾਂਸ ਅੰਤਰ-ਰਾਸ਼ਟਰੀ ਸੌਰ ਗਠਜੋੜ 'ਤੇ ਮਿਲ ਕੇ ਕੰਮ ਕਰ ਰਹੇ ਹਨ। ਦਿਨ 'ਚ ਸੁਸ਼ਮਾ ਨੇ ਮੈਕਸੀਕੋ, ਨਾਰਵੇ ਅਤੇ ਬੈਲਜ਼ੀਅਮ ਦੇ ਨੇਤਾਵਾਂ ਦੇ ਨਾਲ ਵੀ ਦੋ-ਪੱਖੀ ਬੈਠਕਾਂ ਕੀਤੀਆਂ। ਜਿਸ 'ਚ ਮੁੱਖ ਧਿਆਨ ਦੋ-ਪੱਖੀ ਸਬੰਧਾਂ 'ਤੇ ਰਿਹਾ। ਮੋਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਨਾਲ ਵੀ ਮੁਲਾਕਾਤ ਕੀਤੀ।
ਕੁਮਾਰ ਨੇ ਕਿਹਾ, ਬੈਲਜ਼ੀਅਮ ਵੱਲੋਂ ਇਸ ਸਾਲ ਭਾਰਤ ਦੀ ਉੱਚ ਪੱਧਰੀ ਯਾਤਰਾ ਦੀਆਂ ਸੰਭਾਵਨਾਵਾਂ 'ਤੇ ਵੀ ਚਰਚਾ ਕੀਤੀ ਗਈ। ਸੁਸ਼ਮਾ ਨੇ ਇਥੇ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦਾ ਜੀ-4 (ਬ੍ਰਾਜ਼ੀਲ, ਜਰਮਨੀ, ਭਾਰਤ ਅਤੇ ਜਾਪਾਨ) ਅਤੇ ਸ਼ੰਘਾਈ ਸਹਿਯੋਗ ਸੰਗਠਨ ਜੇ ਵਿਦੇਸ਼ ਮੰਤਰੀਆਂ ਦੀ ਬੈਠਕ ਸਮੇਤ ਕਈ ਬੈਠਕਾਂ 'ਚ ਹਿੱਸਾ ਲੈਣ ਦਾ ਵੀ ਪ੍ਰੋਗਰਾਮ ਹੈ।
ਅਰਥ-ਵਿਵਸਥਾ 'ਤੇ ਪੀ.ਐਮ ਮੋਦੀ ਦੇ ਨਾਲ ਜਲਦ ਹੋਵੇਗੀ ਚਰਚਾ: ਜੇਤਲੀ
NEXT STORY