ਨਵੀਂ ਦਿੱਲੀ- ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੀ ਅੱਜ ਬਰਸੀ ਹੈ। ਉਹ 27 ਜੁਲਾਈ 2015 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਅਬਦੁਲ ਕਲਾਮ ਇਕ ਵਿਗਿਆਨੀ ਵੀ ਸਨ। ਉਨ੍ਹਾਂ ਨੇ ਪੁਲਾੜ ਅਤੇ ਰੱਖਿਆ ਦੇ ਖੇਤਰ 'ਚ ਖ਼ਾਸ ਯੋਗਦਾਨ ਦਿੱਤਾ ਹੈ। ਭਾਰਤ ਨੂੰ ਬੈਲੇਸਟਿਕ ਮਿਜ਼ਾਈਲ ਅਤੇ ਲਾਂਚਿੰਗ ਟੈਕਨਾਲੋਜੀ 'ਚ ਆਤਮਨਿਰਭਰ ਬਣਾਉਣ ਕਾਰਨ ਏ.ਪੀ.ਜੇ. ਅਬਦੁਲ ਕਲਾਮ ਦਾ ਨਾਂ ਮਿਜ਼ਾਈਲ ਮੈਨ ਪਿਆ। ਕਲਾਮ ਵਿਗਿਆਨੀ ਜ਼ਰੂਰ ਸਨ ਪਰ ਉਹ ਸਾਹਿਤ 'ਚ ਖ਼ਾਸ ਰੁਚੀ ਰੱਖਦੇ ਸਨ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ । ਇਕ ਮੱਧਮ ਵਰਗ ਪਰਿਵਾਰ ਤੋਂ ਆਉਣ ਵਾਲੇ ਕਲਾਮ ਨੇ ਆਪਣੀ ਸਿੱਖਿਆ ਲਈ ਅਖ਼ਬਾਰਾਂ ਤੱਕ ਵੇਚੀਆਂ ਸਨ। ਕਲਾਮ ਦੇ ਸੰਘਰਸ਼ ਭਰੇ ਜੀਵਨ 'ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਦੇ ਵਿਚਾਰ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਕਲਾਮ ਦੇ ਵਿਚਾਰਾਂ ਨੂੰ ਅਪਣਾ ਕੇ ਅਸੀਂ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ।
ਇਹ ਵੀ ਪੜ੍ਹੋ : ਜਥੇਦਾਰ ਮੰਡ ਵੱਲੋਂ ਕੈਬਨਿਟ ਮੰਤਰੀ ਰੰਧਾਵਾ, ਤ੍ਰਿਪਤ ਬਾਜਵਾ ਸਮੇਤ 3 ਵਿਧਾਇਕ ਅਕਾਲ ਤਖ਼ਤ ਸਾਹਿਬ ਤਲਬ
ਆਓ ਜਾਣਦੇ ਹਾਂ ਅਬਦੁਲ ਕਲਾਮ ਦੇ 10 ਅਨਮੋਲ ਵਿਚਾਰ:-
1- ਸੁਫ਼ਨੇ ਉਹ ਨਹੀਂ ਹੁੰਦੇ, ਜੋ ਤੁਸੀਂ ਸੌਂਣ ਤੋਂ ਬਾਅਦ ਵੇਖਦੇ ਹੋ, ਸੁਫ਼ਨੇ ਉਹ ਹੁੰਦੇ ਹਨ, ਜੋ ਤੁਹਾਨੂੰ ਸੌਂਣ ਨਹੀਂ ਦਿੰਦੇ।
2- ਚੱਲੋ ਆਪਣਾ ਅੱਜ ਕੁਰਬਾਨ ਕਰੋ ਤਾਂ ਕਿ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਬਿਹਤਰ ਕੱਲ੍ਹ ਮਿਲ ਸਕੇ।
3- ਵਿਦਿਆਰਥੀਆਂ ਨੂੰ ਪ੍ਰਸ਼ਨ ਜ਼ਰੂਰ ਪੁੱਛਣਾ ਚਾਹੀਦਾ, ਇਹ ਵਿਦਿਆਰਥੀ ਦਾ ਸਰਵਉੱਤਮ ਗੁਣ ਹੈ।
4- ਦੇਸ਼ ਦਾ ਸਭ ਤੋਂ ਚੰਗਾ ਦਿਮਾਗ਼ ਕਲਾਸ ਰੂਮ ਦੇ ਆਖਰੀ ਬੈਂਚਾਂ 'ਤੇ ਮਿਲ ਸਕਦਾ ਹੈ।
5- ਇੰਤਜ਼ਾਰ ਕਰਨ ਵਾਲਿਆਂ ਨੂੰ ਸਿਰਫ਼ ਓਨਾ ਹੀ ਮਿਲਦਾ ਹੈ, ਜਿੰਨਾ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਹਨ।
6- ਜੀਵਨ 'ਚ ਸੁੱਖ ਦਾ ਅਨੁਭਵ ਉਦੋਂ ਪ੍ਰਾਪਤ ਹੁੰਦਾ ਹੈ, ਜਦੋਂ ਇਨ੍ਹਾਂ ਸੁੱਖਾਂ ਨੂੰ ਕਠਿਨਾਈਆਂ ਨਾਲ ਪ੍ਰਾਪਤ ਕੀਤਾ ਜਾਂਦਾ ਹੈ।
7- ਸਿਖਰ ਤੱਕ ਪਹੁੰਚਣ ਲਈ ਤਾਕਤ ਚਾਹੀਦੀ ਹੁੰਦੀ ਹੈ, ਭਾਵੇਂ ਇਹ ਮਾਊਂਟ ਐਵਰੈਸਟ ਦਾ ਸਿਖਰ ਹੋਵੇ ਜਾਂ ਕੋਈ ਦੂਜਾ ਟੀਚਾ।
8- ਸਾਰਿਆਂ ਦੇ ਜੀਵਨ 'ਚ ਦੁੱਖ ਆਉਂਦੇ ਹਨ, ਬਸ ਇਨ੍ਹਾਂ ਦੁੱਖਾਂ 'ਚ ਸਾਰਿਆਂ ਦੇ ਸਬਰ ਦੀ ਪ੍ਰੀਖਿਆ ਲਈ ਜਾਂਦੀ ਹੈ।
9- ਸੁਫ਼ਨੇ ਉਦੋਂ ਸੱਚ ਹੁੰਦੇ ਹਨ, ਜਦੋਂ ਅਸੀਂ ਸੁਫ਼ਨੇ ਦੇਖਣਾ ਸ਼ੁਰੂ ਕਰਦੇ ਹਾਂ।
10- ਮੁਸ਼ਕਲਾਂ ਤੋਂ ਬਾਅਦ ਹਾਸਲ ਕੀਤੀ ਗਈ ਸਫ਼ਲਤਾ ਹੀ ਅਸਲੀ ਆਨੰਦ ਦਿੰਦੀ ਹੈ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਸਖ਼ਤ ਚਿਤਾਵਨੀ
ਨੋਟ : ਭਾਰਤ ਦੇ ਇਸ ਮਹਾਨ ਵਿਗਿਆਨੀ ਨੂੰ ਯਾਦ ਕਰਦਿਆਂ ਤੁਸੀਂ ਕੀ ਕਹਿਣਾ ਚਾਹੋਗੇ?
ਚੀਨ ਦੀ ਹਰ ਚਾਲ 'ਤੇ ਹੋਵੇਗੀ ਭਾਰਤੀ ਫ਼ੌਜ ਦੀ ਨਜ਼ਰ, LAC 'ਤੇ ਲਗਾਏ ਗਏ ਨਵੇਂ ਕੈਮਰੇ ਅਤੇ ਸੈਂਸਰ
NEXT STORY