ਨਵੀਂ ਦਿੱਲੀ (ਇੰਟ.): ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਵੀਰ ਸਾਵਰਕਰ ਅਤੇ ਮਹਾਤਮਾ ਗਾਂਧੀ ਸਬੰਧੀ ਦਿੱਤੇ ਗਏ ਬਿਆਨ ’ਤੇ ਮਚੇ ਰੌਲੇ ਪਿੱਛੋਂ ਇਤਿਹਾਸਕਾਰ ਵਿਕਰਮ ਸੰਪਤ ਨੇ ਸਬੂਤ ਪੇਸ਼ ਕੀਤੇ ਹਨ। ਉਨ੍ਹਾਂ ਇਕ ਕਿਤਾਬ ਦੀਆਂ ਉਨ੍ਹਾਂ ਪੰਕਤੀਆਂ ਨੂੰ ਸਾਂਝਾ ਕੀਤਾ ਹੈ, ਜਿਨ੍ਹਾਂ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਮਹਾਤਮਾ ਗਾਂਧੀ ਨੇ ਸਾਵਰਕਰ ਨੂੰ ਰਹਿਮ ਦੀ ਪਟੀਸ਼ਨ ਦਾਇਰ ਕਰਨ ਲਈ ਕਿਹਾ ਸੀ।
ਗਾਂਧੀ ਸੇਵਾਗ੍ਰਾਮ ਆਸ਼ਰਮ ਦੀ ਵੈੱਬਸਾਈਟ ’ਤੇ ਮਹਾਤਮਾ ਗਾਂਧੀ ਦੇ ਕੰਮਾਂ ਬਾਰੇ ਦਿੱਤੀ ਗਈ ਜਾਣਕਾਰੀ ਦੀ ਕੁਲੈਕਸ਼ਨ ਵਿਚ ਗਾਂਧੀ ਦੀ ਉਸ ਚਿੱਠੀ ਦਾ ਜ਼ਿਕਰ ਹੈ, ਜੋ ਉਨ੍ਹਾਂ ਸਾਵਰਕਰ ਦੇ ਭਰਾ ਨੂੰ ਲਿਖੀ ਸੀ। ਮਹਾਤਮਾ ਗਾਂਧੀ ਦੀ ਇਹ ਚਿੱਠੀ ‘ਕੁਲੈਕਟਡ ਵਰਕਸ ਆਫ ਮਹਾਤਮਾ ਗਾਂਧੀ’ ਦੇ ਅੰਕ 19 ਪੰਨਾ ਨੰਬਰ 348 ’ਤੇ ਮੌਜੂਦ ਹੈ। ਇਸ ਚਿੱਠੀ ਵਿਚ ਮਹਾਤਮਾ ਗਾਂਧੀ ਨੇ ਲਿਖਿਆ,‘ਮੇਰੇ ਕੋਲ ਤੁਹਾਡੀ ਚਿੱਠੀ ਹੈ, ਤੁਹਾਨੂੰ ਸਲਾਹ ਦੇਣੀ ਔਖੀ ਹੈ ਪਰ ਫਿਰ ਵੀ ਮੇਰਾ ਸੁਝਾਅ ਹੈ ਕਿ ਤੁਸੀਂ ਮਾਮਲੇ ਦੇ ਤੱਥਾਂ ਨੂੰ ਸਪੱਸ਼ਟ ਕਰਦੇ ਹੋਏ ਇਕ ਸੰਖੇਪ ਪਟੀਸ਼ਨ ਤਿਆਰ ਕਰੋ, ਜਿਸ ਵਿਚ ਇਹ ਸਪੱਸ਼ਟ ਹੋ ਸਕੇ ਕਿ ਤੁਹਾਡੇ ਭਰਾ ਵੱਲੋਂ ਕੀਤਾ ਗਿਆ ਅਪਰਾਧ ਸ਼ੁੱਧ ਤੌਰ ’ਤੇ ਸਿਆਸੀ ਸੀ। ਮੈਂ ਇਹ ਸੁਝਾਅ ਇਸ ਲਈ ਦੇ ਰਿਹਾ ਹਾਂ ਤਾਂ ਜੋ ਮਾਮਲੇ ’ਤੇ ਲੋਕਾਂ ਦਾ ਧਿਆਨ ਖਿੱਚਿਆ ਜਾ ਸਕੇ। ਇਸ ਦੌਰਾਨ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਇਕ ਚਿੱਠੀ ਵਿਚ ਕਿਹਾ ਹੈ, ਮੈਂ ਇਸ ਮਾਮਲੇ ਵਿਚ ਆਪਣੇ ਤਰੀਕੇ ਨਾਲ ਅੱਗੇ ਵਧ ਰਿਹਾ ਹਾਂ।’
ਇਹ ਵੀ ਪੜ੍ਹੋ:16 ਅਕਤੂਬਰ ਨੂੰ ਫੂਕੇ ਜਾਣਗੇ PM ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ: ਸੰਯੁਕਤ ਕਿਸਾਨ ਮੋਰਚਾ
ਗੌਰਤਲਬ ਹੈ ਕਿ ਪਿਛਲੇ ਦਿਨੀਂ ਵੀਰ ਸਾਵਰਕਰ 'ਤੇ ਕਿਤਾਬ ਦੇ ਰਿਲੀਜ਼ ਪ੍ਰੋਗਰਾਮ ਵਿੱਚ ਆਰ.ਐੱਸ.ਐੱਸ. ਪ੍ਰਮੁੱਖ ਮੋਹਨ ਭਾਗਵਤ ਨੇ ਕਿਹਾ ਸੀ ਕਿ ਭਾਰਤ ਵਿੱਚ ਅਜੋਕੇ ਸਮੇਂ ਵਿੱਚ ਸਾਵਰਕਰ ਬਾਰੇ ਵਾਸਤਵ ਵਿੱਚ ਸਹੀ ਜਾਣਕਾਰੀ ਦੀ ਘਾਟ ਹੈ। ਇਹ ਇੱਕ ਸਮੱਸਿਆ ਹੈ। ਸਾਵਰਕਰ ਬਾਰੇ ਲਿਖੀਆਂ ਗਈਆਂ ਤਿੰਨ ਕਿਤਾਬਾਂ ਦੇ ਜ਼ਰੀਏ ਕਾਫ਼ੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਮੋਹਨ ਭਾਗਵਤ ਨੇ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਹੀ ਵੀਰ ਸਾਵਰਕਰ ਨੂੰ ਬਦਨਾਮ ਕਰਨ ਦੀ ਮੁਹਿੰਮ ਚੱਲੀ। ਹੁਣ ਇਸ ਤੋਂ ਬਾਅਦ ਸਵਾਮੀ ਵਿਵੇਕਾਨੰਦ, ਸਵਾਮੀ ਦਯਾਨੰਦ ਸਰਸਵਤੀ ਅਤੇ ਯੋਗੀ ਅਰਵਿੰਦ ਨੂੰ ਬਦਨਾਮ ਕਰਨ ਦਾ ਨੰਬਰ ਲੱਗੇਗਾ ਕਿਉਂਕਿ ਸਾਵਰਕਰ ਇਨ੍ਹਾਂ ਤਿੰਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਕਿਹਾ ਕਿ ਸਾਵਰਕਰ ਜੀ ਦਾ ਹਿੰਦੂਤਵ, ਵਿਵੇਕਾਨੰਦ ਦਾ ਹਿੰਦੂਤਵ ਅਜਿਹਾ ਬੋਲਣ ਦਾ ਫ਼ੈਸ਼ਨ ਹੋ ਗਿਆ, ਹਿੰਦੂਤਵ ਇੱਕ ਹੀ ਹੈ, ਉਹ ਪਹਿਲਾਂ ਤੋਂ ਹੈ ਅਤੇ ਅਖੀਰ ਤੱਕ ਉਹ ਹੀ ਰਹੇਗਾ। ਸਾਵਰਕਰ ਜੀ ਨੇ ਹਾਲਾਤ ਨੂੰ ਵੇਖ ਕੇ ਇਸ ਦਾ ਐਲਾਨ ਕਰਨਾ ਜ਼ਰੂਰੀ ਸਮਝਿਆ।
ਇਹ ਵੀ ਪੜ੍ਹੋ: ਦਿਲਾਂ 'ਚ ਪੰਜਾਬ ਵੱਸਦਾ ਪਰ ਵਾਪਸ ਨਹੀਂ ਮੁੜਨਾ ਚਾਹੁੰਦੇ ਦੁਬਈ ਦੇ ਟਰਾਂਸਪੋਟਰ, ਜਾਣੋ ਕਿਉਂ (ਵੀਡੀਓ)
ਇਸੇ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਕਹਿਣ 'ਤੇ ਸਾਵਰਕਰ ਨੇ ਰਹਿਮ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਕਿਹਾ ਸੀ ਕਿ ਜਿਵੇਂ ਅਸੀਂ ਆਜ਼ਾਦੀ ਦੀ ਪ੍ਰਾਪਤੀ ਲਈ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਹਾਂ ਉਸੇ ਤਰ੍ਹਾਂ ਸਾਵਰਕਰ ਜੀ ਵੀ ਅੰਦੋਲਨ ਚਲਾਉਣਗੇ। ਰਾਜਨਾਥ ਦੇ ਇਸ ਬਿਆਨ ਮਗਰੋਂ ਸਿਆਸੀ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਨਿਸ਼ਾਨੇ ਵਿੰਨ੍ਹਣੇ ਸ਼ੁਰੂ ਕਰ ਦਿੱਤੇ ਸਨ। ਹੁਣ ਇਤਿਹਾਸਕਾਰ ਵਿਕਰਮ ਸੰਪਤ ਨੇ ਵੀ ਦਾਅਵਾ ਕੀਤਾ ਹੈ ਕਿ ਮਹਾਤਮਾ ਗਾਂਧੀ ਨੇ ਸਾਵਰਕਰ ਨੂੰ ਰਹਿਮ ਦੀ ਪਟੀਸ਼ਨ ਦਾਇਰ ਕਰਨ ਲਈ ਕਿਹਾ ਸੀ।
ਨੋਟ : ਇਤਿਹਾਸਕਾਰ ਦੇ ਇਸ ਦਾਅਵੇ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
ਕੇਜਰੀਵਾਲ ਨੇ ਉੱਪ ਰਾਜਪਾਲ ਬੈਜਲ ਨੂੰ ਲਿਖੀ ਚਿੱਠੀ, ‘ਛਠ ਪੂਜਾ’ ਕਰਨ ਦੀ ਆਗਿਆ ਦੇਣ ਦੀ ਕੀਤੀ ਅਪੀਲ
NEXT STORY