ਜਲੰਧਰ (ਬਿਊਰੋ) - ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਹੁੰਦਾ ਹੈ, ਜੋ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ 22 ਅਗਸਤ ਨੂੰ ਪੂਰੇ ਦੁਨੀਆਂ ’ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਜੋਤਿਸ਼ ਅਨੁਸਾਰ ਇਸ ਸਾਲ ਦੀ ਰੱਖੜੀ ਬਹੁਤ ਸ਼ੁੱਭ ਮੌਕੇ ’ਤੇ ਆ ਰਹੀ ਹੈ। ਇਸ ਵਾਰ, ਬ੍ਰਹਸਪਤੀ ਅਤੇ ਚੰਦਰਮਾ ਦੇ ਸ਼ੁਭ ਸੁਮੇਲ ਨਾਲ ਗਜਕੇਸਰੀ ਯੋਗ ਬਣੇਗਾ। ਦਿਨ ਭਰ, ਸ਼ੁਭ ਘਨਿਸ਼ਠ ਨਕਸ਼ਤਰ ਅਤੇ ਸ਼ੋਭਨ ਯੋਗ ਵਿੱਚ ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਰੇਸ਼ਮੀ ਧਾਗਾ ਬੰਨ੍ਹ ਸਕਣਗੀਆਂ। ਜੋਤਸ਼ੀਆਂ ਦੇ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਗਜਕੇਸਰੀ ਯੋਗ ਧਨ ਅਤੇ ਪ੍ਰਤਿਸ਼ਠਾ ਪ੍ਰਦਾਨ ਕਰਦਾ ਹੈ। ਇਸ ਨੂੰ ਘਰ, ਵਾਹਨ ਵਰਗੀਆਂ ਸਹੂਲਤਾਂ ਦੇਣ ਵਾਲਾ ਮੰਨਿਆ ਜਾਂਦਾ ਹੈ। ਰੱਖੜੀ 'ਤੇ ਇਸ ਯੋਗ ਦਾ ਬਣਨਾ ਭਰਾਵਾਂ ਅਤੇ ਭੈਣਾਂ ਲਈ ਲਾਭਦਾਇਕ ਹੁੰਦਾ ਹੈ।
ਇਸ ਰੱਖੜੀ 'ਤੇ ਨਹੀਂ ਹੋਵੇਗਾ ਭੱਦਰਾ
ਤੁਹਾਨੂੰ ਦੱਸ ਦੇਈਏ ਕਿ ਭਾਦਰਾ ਕਾਲ ਦੇ ਸਮੇਂ ਰੱਖੜੀ ਨੂੰ ਬੰਨ੍ਹਣਾ ਅਸ਼ੁੱਭ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਸਾਲ ਰੱਖੜੀ ਬੰਨ੍ਹਣ ਦਾ ਸਮਾਂ ਲਗਭਗ 12 ਘੰਟੇ ਦਾ ਹੈ। ਅਜਿਹੀ ਸਥਿਤੀ ਵਿੱਚ ਭੈਣਾਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹ ਸਕਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - Rakhi 2021 : ਭਰਾ ਦੇ ਗੁੱਟ ’ਤੇ ਭੈਣ ਭੁੱਲ ਕੇ ਵੀ ਕਦੇ ਨਾ ਬੱਨ੍ਹੇ ਅਜਿਹੀਆਂ ਰੱਖੜੀਆਂ, ਹੋ ਸਕਦੈ ਅਸ਼ੁੱਭ
ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ
ਭੱਦਰਕਾਲ ਵਿੱਚ ਰੱਖੜੀ ਬੰਨ੍ਹਣੀ ਅਸ਼ੁੱਭ ਮੰਨੀ ਜਾਂਦੀ ਹੈ। ਇਸ ਲਈ ਰੱਖੜੀ ਬੰਨ੍ਹਣ ਤੋਂ ਪਹਿਲਾਂ ਇਸ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਜੋਤਿਸ਼ ਅਨੁਸਾਰ ਇਸ ਸਾਲ ਕੋਈ ਭੱਦਰਾ ਨਹੀਂ ਹੈ ਅਤੇ ਇਸ ਵਾਰ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ 12 ਘੰਟੇ 13 ਮਿੰਟ ਤੱਕ ਦਾ ਹੈ। ਦੂਜੇ ਪਾਸੇ ਭੱਦਰਾਕਾਲ ਰੱਖੜੀ ਬੰਨਣ ਦੇ ਅਗਲੇ ਦਿਨ 23 ਅਗਸਤ ਦੀ ਸਵੇਰ 05:34 ਮਿੰਟ ਤੋਂ 06:12 ਵਜੇ ਤੱਕ ਹੈ। ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ 22 ਅਗਸਤ 2021 ਦੀ ਸਵੇਰ 05:50 ਤੋਂ ਸ਼ਾਮ 06:03 ਤੱਕ ਹੋਵੇਗਾ।
474 ਸਾਲਾਂ ਬਾਅਦ ਬਣ ਰਿਹਾ ਇਹ ਸ਼ਾਨਦਾਰ ਸੰਯੋਗ
ਜੋਤਿਸ਼ ਅਨੁਸਾਰ, ਇਸ ਸਾਲ ਰੱਖੜੀ ਦੇ ਮੌਕੇ ਇੱਕ ਸ਼ਾਨਦਾਰ ਸੰਯੋਗ ਬਣ ਰਿਹਾ ਹੈ, ਜੋ ਪਹਿਲਾਂ 11 ਅਗਸਤ 1547 ਨੂੰ ਬਣਿਆ ਸੀ। ਧਨਿਸ਼ਤ ਨਕਸ਼ਤਰ ਵਿੱਚ ਜਦੋਂ ਰੱਖੜੀ ਦਾ ਤਿਉਹਾਰ ਆਇਆ ਸੀ, ਉਦੋਂ ਇਕ ਸਾਰ ਅਜਿਹੀ ਸਥਿਤੀ ’ਚ ਸੂਰਜ, ਮੰਗਲ ਅਤੇ ਬੁੱਧ ਆਏ ਸਨ। ਉਸ ਸਮੇਂ ਸ਼ੁੱਕਰ ਗ੍ਰਹਿ ਮਿਥੁਨ ਵਿੱਚ ਬੈਠਾ ਸੀ। ਇਸ ਸਾਲ ਸ਼ੁੱਕਰ ਕੰਨਿਆ ਵਿੱਚ ਬੈਠ ਜਾਵੇਗਾ। ਇਸ ਵਾਰ ਪੂਰੇ 474 ਸਾਲ ਬਾਅਦ ਧਨਿਸ਼ਤ ਨਕਸ਼ਤਰ ਸ਼ੁੱਭ ਸੰਯੋਗ ਬਣ ਰਿਹਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਹ ਸ਼ੁੱਭ ਸੰਯੋਗ ਭਰਾ-ਭੈਣ ਦੇ ਲਈ ਬਹੁਤ ਲਾਭਦਾਇਕ ਅਤੇ ਫਲਦਾਇਕ ਸਾਬਿਤ ਹੋਵੇਗਾ। ਇਸ ਤੋਂ ਇਲਾਵਾ ਕਿਸੇ ਵੀ ਚੀਜ਼ ਦੀ ਖਰੀਦਦਾਰੀ ਲਈ ਰਾਜ ਯੋਗ ਵੀ ਸ਼ੁਭ ਰਹੇਗਾ।
Vastu Tips : ਪਤੀ-ਪਤਨੀ ਦੀ ਵਿਆਹੁਤਾ ਜ਼ਿੰਦਗੀ ਵਿਚ ਮਧੁਰਤਾ ਲਿਆਉਂਦੀ ਹੈ ਬੈੱਡਰੂਮ 'ਚ ਰੱਖੀ ਹੋਈ ਇਹ...
NEXT STORY