ਜਲੰਧਰ (ਬਿਊਰੋ) - ਰੱਖੜੀ ਦਾ ਤਿਉਹਾਰ ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਹੈ, ਜੋ ਦੇਸ਼ ਭਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਰੱਖੜੀ ਸਾਉਣ ਮਹੀਨੇ ਦੀ ਪੁੰਨਿਆ ਨੂੰ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਤਿਉਹਾਰ ਦੀ ਉਡੀਕ ਹਰੇਕ ਸ਼ਖਸ ਨੂੰ ਹੁੰਦੀ ਹੈ। ਇਸ ਸਾਲ ਰੱਖੜੀ ਦਾ ਤਿਉਹਾਰ 22 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਰੱਖੜੀ ਦੇ ਤਿਉਹਾਰ ਦੇ ਸਬੰਧ ’ਚ ਚਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ। ਬਾਜ਼ਾਰਾਂ ਵਿੱਚ ਦੁਕਾਨਾਂ ਰੱਖੜੀ ਅਤੇ ਮਠਿਆਈਆਂ ਨਾਲ ਭਰੀਆਂ ਹੋਈਆਂ ਹਨ।
ਇਸੇ ਲਈ ਜਦੋਂ ਤੁਸੀਂ ਰੱਖੜੀ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਰੱਖੜੀ ਖਰੀਦਣ ਵੇਲੇ ਦੇਖੋ ਕਿ ਰੱਖੜੀ ਟੁੱਟੀ ਹੋਈ ਨਾ ਹੋਵੇ। ਉਸ ਦੇ ਧਾਗੇ ਸਾਰੇ ਸਾਫ ਅਤੇ ਸਹੀ ਹੋਣ। ਰੱਖੜੀ ਲਿਫਾਫੇ ਜਾਂ ਕਿਸੇ ਕਾਜਗਜ਼ ਦੇ ਡਿੱਬੇ ਵਿੱਚ ਵੀ ਪੈਕ ਹੋਵੇ। ਹੁਣ ਅਸੀਂ ਤੁਹਾਨੂੰ ਭਰਾ ਦੇ ਗੁੱਟ ’ਤੇ ਰੱਖੜੀ ਬਨ੍ਹਣ ਤੋਂ ਪਹਿਲਾਂ ਕੁਝ ਖ਼ਾਖਾਸ ਗੱਲਾਂ ਦਾ ਧਿਆਨ ਰੱਖਣ ਬਾਰੇ ਦੱਸਾਂਗੇ। ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹਨ...
ਰੱਖੜੀ ਬੰਨਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਖ਼ਿਆਲ...
. ਟੁੱਟੀ ਜਾਂ ਖੰਡਿਤ ਹੋਈ ਰੱਖੜੀ
ਭਰਾ ਦੇ ਰੱਖੜੀ ਬੰਨ੍ਹਦੇ ਸਮੇਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖੋ ਕਿ ਰੱਖੜੀ ਟੁੱਟੀ ਹੋਈ ਜਾਂ ਖੰਡਿਤ ਹੋਈ ਨਾ ਹੋਵੇ, ਕਿਉਂਕਿ ਅਜਿਹੀ ਰੱਖੜੀ ਅਸ਼ੁੱਭ ਮੰਨੀ ਜਾਂਦੀ ਹੈ।
. ਟੁੱਟੀ ਹੋਈ ਰੱਖੜੀ ਨੂੰ ਕਦੇ ਨਾ ਜੋੜੋ
ਜੇਕਰ ਰੱਖੜੀ ਟੁੱਟ ਗਈ ਹੈ ਤਾਂ ਉਸ ਟੁੱਟੀ ਹੋਈ ਰੱਖੜੀ ਨੂੰ ਜੋੜ ਕੇ ਜਾਂ ਠੀਕ ਕਰ ਕੇ ਵੀ ਨਹੀਂ ਬੰਨ੍ਹਣਾ ਚਾਹੀਦਾ। ਇਸ ਨੂੰ ਵੀ ਅਸ਼ੁੱਭ ਮੰਨਿਆ ਜਾਂਦਾ ਹੈ।
. ਕਾਲੇ ਰੰਗ ਦੇ ਧਾਗੇ ਜਾਂ ਮੋਤੀਆਂ ਵਾਲੀ ਰੱਖੜੀ
ਕਦੀ ਵੀ ਖੱਬੇ ਗੁੱਟ 'ਤੇ ਕਾਲੇ ਰੰਗ ਦੇ ਧਾਗੇ ਜਾਂ ਮੋਤੀਆਂ ਵਾਲੀ ਰੱਖੜੀ ਨਹੀਂ ਬੰਨ੍ਹਣੀ ਚਾਹੀਦੀ।
. ਅਸ਼ੁੱਭ ਨਿਸ਼ਾਨ ਜਾਂ ਆਕ੍ਰਿਤੀ
ਜੇਕਰ ਤੁਸੀਂ ਰੱਖੜੀ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਸ ਵਿਚ ਕੋਈ ਅਸ਼ੁੱਭ ਨਿਸ਼ਾਨ ਜਾਂ ਆਕ੍ਰਿਤੀ ਨਾ ਬਣੀ ਹੋਵੇ।
. ਚੀਨੀ ਰੱਖੜੀਆਂ
ਬਾਜ਼ਾਰ ’ਚ ਮਿਲ ਰਹੀਆਂ ਪੁਰਾਣੀਆਂ ਚੀਨੀ ਰੱਖੜੀਆਂ 'ਚ ਅਜਿਹੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦਾ ਹੈ, ਜੋ ਸ਼ਾਸਤਰਾਂ ਅਨੁਸਾਰ ਸਹੀ ਨਹੀਂ ਹੁੰਦੀ। ਇਸੇ ਲਈ ਰੱਖੜੀ ਖਰੀਦਣ ਵੇਲੇ ਇਸ ਤਰ੍ਹਾਂ ਦੀਆਂ ਰੱਖੜੀਆਂ ਨਾ ਖਰੀਦੋ।
. ਕਦੇ ਨਾ ਬੰਨ੍ਹੋ ਅਜਿਹੀਆਂ ਰੱਖੜੀਆਂ
ਭਰਾ ਦੇ ਗੁੱਟ 'ਤੇ ਕਦੇ ਵੀ ਅਜਿਹੀ ਰੱਖੜੀ ਬਿਲਕੁਲ ਨਾ ਬੰਨ੍ਹੋ, ਜਿਨ੍ਹਾਂ ਵਿਚ ਕੋਈ ਹਥਿਆਰ ਬਣਿਆ ਹੋਵੇ। ਲੋਹੇ ਦੀ ਵਰਤੋਂ ਵਾਲੀਆਂ ਰੱਖੜੀਆਂ ਲੈਣ ਤੋਂ ਵੀ ਬਚੋ।
. ਭਗਵਾਨ ਦੀਆਂ ਤਸਵੀਰਾਂ ਵਾਲੀਆਂ ਰੱਖੜੀ
ਇਸ ਤੋਂ ਇਲਾਵਾ ਰੱਖੜੀ ਵਾਲੇ ਦਿਨ ਤੁਸੀਂ ਗੁੱਟ ’ਤੇ ਭਗਵਾਨ ਦੀਆਂ ਤਸਵੀਰਾਂ ਵਾਲੀਆਂ ਰੱਖੜੀਆਂ ਕਦੇ ਨਾ ਬੰਨ੍ਹੋ।
ਵਾਸਤੂ ਸ਼ਾਸਤਰ : ਪਤੀ-ਪਤਨੀ ਦੇ ਰਿਸ਼ਤੇ 'ਚ ਆਈ ਖਟਾਸ ਦੂਰ ਕਰਨ ਲਈ ਅਪਣਾਓ ਇਹ ਟਿਪਸ
NEXT STORY