ਨਵੀਂ ਦਿੱਲੀ- ਵਾਸਤੂ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਘਰ 'ਚ ਮੌਜੂਦ ਹਰ ਚੀਜ਼ ਨਾਲ ਸਕਾਰਾਤਮਕ ਜਾਂ ਨਕਾਰਾਤਮਕ ਊਰਜਾ ਨਿਕਲਦੀ ਹੈ। ਇਸ ਲਈ ਘਰ ਦੇ ਮੁੱਖ ਦੁਆਰ ਜਿਵੇਂ ਮੇਨ ਗੇਟ, ਮੰਦਰ, ਬੈੱਡਰੂਮ ਨੂੰ ਵਾਸਤੂ ਨਿਯਮਾਂ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ 'ਚ ਬਾਥਰੂਮ ਲਈ ਵਿਸ਼ੇਸ਼ ਵਾਸਤੂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਕਿਉਂਕਿ ਬਾਥਰੂਮ ਵੀ ਘਰ ਦਾ ਅਹਿਮ ਹਿੱਸਾ ਹੁੰਦਾ ਹੈ ਅਤੇ ਸਭ ਤੋਂ ਵੱਧ ਨਕਾਰਾਤਮਕ ਊਰਜਾ ਇਸੇ ਦਿਸ਼ਾ ਤੋਂ ਪੈਦਾ ਹੁੰਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਜਾਣੇ-ਅਣਜਾਣੇ 'ਚ ਬਾਥਰੂਮ ਨਾਲ ਜੁੜੀਆਂ ਕਈ ਗਲਤੀਆਂ ਕਰ ਦਿੰਦੇ ਹਨ, ਜੋ ਵਾਸਤੂ ਮੁਤਾਬਕ ਸਹੀ ਨਹੀਂ ਮੰਨੀਆਂ ਜਾਂਦੀਆਂ ਹਨ। ਜੇਕਰ ਤੁਸੀਂ ਵੀ ਅਜਿਹੀਆਂ ਗਲਤੀਆਂ ਕਰਦੇ ਹੋ ਤਾਂ ਉਨ੍ਹਾਂ ਨੂੰ ਜਲਦੀ ਠੀਕ ਕਰ ਲਓ ਤਾਂ ਜੋ ਆਉਣ ਵਾਲੇ ਸਾਲ 'ਚ ਤੁਹਾਨੂੰ ਕੋਈ ਸਮੱਸਿਆ ਨਾ ਆਵੇ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ...
ਬਾਥਰੂਮ 'ਚ ਨਾ ਰੱਖੋ ਇਹ ਚੀਜ਼ਾਂ
ਟੁੱਟੀਆਂ ਚੱਪਲਾਂ
ਅਕਸਰ ਲੋਕ ਪੁਰਾਣੀਆਂ, ਟੁੱਟੀਆਂ ਜਾਂ ਖਰਾਬ ਹੋਈਆਂ ਚੱਪਲਾਂ ਨੂੰ ਬਾਥਰੂਮ ਲਈ ਉਤਾਰ ਦਿੰਦੇ ਹਨ। ਵਾਸਤੂ ਅਨੁਸਾਰ ਬਾਥਰੂਮ 'ਚ ਅਜਿਹੀਆਂ ਚੱਪਲਾਂ ਨੂੰ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਹੈ। ਕਿਉਂਕਿ ਅਜਿਹੀਆਂ ਚੱਪਲਾਂ ਨਕਾਰਾਤਮਕ ਊਰਜਾ ਦਾ ਕਾਰਨ ਬਣ ਸਕਦੀਆਂ ਹਨ।
ਟੁੱਟਿਆ ਹੋਇਆ ਸ਼ੀਸ਼ਾ
ਵਾਸਤੂ ਸ਼ਾਸਤਰ ਦੇ ਅਨੁਸਾਰ ਬਾਥਰੂਮ 'ਚ ਟੁੱਟੇ ਹੋਏ ਸ਼ੀਸ਼ੇ ਨੂੰ ਗਲਤੀ ਨਾਲ ਵੀ ਨਹੀਂ ਲਗਾਉਣਾ ਚਾਹੀਦਾ, ਕਿਉਂਕਿ ਇਸ ਨਾਲ ਵਾਸਤੂ ਨੁਕਸ ਹੋ ਸਕਦੇ ਹਨ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਫੈਲਦੀ ਹੈ। ਜਿਸ ਕਾਰਨ ਵਿਅਕਤੀ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਜੇਕਰ ਤੁਹਾਡੇ ਬਾਥਰੂਮ 'ਚ ਟੁੱਟਿਆ ਹੋਇਆ ਸ਼ੀਸ਼ਾ ਹੈ ਤਾਂ ਨਵੇਂ ਸਾਲ ਤੋਂ ਪਹਿਲਾਂ ਇਸ ਨੂੰ ਹਟਾ ਦਿਓ।
ਟੁੱਟੇ ਵਾਲ
ਸ਼ੈਂਪੂ ਕਰਨ ਤੋਂ ਬਾਅਦ ਅਕਸਰ ਟੁੱਟੇ ਵਾਲ ਬਾਥਰੂਮ ਦੀ ਨਾਲੀ 'ਚ ਰਹਿ ਜਾਂਦੇ ਹਨ। ਇਨ੍ਹਾਂ ਨੂੰ ਤੁਰੰਤ ਹਟਾ ਦਿਓ, ਕਿਉਂਕਿ ਟੁੱਟੇ ਵਾਲ ਗਰੀਬੀ ਦੀ ਨਿਸ਼ਾਨੀ ਹਨ। ਇਸ ਦੇ ਨਾਲ ਹੀ ਸ਼ਨੀ ਅਤੇ ਮੰਗਲ ਦੋਸ਼ ਲੱਗਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮਾਂ ਲਕਸ਼ਮੀ ਜੀ ਦੀ ਕਿਰਪਾ ਪਾਉਣ ਲਈ ਸ਼ੁੱਕਰਵਾਰ ਨੂੰ ਕਰੋ ਇਹ ਖਾਸ ਉਪਾਅ
NEXT STORY