ਮੁੰਬਈ— ਯੂਨਾਨੀ ਦਾਰਸ਼ਨਿਕ ਅਫਲਾਤੂਨ ਕੋਲ ਰੋਜ਼ਾਨਾ ਕਈ ਵਿਦਵਾਨਾਂ ਦੀ ਭੀੜ ਲੱਗੀ ਰਹਿੰਦੀ ਸੀ। ਸਾਰੇ ਲੋਕ ਉਨ੍ਹਾਂ ਤੋਂ ਕੁਝ ਨਾ ਕੁਝ ਗਿਆਨ ਹਾਸਲ ਕਰ ਕੇ ਜਾਂਦੇ ਸਨ ਪਰ ਖੁਦ ਅਫਲਾਤੂਨ ਖੁਦ ਨੂੰ ਕਦੇ ਗਿਆਨੀ ਨਹੀਂ ਮੰਨਦੇ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਨਸਾਨ ਕਦੇ ਵੀ ਗਿਆਨੀ ਕਿਵੇਂ ਬਣ ਸਕਦਾ ਹੈ, ਜਦਕਿ ਉਹ ਹਮੇਸ਼ਾ ਸਿੱਖਦਾ ਹੀ ਰਹਿੰਦਾ ਹੈ।
ਇਕ ਦਿਨ ਉਨ੍ਹਾਂ ਦੇ ਇਕ ਦੋਸਤ ਨੇ ਉਨ੍ਹਾਂ ਨੂੰ ਕਿਹਾ,''ਤੁਹਾਡੇ ਕੋਲ ਦੁਨੀਆ ਭਰ ਦੇ ਵਿਦਵਾਨ ਗਿਆਨ ਲੈਣ ਆਉਂਦੇ ਹਨ ਅਤੇ ਉਹ ਤੁਹਾਡੇ ਨਾਲ ਗੱਲਬਾਤ ਕਰਦਿਆਂ ਆਪਣਾ ਜੀਵਨ ਧੰਨ ਸਮਝਦੇ ਹਨ ਪਰ ਤੁਹਾਡੀ ਇਕ ਗੱਲ ਮੈਨੂੰ ਅੱਜ ਤਕ ਸਮਝ ਨਹੀਂ ਆਈ।''
ਇਸ 'ਤੇ ਅਫਲਾਤੂਨ ਬੋਲੇ,''ਤੂੰ ਕਿਹੜੀ ਗੱਲ ਪੁੱਛਣੀ ਚਾਹੁੰਦਾ ਏਂ?''
ਦੋਸਤ ਬੋਲਿਆ,''ਤੁਸੀਂ ਖੁਦ ਵੱਡੇ ਵਿਦਵਾਨ ਤੇ ਗਿਆਨੀ ਹੋ ਪਰ ਫਿਰ ਵੀ ਮੈਂ ਦੇਖਿਆ ਹੈ ਕਿ ਤੁਸੀਂ ਹਰ ਵੇਲੇ ਦੂਜਿਆਂ ਨੂੰ ਸਿੱਖਿਆ ਦੇਣ ਲਈ ਤੱਤਪਰ ਰਹਿੰਦੇ ਹੋ, ਉਹ ਵੀ ਬੜੇ ਉਤਸ਼ਾਹ ਤੇ ਖੁਸ਼ੀ ਨਾਲ। ਇਸ ਤੋਂ ਵੱਡੀ ਗੱਲ ਇਹ ਕਿ ਤੁਹਾਨੂੰ ਆਮ ਵਿਅਕਤੀ ਤੋਂ ਵੀ ਸਿੱਖਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਤੁਹਾਨੂੰ ਭਲਾ ਸਿੱਖਣ ਦੀ ਕੀ ਲੋੜ ਹੈ? ਕਿਤੇ ਤੁਸੀਂ ਲੋਕਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਤੋਂ ਸਿੱਖਣ ਦਾ ਵਿਖਾਵਾ ਤਾਂ ਨਹੀਂ ਕਰਦੇ?''
ਅਫਲਾਤੂਨ ਜ਼ੋਰ-ਜ਼ੋਰ ਨਾਲ ਹੱਸਣ ਲੱਗੇ ਤਾਂ ਦੋਸਤ ਨੇ ਪੁੱਛਿਆ,''ਅਜਿਹਾ ਕਿਉਂ ਹੈ?''
ਅਫਲਾਤੂਨ ਨੇ ਜਵਾਬ ਦਿੱਤਾ,''ਇਨਸਾਨ ਪੂਰੀ ਜ਼ਿੰਦਗੀ ਕੁਝ ਵੀ ਪੂਰਾ ਨਹੀਂ ਸਿੱਖ ਸਕਦਾ। ਹਮੇਸ਼ਾ ਕੁਝ ਨਾ ਕੁਝ ਅਧੂਰਾ ਹੀ ਰਹਿੰਦਾ ਹੈ ਅਤੇ ਫਿਰ ਹਰ ਇਨਸਾਨ ਕੋਲ ਕੁਝ ਨਾ ਕੁਝ ਅਜਿਹਾ ਜ਼ਰੂਰ ਹੁੰਦਾ ਹੈ, ਜੋ ਦੂਜਿਆਂ ਕੋਲ ਨਹੀਂ ਹੁੰਦਾ। ਇਸ ਲਈ ਹਰ ਕਿਸੇ ਨੂੰ ਹਰ ਕਿਸੇ ਤੋਂ ਸਿੱਖਦੇ ਰਹਿਣਾ ਚਾਹੀਦਾ ਹੈ। ਫਿਰ ਹਰ ਗੱਲ ਤੇ ਤਜਰਬਾ ਕਿਤਾਬਾਂ ਵਿਚ ਤਾਂ ਨਹੀਂ ਮਿਲਦੇ ਕਿਉਂਕਿ ਬਹੁਤ ਕੁਝ ਅਜਿਹਾ ਹੈ, ਜੋ ਲਿਖਿਆ ਨਹੀਂ ਗਿਆ, ਜਦਕਿ ਯਥਾਰਥ ਵਿਚ ਰਹਿਣ ਅਤੇ ਲੋਕਾਂ ਤੋਂ ਸਿੱਖਦੇ ਰਹਿਣ ਦੀ ਆਦਤ ਤੁਹਾਨੂੰ ਪੂਰਾ ਨਹੀਂ ਤਾਂ ਪੂਰਨਤਾ ਦੇ ਨੇੜੇ ਜ਼ਰੂਰ ਲੈ ਜਾਂਦੀ ਹੈ। ਇਹੋ ਜ਼ਿੰਦਗੀ ਦਾ ਸਾਰ ਹੈ।
ਭਵਿੱਖਫਲ: ਸਿਤਾਰਾ ਸਿਹਤ ਲਈ ਰਹੇਗਾ ਕਮਜ਼ੋਰ, ਇਸ ਲਈ ਖਾਣ-ਪੀਣ ਦਾ ਰੱਖੋ ਧਿਆਣ
NEXT STORY