ਵੈੱਬ ਡੈਸਕ- ਹਿੰਦੂ ਧਰਮ ਵਿੱਚ ਅਹੋਈ ਅਸ਼ਟਮੀ ਦਾ ਵਰਤ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਇਸ ਵਰਤ ਨੂੰ ਰੱਖਣ ਨਾਲ ਬੱਚਿਆਂ ਨੂੰ ਜੀਵਨ ਵਿਚ ਸੁੱਖ, ਖੁਸ਼ਹਾਲੀ ਅਤੇ ਲੰਬੀ ਉਮਰ ਪ੍ਰਾਪਤ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਅਹੋਈ ਮਾਤਾ ਦੇ ਆਸ਼ੀਰਵਾਦ ਨਾਲ, ਬੱਚੇ ਹਰ ਤਰ੍ਹਾਂ ਦੇ ਰੋਗਾਂ ਤੋਂ ਸੁਰੱਖਿਅਤ ਰਹਿੰਦੇ ਹਨ। ਇਸ ਦਿਨ, ਮਾਵਾਂ ਨਿਰਜਲ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਤਾਰਿਆਂ ਦੀ ਪੂਜਾ ਕਰਨ ਤੋਂ ਬਾਅਦ ਇਸਨੂੰ ਸਮਾਪਤ ਕਰਦੀ ਹਨ। ਇਹ ਵਰਤ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਰੱਖਿਆ ਜਾਂਦਾ ਹੈ। ਅਹੋਈ ਅਸ਼ਟਮੀ ਦਾ ਵਰਤ ਘਰ ਵਿੱਚ ਖੁਸ਼ੀ ਅਤੇ ਸ਼ਾਂਤੀ ਲਿਆਉਂਦਾ ਹੈ ਅਤੇ ਬੱਚਿਆਂ ਦੇ ਜੀਵਨ ਵਿੱਚ ਸਫਲਤਾ ਅਤੇ ਤਰੱਕੀ ਦਾ ਰਾਹ ਪੱਧਰਾ ਕਰਦਾ ਹੈ।
ਅਹੋਈ ਅਸ਼ਟਮੀ ਦੀ ਵਰਤ ਕਥਾ
ਪੁਰਾਣੇ ਸਮੇਂ ਵਿੱਚ, ਇੱਕ ਸ਼ਾਹੂਕਾਰ ਸੀ ਜਿਸਦੇ 7 ਪੁੱਤਰ ਅਤੇ 7 ਨੂੰਹਾਂ ਸਨ। ਸ਼ਾਹੂਕਾਰ ਦੀ ਇੱਕ ਧੀ ਵੀ ਸੀ। ਇਕ ਵਾਰ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ 7 ਨੂੰਹਾਂ ਆਪਣੇ ਘਰ ਨੂੰ ਪਲਸਟਰ ਕਰਨ ਲਈ ਮਿੱਟੀ ਇਕੱਠੀ ਕਰਨ ਲਈ ਜੰਗਲ ਵਿੱਚ ਗਈਆਂ, ਤਾਂ ਉਨ੍ਹਾਂ ਦੀ ਨਨਾਣ ਵੀ ਉਨ੍ਹਾਂ ਦੇ ਨਾਲ ਚਲੀ ਜਾਂਦੀ ਹੈ। ਸ਼ਾਹੂਕਾਰ ਦੀ ਧੀ ਜਿੱਥੇ ਮਿੱਟੀ ਦੀ ਖੁਦਾਈ ਕਰ ਰਹੀ ਸੀ, ਉਸ ਸਥਾਨ 'ਤੇ ਸਿਆਹੂ (ਸਾਹੀ) ਆਪਣੇ ਪੁੱਤਰਾਂ ਨਾਲ ਰਹਿੰਦੀ ਸੀ। ਖੁਦਾਈ ਕਰਦੇ ਸਮੇਂ, ਸ਼ਾਹੂਕਾਰ ਦੀ ਧੀ ਦੀ ਕਹੀ ਨਾਲ ਸਿਆਹੂ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ। ਗੁੱਸੇ ਵਿੱਚ ਆ ਕੇ ਸਿਆਹੂ ਨੇ ਕਿਹਾ, "ਮੈਂ ਤੇਰੀ ਕੁੱਖ ਬੰਨ੍ਹਾਂਗੀ।" ਸਿਆਹੂ ਦੀਆਂ ਗੱਲਾਂ ਸੁਣ ਕੇ, ਸ਼ਾਹੂਕਾਰ ਦੀ ਧੀ ਨੇ ਆਪਣੀਆਂ 7 ਭਾਬੀਆਂ ਨੂੰ ਇੱਕ-ਇੱਕ ਕਰਕੇ ਬੇਨਤੀ ਕੀਤੀ ਕਿ ਉਨ੍ਹਾਂ ਵਿਚੋਂ ਕੋਈ ਇਕ ਉਸ ਦੀ ਕੁੱਖ ਦੇ ਬਦਲੇ ਆਪਣੀ ਕੁੱਖ ਬੰਨ੍ਹਵਾ ਲਏ। ਸਭ ਤੋਂ ਛੋਟੀ ਭਾਬੀ ਆਪਣੀ ਨਨਾਣ ਦੀ ਥਾਂ ਆਪਣੀ ਕੁੱਖ ਬੰਨ੍ਹਵਾਉਣ ਲਈ ਸਹਿਮਤ ਹੋ ਜਾਂਦੀ ਹੈ। ਇਸ ਤੋਂ ਬਾਅਦ, ਸਭ ਤੋਂ ਛੋਟੀ ਭਾਬੀ ਦੇ ਜਿਹੜਾ ਵੀ ਬੱਚਾ ਜਨਮ ਲੈਂਦਾ, ਉਹ 7 ਦਿਨਾਂ ਦੇ ਅੰਦਰ ਮਰ ਜਾਂਦਾ ਸੀ। ਸਾਰੇ ਬੱਚਿਆਂ ਦੀ ਮੌਤ ਤੋਂ ਬਾਅਦ, ਉਸਨੇ ਇੱਕ ਪੁਜਾਰੀ ਨੂੰ ਬੁਲਾਇਆ ਅਤੇ ਇਸ ਦਾ ਕਾਰਨ ਪੁੱਛਿਆ। ਇਸ 'ਤੇ ਪੁਜਾਰੀ ਨੇ ਸੁਰਾਹੀ ਗਾਂ ਦੀ ਸੇਵਾ ਕਰਨ ਦੀ ਸਲਾਹ ਦਿੱਤੀ।
ਸੁਰਾਹੀ ਉਸਦੀ ਸੇਵਾ ਤੋਂ ਖੁਸ਼ ਹੁੰਦੀ ਹੈ ਅਤੇ ਉਸਨੂੰ ਸਿਆਹੂ ਕੋਲ ਲੈ ਜਾਂਦੀ ਹੈ। ਰਸਤੇ ਵਿਚ ਥੱਕ ਜਾਣ 'ਤੇ ਦੋਵੇਂ ਆਰਾਮ ਕਰਨ ਲੱਗਦੇ ਹਨ। ਇਸ ਦੌਰਾਨ ਅਚਾਨਕ, ਸ਼ਾਹੂਕਾਰ ਦੀ ਛੋਟੀ ਨੂੰਹ ਨਜ਼ਰ ਇਕ ਸੱਪ 'ਤੇ ਜਾਂਦੀ ਹੈ, ਜੋ ਗਰੁੜ ਪੰਖਣੀ ਦੇ ਬੱਚੇ ਨੂੰ ਡੰਗਣ ਹੀ ਵਾਲਾ ਹੁੰਦਾ ਹੈ ਕਿ ਉਹ ਸੱਪ ਨੂੰ ਮਾਰ ਦਿੰਦੀ ਹੈ। ਉਸੇ ਸਮੇਂ, ਗਰੁੜ ਪੰਖਾਣੀ ਆਉਂਦੀ ਹੈ ਅਤੇ ਉਥੇ ਖੂਨ ਪਿਆ ਦੇਖ ਕੇ, ਮੰਨ ਲੈਂਦੀ ਹੈ ਕਿ ਉਸਨੇ ਉਸ ਦੇ ਬੱਚੇ ਨੂੰ ਮਾਰ ਦਿੱਤਾ ਹੈ। ਉਹ ਇਸ ਕਾਰਨ ਛੋਟੀ ਨੂੰਹ ਨੂੰ ਚੂੰਝ ਮਾਰਨੀ ਸ਼ੁਰੂ ਕਰ ਦਿੰਦੀ ਹੈ। ਛੋਟੀ ਨੂੰਹ ਜਵਾਬ ਦਿੰਦੀ ਹੈ ਕਿ ਉਸਨੇ ਉਸ ਦੇ ਬੱਚੇ ਦੀ ਜਾਨ ਬਚਾਈ ਹੈ। ਇਹ ਸੁਣ ਕੇ ਗਰੁੜ ਪੰਖਣੀ ਖੁਸ਼ ਹੋ ਜਾਂਦੀ ਹੈ ਅਤੇ ਸੁਰਾਹੀ ਗਾਂ ਸਣੇ ਉਸ ਨੂੰ ਸਿਆਹੂ ਕੋਲ ਲਿਜਾਂਦੀ ਹੈ। ਉਸਦੀ ਸੇਵਾ ਤੋਂ ਖੁਸ਼ ਹੋ ਕੇ, ਸਿਆਹੂ ਉਸਨੂੰ 7 ਪੁੱਤਰਾਂ ਅਤੇ 7 ਨੂੰਹਾਂ ਦਾ ਆਸ਼ੀਰਵਾਦ ਦਿੰਦੀ ਹੈ। ਸਿਆਹੂ ਦੇ ਆਸ਼ੀਰਵਾਦ ਨਾਲ, ਛੋਟੀ ਨੂੰਹ ਦਾ ਘਰ ਪੁੱਤਰਾਂ ਅਤੇ ਨੂੰਹਾਂ ਨਾਲ ਭਰ ਜਾਂਦਾ ਹੈ।
ਨਹੀਂ ਲੱਗਦਾ ਕੰਮ 'ਚ ਧਿਆਨ ਤਾਂ ਅਪਣਾਓ ਇਹ ਵਾਸਤੂ ਟਿਪਸ
NEXT STORY