ਜਲੰਧਰ- ਅੱਜ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸ਼ਾਸਤਰਾਂ ਦੇ ਅਨੁਸਾਰ, ਇਹ ਦਿਨ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਕੀਤੇ ਗਏ ਹਰ ਸ਼ੁੱਭ ਕੰਮ ਸਫਲ ਹੁੰਦੇ ਹਨ। ਅਕਸ਼ੈ ਤ੍ਰਿਤੀਆ ਵਾਲੇ ਦਿਨ ਮੁੱਖ ਰੂਪ ਨਾਲ ਦੇਵੀ ਲਕਸ਼ਮੀ ਅਤੇ ਕੁਬੇਰ ਦੇਵਤਾ ਦੀ ਪੂਜਾ ਦਾ ਵਿਧਾਨ ਹੈ। ਇਸ ਸ਼ੁੱਭ ਦਿਨ ਕਈ ਲੋਕ ਸੋਨਾ-ਚਾਂਦੀ ਅਤੇ ਕੀਮਤੀ ਵਸਤੂਆਂ ਖਰੀਦਦੇ ਹਨ।
ਇਸ ਦਿਨ ਲੋਕ ਪੈਸਿਆਂ ਦੀ ਤੰਗੀ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਦੇ ਹਨ ਤਾਂ ਕਈ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਕਾਮਨਾ ਕਰਦੇ ਹਨ।
ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਪੈਸਿਆਂ ਦੀ ਤੰਗੀ ਨਾਲ ਜੂਝ ਰਹੇ ਹੋ ਤਾਂ ਅਕਸ਼ੈ ਤ੍ਰਿਤੀਆ ਦੀ ਰਾਤ ਕੁਝ ਖਾਸ ਉਪਾਅ ਤੁਹਾਨੂੰ ਧਨ ਸੰਬੰਧੀ ਪਰੇਸ਼ਾਨੀਆਂ ਤੋਂ ਛੁਟਕਾਰਾ ਦਿਵਾ ਸਕਦੇ ਹਨ।
ਧਨ ਦੀ ਕਮੀ ਦੂਰ ਕਰਨ ਲਈ
ਜੇਕਰ ਤੁਸੀਂ ਕਾਫੀ ਸਮੇਂ ਤੋਂ ਧਨ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਅਕਸ਼ੈ ਤ੍ਰਿਤੀਆ ਦੀ ਰਾਤ ਪੂਜਾ ਸਥਾਨ 'ਤੇ ਮਾਂ ਲਕਸ਼ਮੀ ਦੀ ਤਸਵੀਰ ਰੱਖੋ। ਉਨ੍ਹਾਂ ਨੂੰ ਗੁਲਾਬੀ ਫੁੱਲ ਅਰਪਿਤ ਕਰੋ ਅਤੇ ਘਿਓ ਦਾ ਦੀਵਾ ਜਗਾਓ।
ਜੀਵਨ 'ਚ ਪਰੇਸ਼ਾਨੀਆਂ ਘੱਟ ਕਰਨ ਲਈ
ਅਕਸ਼ੈ ਤ੍ਰਿਤੀਆ ਦੇ ਦਿਨ ਸਵੇਰੇ ਇਕ ਸ਼ੰਖ ਖਰੀਦ ਕੇ ਲਿਆਓ। ਰਾਤ ਨੂੰ ਉਸਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਤਿਜੋਰੀ 'ਚ ਰ4ਖੋ। ਇਸ ਉਪਾਅ ਨਾਲ ਤੁਹਾਡੇ ਘਰ 'ਚ ਸਕਾਰਾਤਮਕਤਾ ਅਤੇ ਮਾਂ ਲਕਸ਼ਮੀ ਦਾ ਵਾਸ ਹੋਵੇਗਾ।
ਆਰਥਿਕ ਤੰਗੀ ਦੂਰ ਕਰਨ ਲਈ
ਅਕਸ਼ੈ ਤ੍ਰਿਤੀਆ ਦੇ ਦਿਨ ਘਰ 'ਚ ਕੋਈ ਨਾ ਕੋਈ ਅਨਾਜ ਖਰੀਦ ਕੇ ਜ਼ਰੂਰ ਲਿਆਉਣਾ ਚਾਹੀਦਾ ਹੈ। ਸ਼ਾਮ ਨੂੰ ਅਕਸ਼ੈ ਤ੍ਰਿਤੀਆ ਦੀ ਪੂਜਾ 'ਚ ਹਲਦੀ ਲਗਾ ਕੇ ਅਕਸ਼ਤ ਰੱਖੋ ਅਤੇ ਰਾਤ ਨੂੰ ਇਸਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਆਪਣੇ ਘਰ ਦੀ ਤਿਜੋਰੀ 'ਚ ਰੱਖ ਦਿਓ।
ਕਹਿੰਦੇ ਹਨ ਕਿ ਅਕਸ਼ੈ ਤ੍ਰਿਤੀਆ ਦੀ ਰਾਤ ਇਹ ਉਪਾਅ ਕਰਨ ਨਾਲ ਪੂਰੇ ਸਾਲ ਧਨ ਦੀ ਕਮੀ ਨਹੀਂ ਰਹਿੰਦੀ।
FengShui Tips: ਜਾਣੋ ਵਾਸਤੂ ਮੁਤਾਬਕ ਘਰ 'ਚ ਫੇਂਗਸੂਈ ਊਠ ਰੱਖਣ ਦੇ ਫ਼ਾਇਦੇ
NEXT STORY