ਜਲੰਧਰ (ਬਿਊਰੋ) : ਬਸੰਤ ਪੰਚਮੀ ਦਾ ਤਿਉਹਾਰ ਇਸ ਵਾਰ 14 ਫਰਵਰੀ ਯਾਨੀਕਿ ਅੱਜ ਦੇਸ਼ ਭਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਹ ਤਿਉਹਾਰ ਮਾਂ ਸਰਸਵਤੀ ਜੀ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਨੂੰ ਬਾਗੀਸ਼ਵਰੀ ਜਯੰਤੀ ਅਤੇ ਸ਼੍ਰੀ ਪੰਚਮੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਮਾਤਾ ਸਰਸਵਤੀ ਜੀ ਦਾ ਪ੍ਰਕਾਸ਼ ਹੋਇਆ ਸੀ, ਜਿਸ ਕਾਰਨ ਇਹ ਤਿਉਹਾਰ ਬਸੰਤ ਪੰਚਮੀ ਵਜੋਂ ਮਨਾਇਆ ਜਾਂਦਾ ਹੈ। ਭਗਵਾਨ ਕ੍ਰਿਸ਼ਨ ਨੇ ਗੀਤਾ 'ਚ ਕਿਹਾ ਹੈ ਕਿ ਇਹ ਰੁੱਤਾਂ ਦੀ ਬਹਾਰ ਹੈ। 6 ਰੁੱਤਾਂ 'ਚੋਂ ਬਸੰਤ ਨੂੰ ਰਿਤੂਰਾਜ ਵਜੋਂ ਸਤਿਕਾਰਿਆ ਜਾਂਦਾ ਹੈ। ਇਸ ਮੌਕੇ ਕੁਦਰਤ ਨਵਾਂ ਰੂਪ ਧਾਰਨ ਕਰਦੀ ਹੈ। ਇਸ ਦੇ ਨਾਲ ਹੀ ਠੰਢ ਦਾ ਮੌਸਮ ਹੌਲੀ-ਹੌਲੀ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਰੁੱਖਾਂ ਤੇ ਫਲ, ਫੁੱਲ ਤੇ ਖੁਸ਼ਬੋ ਨਾਲ ਭਰ ਜਾਂਦੇ ਹਨ। ਇਹ ਤਿਉਹਾਰ ਮਾਘ ਮਹੀਨੇ ਦੇ ਸ਼ੁਕਲ ਪੱਖ ਦੇ ਪੰਜਵੇਂ ਦਿਨ ਬਸੰਤ ਪੰਚਮੀ ਵਜੋਂ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਤਿਉਹਾਰ 'ਚ ਵਿੱਦਿਆ ਅਤੇ ਕਲਾ ਦੀ ਦੇਵੀ, ਦੇਵੀ ਸਰਸਵਤੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਮਾਂ ਸਰਸਵਤੀ ਜੀ ਦੀ ਪੂਜਾ ਦਾ ਖ਼ਾਸ ਮਹੱਤਵ ਹੈ।
ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਬਸੰਤ ਪੰਚਮੀ ਦੇ ਦਿਨ ਵਿਦਿਆਰਥੀ ਮਾਂ ਸਰਸਵਤੀ ਦੀ ਪੂਰੇ ਦਿਲ ਨਾਲ ਪੂਜਾ ਕਰਦੇ ਹਨ ਤਾਂ ਉਨ੍ਹਾਂ ਨੂੰ ਮਾਂ ਸਰਸਵਤੀ ਦਾ ਆਸ਼ੀਰਵਾਦ ਮਿਲਦਾ ਹੈ। ਉਨ੍ਹਾਂ ਦੀ ਬੁੱਧੀ ਅਤੇ ਗਿਆਨ ਦਾ ਵਿਕਾਸ ਹੋਵੇਗਾ। ਇਸ ਸ਼ੁਭ ਯੋਗ 'ਚ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਨਾ, ਗੁਰੂਮੰਤਰ ਦੀ ਪ੍ਰਾਪਤੀ, ਵਰਖਾ, ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨਾ ਵੀ ਸ਼ੁਭ ਹੋਵੇਗਾ। ਇਸ ਦਿਨ ਕਈ ਮੇਲੇ ਲੱਗਦੇ ਹਨ ਅਤੇ ਲੋਕ ਧਾਰਮਿਕ ਅਸਥਾਨਾਂ ‘ਤੇ ਜਾ ਕੇ ਮੱਥਾ ਟੇਕਦੇ ਹਨ। ਇਸ ਤੋਂ ਇਲਾਵਾ ਪੀਲੇ ਰੰਗ ਦੇ ਚੌਲ ਬਣਾਏ ਜਾਂਦੇ ਹਨ। ਕੁੜੀਆਂ ਪੀਲੇ ਰੰਗ ਦੇ ਕੱਪੜੇ ਪਾਉਂਦੀਆਂ ਹਨ ਅਤੇ ਮੁੰਡੇ ਪੀਲੇ ਰੰਗ ਦੀਆਂ ਦਸਤਾਰਾਂ ਸਜਾਉਂਦੇ ਹਨ।
ਸਰਦੀ ਰੁੱਤ ਤੋਂ ਕੁਝ ਰਾਹਤ ਮਿਲਦੀ ਹੈ ਤੇ ਗਰਮੀ ਆਪਣਾ ਅਹਿਸਾਸ ਕਰਾਉਣਾ ਸ਼ੁਰੂ ਕਰ ਦਿੰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ 'ਆਈ ਬਸੰਤ ਤੇ ਪਾਲਾ ਉਡੰਤ' ਪਰ ਕਦੀ-ਕਦੀ 'ਆਈ ਬਸੰਤ ਤੇ ਪਾਲਾ ਪੜੰਤ' ਵੀ ਹੋ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਬਸੰਤ ਪੰਚਮੀ ਵਾਲੇ ਦਿਨ ਕੁਝ ਗੱਲਾਂ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ।
1. ਬਿਨਾਂ ਇਸ਼ਨਾਨ ਕੀਤਿਆਂ ਭੋਜਨ ਨਹੀਂ ਖਾਣਾ ਚਾਹੀਦਾ : ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬੰਸਤ ਪੰਚਮੀ ਵਿੱਦਿਆ ਦੀ ਦੇਵੀ ਸਰਸਵਤੀ ਦਾ ਦਿਨ ਹੈ। ਅਜਿਹੇ 'ਚ ਇਸ ਦਿਨ ਬਿਨਾਂ ਇਸ਼ਨਾਨ ਕੀਤੇ ਬਿਨਾਂ ਭੋਜਨ ਨਹੀਂ ਖਾਣਾ ਚਾਹੀਦਾ। ਇਸ ਦਿਨ ਸਰਸਵਤੀ ਮਾਤਾ ਦਾ ਵਰਤ ਰੱਖਣਾ ਚਾਹੀਦਾ ਹੈ।
2. ਪੀਲੇ ਰੰਗ ਦੇ ਕੱਪੜੇ ਪਹਿਨਣੇ ਬੇਹੱਦ ਸ਼ੁੱਭ ਹੁੰਦੇ ਹਨ : ਇਸ ਦਿਨ ਪੀਲੇ ਰੰਗ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ। ਇਹ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਇਹ ਰੰਗ ਮਾਂ ਸਰਸਵਤੀ ਨੂੰ ਬਹੁਤ ਪਸੰਦ ਹੈ। ਅਜਿਹੇ ’ਚ ਇਸ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਣੇ ਬੇਹੱਦ ਸ਼ੁੱਭ ਹੁੰਦੇ ਹਨ। ਤੁਸੀਂ ਚਾਹੋ ਤਾਂ ਮਾਂ ਸਰਸਵਤੀ ਨੂੰ ਪੀਲੇ ਰੰਗ ਦੇ ਕੱਪੜੇ ਭੇਟ ਕਰ ਸਕਦੇ ਹੋ।
3. ਬਸੰਤ ਪੰਚਮੀ ਵਾਲੇ ਦਿਨ ਵਿਆਹ ਦਾ ਮਹੂਰਤ : ਜੇਕਰ ਤੁਸੀਂ ਕੋਈ ਵੀ ਸ਼ੁੱਭ ਕੰਮ ਕਰਨਾ ਹੈ ਤਾਂ ਉਸ ਦੀ ਸ਼ੁਰੂਆਤ ਅੱਜ ਦੇ ਦਿਨ ਕਰੋ। ਜੇਕਰ ਕਿਸੇ ਦੇ ਵਿਆਹ ਦਾ ਮਹੂਰਤ ਨਹੀਂ ਨਿਕਲ ਰਿਹਾ ਤਾਂ ਉਹ ਲੋਕ ਬਸੰਤ ਪੰਚਮੀ ਵਾਲੇ ਦਿਨ ਵਿਆਹ ਕਰਵਾ ਸਕਦੇ ਹਨ।
4. ਪੌਦਿਆਂ ਨੂੰ ਨਹੀਂ ਕੱਟਣਾ ਚਾਹੀਦਾ : ਕਿਹਾ ਜਾਂਦਾ ਹੈ ਕਿ ਇਸ ਦਿਨ ਪੌਦਿਆਂ ਨੂੰ ਵੀ ਨਹੀਂ ਕੱਟਣਾ ਚਾਹੀਦਾ ਕਿਉਂਕਿ ਇਸ ਦਿਨ ਕੁਦਰਤ ’ਚ ਬਸੰਤ ਰੁੰਤ ਦਾ ਸੁੰਦਰ ਤੇ ਨਵਾਂ ਵਾਤਾਵਰਨ ਛਾ ਜਾਂਦਾ ਹੈ।
5. ਮਨ ’ਚ ਕਿਸੇ ਤਰ੍ਹਾਂ ਦੇ ਬੁਰੇ ਵਿਚਾਰ ਨਹੀਂ ਲਿਆਉਣੇ ਚਾਹੀਦੇ : ਇਸ ਦਿਨ ਆਪਣੇ ਮਨ ’ਚ ਕਿਸੇ ਵੀ ਤਰ੍ਹਾਂ ਦੇ ਬੁਰੇ ਵਿਚਾਰ ਨਹੀਂ ਲਿਆਉਣੇ ਚਾਹੀਦੇ। ਇਸ ਦਿਨ ਮਾਂ ਸਰਸਵਤੀ ਦਾ ਧਿਆਨ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
6. ਮਾਸ ਦਾ ਸੇਵਨ ਨਹੀਂ ਕਰਨਾ ਚਾਹੀਦਾ : ਕਿਹਾ ਜਾਂਦਾ ਹੈ ਕਿ ਬਿਨਾਂ ਗਿਆਨ ਤੋਂ ਵਿਅਕਤੀ ਦਾ ਜੀਵਨ ਹਨੇਰਮਈ ਹੋ ਜਾਂਦਾ ਹੈ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹੇ ’ਚ ਇਸ ਦਿਨ ਮਾਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਸੰਤ ਪੰਚਮੀ 'ਤੇ ਕਿਉਂ ਕੀਤੀ ਜਾਂਦੀ ਹੈ 'ਮਾਂ ਸਰਸਵਤੀ ਜੀ' ਦੀ ਪੂਜਾ, ਜਾਣੋ ਵਜ੍ਹਾ
NEXT STORY