ਗੁਰਦਾਸਪੁਰ (ਗੁਰਪ੍ਰੀਤ) : ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਈ ਲਗਾਤਾਰ ਲੋਕ ਆਪ ਮੂਹਰੇ ਅੱਗੇ ਆ ਰਹੇ ਹਨ। ਭਾਂਵੇ ਕਿ ਹੁਣ ਉੱਥੇ ਜੋ ਪ੍ਰਭਾਵਿਤ ਲੋਕ ਹਨ ਜਾਂ ਲੋੜਵੰਦ ਲੋਕ ਹਨ ਉਨ੍ਹਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਸੇਵਾ ਕਰਨੀ ਹੈ ਤਾ ਰਾਸ਼ਨ ਦੀ ਘੱਟ ਅਤੇ ਹੁਣ ਉਨ੍ਹਾਂ ਪ੍ਰਭਾਵਿਤ ਲੋਕਾਂ ਦੀ ਹੋਰ ਜ਼ਰੂਰਤ ਦੇ ਸਾਮਾਨ ਦੀ ਮੁੱਖ ਲੋੜ ਹੈ। ਇਸੇ ਦੇ ਤਹਿਤ ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਦੀ ਮਾਰ ਹੇਠ ਆਏ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਅੱਜ ਪੰਜਾਬੀ ਗਾਇਕ ਫਿਰੋਜ਼ ਖ਼ਾਨ ਨੇ ਸਿੱਧੇ ਤੌਰ 'ਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਪਹੁੰਚੇ।
ਇਸ ਦੌਰਾਨ ਫਿਰੋਜ਼ ਖਾਨ ਨੇ ਉੱਥੇ ਜੋ ਲੋੜਵੰਦ ਪੀੜਤ ਪਰਿਵਾਰ ਹਨ ਉਨ੍ਹਾਂ ਲੋੜਵੰਦ ਲੋਕਾਂ ਤੋਂ ਪੁੱਛ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਰਾਹਤ ਸਮੱਗਰੀ ਦਿੱਤੀ। ਇਸ ਦੇ ਨਾਲ ਹੀ ਫਿਰੋਜ਼ ਖਾਨ ਨੇ ਹੋਰਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਦੇ ਘਰ ਦਾ ਸਾਮਾਨ ਇਸ ਕੁਦਰਤ ਦੀ ਕਰੋਪੀ ਨਾਲ ਬਰਬਾਦ ਹੋ ਚੁੱਕਾ ਹੈ, ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਮਦਦ ਕੀਤੀ ਜਾਣ ਦੀ ਮੁੱਖ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਪੁਲਸ ਦੇ SHO ਤੇ ASI 'ਤੇ ਹਥਿਆਰਾਂ ਨਾਲ ਹਮਲਾ ਤੇ ਚਮੋਲੀ 'ਚ ਫਟਿਆ ਬੱਦਲ, ਪੜ੍ਹੋ TOP-10 ਖ਼ਬਰਾਂ
NEXT STORY