ਚੇਤ ਮਹੀਨੇ ਦੀ ਸ਼ੁਕਲ ਪੱਖ ਦੀ ਨੌਮੀ ਦੇ ਦਿਨ ਰਘੁਕੁਲ ਸ਼੍ਰੋਮਣੀ ਭਗਵਾਨ ਸ਼੍ਰੀ ਰਾਮ ਅਯੁੱਧਿਆ ਦੇ ਰਾਜ ਭਵਨ ’ਚ ਪਿਤਾ ਦਸ਼ਰਥ ਤੇ ਮਾਤਾ ਕੌਸ਼ਲਯਾ ਦੇ ਪੁੱਤਰ ਦੇ ਰੂਪ ’ਚ ਪ੍ਰਗਟ ਹੋਏ। ਦੁਪਹਿਰ ਦਾ ਸਮਾਂ ਸੀ। ਨਾ ਬਹੁਤ ਸਰਦੀ ਸੀ, ਨਾ ਬਹੁਤੀ ਧੁੱਪ ਸੀ। ਉਹ ਪਵਿੱਤਰ ਸਮਾਂ ਸਾਰੇ ਲੋਕਾਂ ਨੂੰ ਸ਼ਾਂਤੀ ਦੇਣ ਵਾਲਾ ਸੀ।
ਉਸ ਸਮੇਂ ਯੋਗ, ਲਗਨ, ਗ੍ਰਹਿ, ਵਾਰ ਅਤੇ ਤਿਥੀ ਸਾਰੇ ਅਨੁਕੂਲ ਹੋ ਗਏ। ਜੜ੍ਹ ਤੇ ਚੇਤਨ ਸਾਰੇ ਖੁਸ਼ੀ ਨਾਲ ਭਰ ਗਏ ਕਿਉਕਿ ਸ਼੍ਰੀ ਰਾਮ ਦਾ ਜਨਮ ਸੁੱਖ ਦਾ ਮੂਲ ਹੈ।
ਤੁਲਸੀਦਾਸ ਜੀ ਰਾਮਚਰਿਤਮਾਨਸ ’ਚ ਲਿਖਦੇ ਹਨ-
ਦੀਨਾਂ ’ਤੇ ਦਇਆ ਕਰਨ ਵਾਲੇ, ਕੌਸ਼ਲਯਾ ਜੀ ਦੇ ਹਿਤਕਾਰੀ ਿਪਾਲੂ ਪ੍ਰਭੂ ਪ੍ਰਗਟ ਹੋਏ। ਮੁਨੀਆਂ ਦੇ ਮਨ ਨੂੰ ਹਰਨ ਵਾਲੇ, ਉਨ੍ਹਾਂ ਦੇ ਅਦੁੱਭਤ ਰੂਪ ਦਾ ਵਿਚਾਰ ਕਰ ਕੇ ਮਾਤਾ ਖੁਸ਼ੀ ਨਾਲ ਭਰ ਗਈ।
ਅੱਖਾਂ ਨੂੰ ਆਨੰਦ ਦੇਣ ਵਾਲੇ ਮੇਘ ਦੇ ਬਰਾਬਰ ਸ਼ਿਆਮ ਸਰੀਰ ਸੀ, ਚਾਰ ਭੁਜਾਵਾਂ ’ਚ ਆਪਣੇ ਦਿਵਯ ਸ਼ਸਤਰ ਧਾਰਨ ਕੀਤੇ ਹੋਏ ਸਨ, ਦਿਵਯ ਗਹਿਣੇ ਪਹਿਨੀ ਸ਼ੋਭਾ ਦੇ ਸਮੁੰਦਰ ਅਤੇ ਖਰ ਰਾਕਸ਼ਸ਼ ਨੂੰ ਮਾਰਨ ਵਾਲੇ ਸ਼੍ਰੀ ਭਗਵਾਨ ਪ੍ਰਗਟ ਹੋਏ।
ਮਾਤਾ ਸਤੀ ਨੂੰ ਭਗਵਾਨ ਸ਼ਿਵ ਕਹਿੰਦੇ ਹਨ ਕਿ ਗਿਆਨੀ ਮੁਨੀ, ਯੋਗੀ ਅਤੇ ਸਿੱਧ ਹਮੇਸ਼ਾ ਨਿਰਮਲ ਚਿੱਤ ਨਾਲ ਜਿਨ੍ਹਾਂ ਦਾ ਧਿਆਨ ਕਰਦੇ ਹਨ ਅਤੇ ਵੇਦ, ਪੁਰਾਣ ਅਤੇ ਸ਼ਾਸਤਰ ਨੇਤੀ-ਨੇਤੀ ਕਹਿ ਕੇ ਜਿਨ੍ਹਾਂ ਦੇ ਸੋਹਲੇ ਗਾਉਦੇ ਹਨ, ਉਨ੍ਹਾਂ ਨੂੰ ਸਰਵਵਿਆਪਕ, ਸਾਰੇ ਬ੍ਰਹਿਮੰਡਾਂ ਦੇ ਸਵਾਮੀ, ਮਾਇਆਪਤੀ,ਬ੍ਰਹਮ ਰੂਪ ਭਗਵਾਨ ਸ਼੍ਰੀ ਰਾਮ ਜੀ ਨੇ ਆਪਣੇ ਭਗਤਾਂ ਦੇ ਹਿੱਤਾਂ ਲਈ ਆਪਣੀ ਇੱਛਾ ਨਾਲ ਰਘੁਕੁਲ ਦੇ ਮਣੀਰੂਪ ’ਚ ਅਵਤਾਰ ਲਿਆ।
ਆਪਣੇ ਆਚਰਣ ਨਾਲ ਸਰਵਉੱਤਮ ਮਨੁੱਖ ਦਾ ਆਦਰਸ਼ ਹਾਜ਼ਰ ਕਰਕੇ ਮਨੁੱਖਾਂ ਨੂੰ ਸੇ੍ਰਸ਼ਠ ਸੇਵਾ ਧਰਮ ਦੀ ਸਿੱਖਿਆ ਪ੍ਰਦਾਨ ਕਰਨਾ ਅਤੇ ਉਸ ਅਨੁਰੂਪ ਉਨ੍ਹਾਂ ਨੂੰ ਫਰਜ਼ ਦਾ ਬੋਧ ਕਰਾਉਣਾ ਹੀ ਭਗਵਾਨ ਸ਼੍ਰੀ ਰਾਮ ਜੀ ਨੇ ਅਵਤਾਰ ਦਾ ਮੁੱਖ ਮਨੋਰਥ ਹੈ।
ਭਗਵਾਨ ਸ਼੍ਰੀਰਾਮ ਨੇ ਮਨੁੱਖੀ ਰੂਪ ’ਚ ਅਵਤਾਰ ਲੈ ਕੇ ਮਾਤਾ-ਪਿਤਾ ਦੇ ਵਚਨ ਪਾਲਣ, ਸੱਚ ਵਚਨ ਪਾਲਣ, ਸ਼ਰਨਾਗਤ ਨਾਲ ਪ੍ਰੇਮ, ਪ੍ਰਜਾਪਾਲਣ, ਧਰਮ, ਮਰਿਆਦਾ ਸੇਵਾ, ਸਦਾਚਾਰ ਦੇ ਆਚਰਣ ਨਾਲ ਜੋ ਸਿੱਖਿਆ ਦਿੱਤੀ ਹੈ, ਉਹ ਸਾਰੀ ਮਨੁੱਖ ਜਾਤੀ ਲਈ ਮਾਰਗਦਰਸ਼ਨ ਹੈ। ਉਨ੍ਹਾਂ ਨੇ ਜੋ ਮਰਿਆਦਾ ਦੇ ਮਾਪਦੰਡ ਸਥਾਪਤ ਕੀਤੇ, ਉਹ ਸ਼ਾਸਤਰ ਮਰਿਆਦਾ ਬਣ ਗਏ ਅਤੇ ਭਗਵਾਨ ਰਾਮ ਮਰਿਆਦਾ ਪੁਰਸ਼ੋਤਮ ਕਹਿਲਾਏ।
ਸ਼੍ਰੀ ਰਾਮਚਰਿਤ ਮਾਨਸ ਦੇ ਇਕ ਪ੍ਰਸੰਗ ਵਿਚ ਭਗਵਾਨ ਸ਼੍ਰੀ ਰਾਮ ਭਰਤ ਜੀ ਨੂੰ ਕਹਿੰਦੇ ਹਨ ਕਿ ਮੈਂ ਤੈਨੂੰ ਸਾਰੇ ਪੁਰਾਣਾਂ ਅਤੇ ਵੇਦਾਂ ਦਾ ਨਿਸ਼ਚਿਤ ਸਿਧਾਂਤ ਦੱਸਦਾ ਹਾਂ ਕਿ ਦੂਜਿਆਂ ਦੀ ਭਲਾਈ ਦੇ ਸਮਾਨ ਕੋਈ ਧਰਮ ਨਹੀਂ ਅਤੇ ਦੂਜਿਆਂ ਨੂੰ ਦੁੱਖ ਪਹੁੰਚਾਉਣ ਦੇ ਬਰਾਬਰ ਕੋਈ ਪਾਪ ਨਹੀਂ।
ਵਾਲਮੀਕਿ ਰਾਮਾਇਣ ’ਚ ਉਹ ਮਾਤਾ ਸੀਤਾ ਜੀ ਨੂੰ ਮਾਤਾ-ਪਿਤਾ ਦੀ ਸੇਵਾ ਦਾ ਮਹੱਤਵ ਦੱਸਦੇ ਹੋਏ ਕਹਿੰਦੇ ਹਨ ਕਿ ਇਨ੍ਹਾਂ ਦੀ ਅਰਾਧਨਾ ਕਰਨ ਨਾਲ ਧਰਮ, ਅਰਥ ਅਤੇ ਕੰਮ ਤਿੰਨੋਂ ਪ੍ਰਾਪਤ ਹੁੰਦੇ ਹਨ ਅਤੇ ਮਨੁੱਖ ਸ੍ਰੇਸ਼ਠ ਲੋਕਾਂ ਨੂੰ ਪ੍ਰਾਪਤ ਕਰਦਾ ਹੈ।
ਰਾਮ ਰਾਜ ਦਾ ਵਰਣਨ
ਤੁਲਸੀਦਾਸ ਜੀ ਰਾਮਚਰਿਤਮਾਨਸ ਵਿਚ ਰਾਮ ਰਾਜ ਦਾ ਵਰਣਨ ਕਰਦੇ ਹੋਏ ਲਿਖਦੇ ਹਨ ਕਿ ਰਾਮ ਰਾਜ ਵਿਚ ਦੈਹਿਕ, ਦੈਵਿਕ ਅਤੇ ਭੌਤਿਕ ਤਾਪ ਕਿਸੇ ਨੂੰ ਨਹੀਂ ਲਗਦੇ।
ਸਾਰੇ ਮਨੁੱਖ ਆਪਸ ’ਚ ਪ੍ਰੇਮ ਕਰਦੇ ਹਨ ਅਤੇ ਵੇਦਾਂ ’ਚ ਦੱਸੀ ਗਈ ਨੀਤੀ ਅਤੇ ਮਰਿਆਦਾ ’ਚ ਤਤਪਰ ਰਹਿ ਕੇ ਆਪਣੇ-ਆਪਣੇ ਧਰਮ ਦਾ ਪਾਲਣ ਕਰਦੇ ਹਨ।
ਨਾ ਕੋਈ ਦੁਖੀ ਹੈ, ਨਾ ਹੀ ਦੀਨ ਹੈ, ਨਾ ਕੋਈ ਮੂਰਖ ਹੈ ਤੇ ਨਾ ਸ਼ੁਭ ਲੱਛਣਾਂ ਤੋਂ ਹੀਣ ਹੀ ਹੈ।
ਮੁਨੀ ਜਿਨ੍ਹਾਂ ਨੂੰ ਧਿਆਨ, ਗਿਆਨ, ਵੈਰਾਗ ਅਤੇ ਯੋਗ ਆਦਿ ਕਈ ਸਾਧਨ ਕਰ ਕੇ ਪਾਉਦੇ ਹਨ। ਆਪਣੀ ਅਸੀਮ ਭਗਤੀ ਦੇ ਦਮ ’ਤੇ ਰਘੁਨਾਥ ਜੀ ਦੇ ਪਰਮ ਭਗਤ ਸ਼ਬਰੀ ਅਤੇ ਜਟਾਯੂ ਆਦਿ ਨੇ ਸਹਿਜ ਪ੍ਰਾਪਤ ਕਰ ਲਿਆ।
ਲੰਕਾ ਤੋਂ ਜਦੋਂ ਹਨੂਮਾਨ ਜੀ ਸੀਤਾ ਜੀ ਦੀ ਖੋਜ ਕਰ ਕੇ ਵਾਪਸ ਆਏ ਤਾਂ ਰਘੁਵੀਰ ਬੋਲੇ ਹੇ ਹਨੂਮਾਨ! ਤੇਰੇ ਸਮਾਨ ਮੇਰਾ ਉਪਕਾਰੀ ਦੇਵਤਾ, ਮਨੁੱਖ ਜਾਂ ਮੁਨੀ ਕੋਈ ਵੀ ਸਰੀਰਧਾਰੀ ਨਹੀਂ ਹੈ। ਮੈਂ ਤੁਹਾਡਾ ਰਿਣ ਕਦੇ ਨਹੀਂ ਚੁਕਾ ਸਕਦਾ।
ਸ਼੍ਰੀ ਰਘੁਨਾਥ ਜੀ ਦਾ ਚਰਿੱਤਰ ਸੌ ਕੋਟਿ ਵਿਸਥਾਰ ਵਾਲਾ ਹੈ। ਉਸ ਦਾ ਇਕ-ਇਕ ਅੱਖਰ ਮਹਾਪਾਤਕਾਂ ਨੂੰ ਨਸ਼ਟ ਕਰਨ ਵਾਲਾ ਹੈ।
ਤੁਲਸੀਦਾਸ ਜੀ ਕਹਿੰਦੇ ਹਨ : ਉਹ ਪੁੰਨ ਆਤਮਾ ਪੁਰਸ਼ ਧੰਨ ਹੈ ਜੋ ਵੇਦ ਰੂਪੀ ਸਮੁੰਦਰ ਦੇ ਮੰਥਨ ਤੋਂ ਪੈਦਾ ਹੋਏ ਕਲਯੁਗ ਦੇ ਕਲੁਸ਼ ਨੂੰ ਹਮੇਸ਼ਾ ਨਸ਼ਟ ਕਰ ਦੇਣ ਵਾਲੇ, ਅਵਿਨਾਸ਼ੀ, ਭਗਵਾਨ ਸ਼੍ਰੀ ਸ਼ੰਭੂ ਦੇ ਸੰੁਦਰ ਅਤੇ ਸ੍ਰੇਸ਼ਠ ਮੁੱਖ ਰੂਪੀ ਚੰਦਰਮਾ ’ਚ ਸਦਾ ਸ਼ੋਭਾਮਾਨ, ਜਨਮ- ਮਰਨ ਰੂਪੀ ਰੋਗ ਕੱਟਣ ਵਾਲੇ, ਸਾਰਿਆਂ ਨੂੰ ਸੁੱਖ ਦੇਣ ਵਾਲੇ ਅਤੇ ਸ਼੍ਰੀ ਜਾਨਕੀ ਜੀ ਦੇ ਜੀਵਨ ਸਰੂਪ ਸ਼੍ਰੀ ਰਾਮ ਨਾਮ ਰੂਪੀ ਅੰਮਿ੍ਰਤ ਦਾ ਨਿਰੰਤਰ ਪਾਨ ਕਰਦੇ ਰਹਿੰਦੇ ਹਨ।
ਰਵੀਸ਼ੰਕਰ ਸ਼ਰਮਾ (ਪ੍ਰਧਾਨ) ਸ਼੍ਰੀ ਗੀਤਾ ਜਯੰਤੀ ਮਹਾਉਤਸਵ ਕਮੇਟੀ, ਜਲੰਧਰ
ਸੂਰਜ ਦੇਵਤਾ ਕਰਨਗੇ ਹਰ ਪਰੇਸ਼ਾਨੀ ਦਾ ਹੱਲ ਕਰੋ ਇਹ ਇਨ੍ਹਾਂ ਮੰਤਰਾਂ ਜਾਪ
NEXT STORY